(ਸਮਾਜ ਵੀਕਲੀ)
ਮੇਰੀ ਮੌਤ ਨਮੋਸ਼ੀ ਨਹੀਂ ਹੋਣੀ ,
ਮਰਿਆਂ ਖੁਸ਼ ਹੋਣੈ ਸਰਕਾਰਾਂ ਨੇ
ਮਹਿਫਲ ‘ਚ ਜਿਕਰ ਵੀ ਕਰਨਾ ਨਹੀਂ,
ਮੇਰੇ ਜਿਗਰੀ ਯਾਰਾ ਨੇ
ਮੇਰੀ ਮੌਤ -ਨਮੋਸ਼ੀ ਨਹੀਂ ਹੋਣੀ —- ———–
ਮੇਰੀ ਮੌਤ———
ਗੁਰਬਤ ਤਾਂ ਮੇਰੀ ਮਾਂ ਵਰਗੀ,
ਬੁੱਕਲ਼ ਇਸ ਦੀ ਭਾਗ-ਭਰੀ
ਕਫ਼ਨ ਮੇਰੇ ਦੀ ਚਾਦਰ ਇਸਨੇ,
ਮਾਵਾਂ ਵਾਂਗੂੰ ਸਾਫ਼ ਕਰੀ
ਪਰਖ਼ੇ ਆਪਣੇ ਵਖ਼ਤ ਪਏ ਤੋਂ,
ਉਂਗਲ਼ ਛੁੜਾਈ ਪਿਆਰਾਂ ਨੇ—
ਮੇਰੀ ਮੌਤ ਨਮੋਸ਼ੀ ਨਹੀਂ ਹੋਣੀ————‘
ਤਿੱਖੜ ਧੁੱਪਾਂ ‘ਚ ਬਣ ਰੁੱਖ਼ ਖੜੇ ,
ਛਾਵਾਂ ਬਣਕੇ ਢਲ ਗਏ
ਪੱਤਾ ਪੱਤਾ ਹੋ ਕੇ ਬਿਖਰ ਗਏ ,
ਬਾਲਣ ਬਣ ਬਣ ਬਲ ਗਏ
ਦਰਿਆ ਦਿਲੀ ਸੀ ਸੱਜਣਾ ਦੀ,
ਆਰੀ ਜੜੵ ‘ਚ ਫੇਰੀ ਗ਼ਦਾਰਾਂ ਨੇ
ਮੇਰੀ ਮੌਤ ਨਮੋਸ਼ੀ ਨਹੀਂ ਹੋਣੀ——-
ਸਿਰਨਾਵਾਂ ਮੈਂ ਹਾਂ ਜ਼ਿੰਦਗ਼ੀ ਦਾ,
ਮੇਰੇ ਗਮ ਤਾਂ ਮੇਰੇ ਗਹਿਣੇ
ਸਾਹ-ਦਮ ਚੱਲਦੇ ਗੀਤਾਂ ਅੰਦਰ,
ਲਿਖਦੇ ਦਮ ਤੱਕ ਰਹਿਣੇ
ਮਹਿਕ ਹਾਂ ਮੈਂ ਤਾਂ ਮਹਿਕੀ ਜਾਣੈ,
ਸੜ ਸੜ ਜਾਣੈ ਖ਼ਾਰਾਂ ਨੇ
ਮੇਰੀ ਮੌਤ-ਨਮੋਸ਼ੀ ਨਹੀਂ ਹੋਣੀ———
ਆਵਾਜ ਸੱਚ ਦੀ ਹੂਕ ਹਾਂ,
ਲਲ਼ਕਾਰ ਹੱਕ ਦੀ, “ਬਾਲੀ”
ਮੈਂ ਤੁਰਾਂਗਾ, ਸਿਤਾਰੇ ਬਣ ਜਾਣਗੇ
ਸੂਰਜ ਮਜਦੂਰ ਪਾਲ਼ੀ ਤੇ ਹਾਲੀ
ਆਉਣਗੇ ਵਾਪਿਸ ਮੁੜ ਕੇ,
ਕਰ ਗਏ ਜੋ ਤਕਰਾਰਾਂ ਨੂੰ
ਮੇਰੀ ਮੌਤ ਨਮੋਸ਼ੀ ਨਹੀਂ ਹੋਣੀ——–
ਬਲਜਿੰਦਰ ਸਿੰਘ “ਬਾਲੀ ਰੇਤਗੜੵ “
9465129168