ਨਵਿਆਂ ਸਾਲਾ

(ਸਮਾਜ ਵੀਕਲੀ)

ਨਵਿਆਂ ਸਾਲਾ,ਜੇ ਤੂੰ ਆ ਹੀ ਗਿਆਂ

ਤਾਂ ਕੁੱਝ ਕਰਕੇ ਦਿਖਾ।
ਹਚਕੋਲੇ ਖਾਂਦੇ ਦੇਸ਼ ਨੂੰ
ਤਰੱਕੀ ਦੀ ਪੱਟੜੀ ਤੇ ਚੜ੍ਹਾ।
ਰੁਜ਼ਗਾਰ ਲਈ ਕੋਈ ਬਾਹਰ ਨਾ ਜਾਵੇ
ਸਭ ਨੂੰ ਰੁਜ਼ਗਾਰ ਇੱਥੇ ਹੀ ਦੁਆ।
ਭੁੱਖਾ ਕੋਈ ਨਾ ਸੌਂਵੇ ਰਾਤ ਨੂੰ
ਸਭ ਨੂੰ ਦੋ ਡੰਗ ਦੀ ਰੋਟੀ ਦੁਆ।
ਸਰਹੱਦਾਂ ਤੇ ਨਾ ਹੋਵੇ ਕੋਈ ਲੜਾਈ
ਸਰਹੱਦਾਂ ਤੇ ਸ਼ਾਂਤੀ ਵਰਤਾ।
ਇੱਕ, ਦੂਜੇ ਨਾਲ ਝਗੜੇ ਨਾ ਕੋਈ
ਸਭ ਨੂੰ ਇੱਕ ਥਾਂ ਬਿਠਾ।
ਕਰੋਨਾ,ਕਰੋਨਾ ਹੋਈ ਜਾਂਦੀ
ਇਸ ਤੋਂ ਸਭ ਨੂੰ ਬਚਾ।
ਖੇਤੀ ਦੇ ਤਿੰਨ ਕਨੂੰਨਾਂ ਤੋਂ
ਕਿਸਾਨਾਂ ਦਾ ਖਹਿੜਾ ਛੁਡਾ।
ਉਨ੍ਹਾਂ ਤੇ ਹੁੰਦੇ ਜ਼ੁਲਮ ਬਥੇਰੇ
ਦੱਬਿਆਂ,ਕੁਚਲਿਆਂ ਦੀ ਅਣਖ ਜਗਾ।
ਧੀਆਂ, ਭੈਣਾਂ ਸਭ ਦੇ ਘਰ
ਦਰਿੰਦਿਆਂ ਤੋਂ ਇਨ੍ਹਾਂ ਨੂੰ ਬਚਾ।
“ਇਹ ਦੇਸ਼ ਕੱਲਾ ਉਨ੍ਹਾਂ ਦਾ ਨਹੀਂ
ਸਭ ਦਾ ਸਾਂਝਾ ਆ।”
ਗੱਦੀ ਦੇ ਭੁੱਖੇ ਨੇਤਾਵਾਂ ਦੇ ਖਾਨੇ ਵਿੱਚ
ਇਹ ਗੱਲ ਚੱਜ ਨਾ ਪਾ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼ਹੀਦ ਭਗਤ ਸਿੰਘ ਨਗਰ)
ਫੋਨ 9915803554
Previous articleਬੁੱਧ ਬੋਲ ਪੰਜਾਬੀ ਸਾਹਿਤ ਦਾ ਮਾਫ਼ੀਆ
Next articleਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਭਾਰਤ ਯਾਤਰਾ ਰੱਦ, ਭਾਰਤ ਨੂੰ ਲੱਭਣਾ ਪਵੇਗਾ ਗਣਤੰਤਰ ਦਿਵਸ ਸਮਾਗਮਾਂ ਲਈ ਨਵਾਂ ਮਹਿਮਾਨ