ਨਕੋਦਰ ਮਹਿਤਪੁਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਅੱਜ ਏਥੇ ਰੇਤ ਮਾਫੀਏ ਵੱਲੋਂ ਆਏਂ ਦਿਨ ਪਿੰਡਾਂ ਵਿੱਚ ਸ਼ਰੇਆਮ ਹਥਿਆਰ ਲੈਕੇ ਗੁੰਡਾਗਰਦੀ ਕਰਨ ਪੁਲਿਸ ਨਾਲ ਮਿਲੀਭੁਗਤ ਕਰਕੇ ਜਾਅਲੀ ਪਰਚੀਆਂ ਕੱਟਣ ਪਿੰਡ ਹੁਜਰਾ ਦੀਆਂ ਪਰਚੀਆਂ ਕੱਟ ਕੇ ਟਰਾਲੀਆਂ ਟਿੱਪਰ ਟਰੱਕ ਨਜਾਇਜ਼ ਮਾਈਨਿੰਗ ਕਰਕੇ ਪਿੰਡ ਬਿਹਾਰੀ ਪੁਰ ਤੋਂ ਭਰਨ ਅਤੇ ਵੱਡੀਆ ਮਸ਼ੀਨਾਂ ਲਾ ਕੇ ਰੇਤਾਂ ਡੰਪ ਕਰਨ ਅਤੇ ਗਰੀਬ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਉਪਰ ਝੂਠੇ ਪਰਚੇ ਦਰਜ ਕਰਵਾਉਣ ਵਿਰੁੱਧ ਅੱਜ ਪਿੰਡ ਬਾਂਗੀਵਾਲ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੰਦੀਪ ਅਰੋੜਾ ਅਤੇ ਦਿਲਬਾਗ ਸਿੰਘ ਚੰਦੀ ਦੀ ਪ੍ਰਧਾਨਗੀ ਹੇਠ ਵੱਡੀ ਮੀਟਿੰਗ ਹੋਈ।
ਜਿਸ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ,ਮਜ਼ਦੂਰਾਂ, ਨੌਜਵਾਨਾਂ ਤੇ ਔਰਤਾਂ ਨੇਂ ਵੱਡੀ ਗਿਣਤੀ ਵਿਚ ਹਿੱਸਾ ਲਿਆ । ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੰਦੀਪ ਅਰੋੜਾ ਨੇ ਕਿਹਾ ਕਿ ਇਕ ਪਾਸੇ ਸਰਕਾਰ ਨੇ ਵੋਟਾਂ ਵਿੱਚ ਢੰਡੋਰਾ ਫੇਰ ਫੇਰ ਕੇ ਕਿਹਾ ਸੀ ਕਿ ਅਕਾਲੀਆ ਦੀ ਸਰਕਾਰ ਨੇ ਰੇਤਾਂ ਬਜ਼ਰੀ ਦੇ ਰੇਟ ਅਸਮਾਨੀ ਚੜਾਏ ਹਨ। ਸਾਡੀ ਸਰਕਾਰ ਆਉਣ ਤੇ ਅਸੀਂ ਸਸਤਾ ਰੇਤਾਂ ਬਜ਼ਰੀ ਦੇਵਾਂਗੇ।ਪਰ ਸਰਕਾਰ ਆਉਂਦਿਆਂ ਹੀ ਰੇਟ ਪਹਿਲਾਂ ਨਾਲੋਂ ਵੀ ਦੁਗਣੇ ਹੋ ਗਏ। ਜਿਸਦਾ ਕਾਰਣ ਹੈ।
ਆਪਣੇ ਚਹੇਤਿਆਂ ਨੂੰ ਰੇਤਾ ਦੀਆਂ ਖੱਡਾਂ ਤੇ ਕਾਬਜ਼ ਕਰਵਾ ਕੇ ਲੋਕਾਂ ਦੀ ਲੁੱਟ ਕਰਨਾ ਜੋ ਸ਼ਰੇਆਮ ਇਕ ਠੇਕੇਦਾਰ ਮਹਾਂਦੇਵ ਇਨਕਲੇਵ ਪ੍ਰਾਈਵੇਟ ਲਿਮਟਿਡ ਦੇ ਨਾਂ ਨਾਲ ਮਹਿਤਪੁਰ ਅਤੇ ਸਿੱਧਵਾਂ ਬੇਟ ਇਲਾਕੇ ਵਿੱਚ ਵੱਡੀ ਪੱਧਰ ਤੇ ਨਜਾਇਜ਼ ਮਾਈਨਿੰਗ ਕਰ ਰਿਹਾ ਹੈ। ਪੁਲਿਸ ਅਤੇ ਮਾਈਨਿੰਗ ਅਧਿਕਾਰੀਆਂ ਨੂੰ ਟਿੱਚ ਸਮਝਦਾ ਹੈ। ਆਗੂਆ ਨੇ ਐਸ ਐਸ ਪੀ ਜਗਰਾਉਂ ਦਿਹਾਤੀ ਜ਼ਿਲ੍ਹਾ ਲੁਧਿਆਣਾ ਡੀ ਸੀ ਲੁਧਿਆਣਾ ਐਸ ਐਸ ਪੀ ਜਲੰਧਰ ਡੀ ਸੀ ਜਲੰਧਰ ਪਾਸੋਂ ਮੰਗ ਕੀਤੀ ਹੈ ਕਿ ਸਾਰੇ ਮਾਮਲੇ ਦੀ ਪੜਤਾਲ ਕਰਵਾਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਕੁੱਲ ਹਿੰਦ ਕਿਸਾਨ ਸਭਾ ਹੋਰ ਵੀ ਇਨਸਾਨ ਪਸੰਦ ਜੱਥੇਬੰਦੀਆ ਨੂੰ ਨਾਲ ਲੈਕੇ ਇਸ ਠੇਕੇਦਾਰ ਦੇ ਖਿਲਾਫ ਮੋਰਚਾ ਖੋਲ੍ਹਣਗੀਆਂ ਜਾਰੀ ਕਰਤਾ ਕਾਮਰੇਡ ਸੰਦੀਪ ਅਰੋੜਾ ਮੋਬਾ 9872537098