(ਸਮਾਜ ਵੀਕਲੀ)
ਸਭ ਕੁੱਝ ਪਤਾ ਹੋਣਾ..
ਫਿਰ ਵੀ ਨਾਲਾਇਕ ਅਖਵਾਉਣਾ..!
ਨਿਲਾਇਕ ਹੋਣਾ ਨਹੀਂ ਹੁੰਦਾ,
ਸਗੋਂ..
ਸਭ ਕੁੱਝ ਪਤਾ ਹੋਣਾ..
ਗਿਆਨ ਦਾ ਸੂਚਕ ਹੁੰਦਾ,
ਤੇ..
ਗਿਆਨ ਓਦੋਂ ਵਰਤਿਆ ਜਾਂਦਾ..
ਜਦੋਂ,
ਹਾਲਾਤ ਤੇ ਵਕਤ ਦੀ ਲੋੜ ਹੁੰਦੀ..!
ਤੇ,
ਮਜਬੂਰੀ ਹੁੰਦੀ , ਜਾਂ ਕੋਈ ਥੋੜ੍ਹ ਹੁੰਦੀ..!
ਪਰ, ਸਭ ਪਤਾ ਹੋਣ ਤੇ ਵੀ ਚੁੱਪ ਰਹਿਣਾ..!
ਰੂਹਾਂ ‘ਤੇ.. ਹੱਡਾਂ ‘ਤੇ.. ਸਹਿਣਾ..
ਇਹ ਗਿਆਨ ਦਾ ਕਿਹੜਾ ਪੱਧਰ , ਕਿਹੜੀ ਭਾਵਨਾ..??
ਜਿੱਥੇ..
ਬਚ ਜਾਂਦੇ ਹੋਣਗੇ ਰਿਸ਼ਤੇ, ਪਿਆਰ ਤੇ ਆਪਸੀ ਸਦਭਾਵਨਾ..!
ਸੁਖਮਿੰਦਰ ਸਿੰਘ ਬਾਜਵਾ,
ਕਪੂਰਥਲਾ।
9915722063
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly