ਨਗਰ ਨਿਗਮ ਕਪੂਰਥਲਾ ਦੀ ਪਹਿਲੀ ਮੇਅਰ ਬਣੀ ਮਹਿਲਾ

ਕੁਲਵੰਤ ਕੌਰ ਦੇ ਸਿਰ ਸਜਿਆ ਮੇਅਰ ਦਾ ਤਾਜ

 ਕੌਂਸਲਰ ਰਾਹੁਲ ਕੁਮਾਰ ਸੀਨੀਅਰ ਡਿਪਟੀ ਮੇਅਰ ਅਤੇ ਵਿਨੋਦ  ਸੂਦ ਡਿਪਟੀ ਮੇਅਰ ਬਣੇ

ਹਲਕਾ ਵਿਧਾਇਕ ਰਾਣਾ ਗੁਰਜੀਤ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਨਵੀਂ ਮੇਅਰ ਕੁਲਵੰਤ ਕੌਰ ਬਾਵਾ ਨੇ  ਅਹੁਦਾ ਸੰਭਾਲਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਨਗਰ ਨਿਗਮ ਕਪੂਰਥਲਾ ਦੀ ਅੱਜ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਦੌਰਾਨ ਨਗਰ ਨਿਗਮ ਕਪੂਰਥਲਾ ਦੇ ਕੌਂਸਲਰਾਂ ਦੀ ਨਿਗਮ ਦੇ ਦਫਤਰ ਇਕ ਆਮ ਇਜਲਾਸ ਅਹਿਮ ਮੀਟਿੰਗ ਹੋਈ ।  ਨਗਰ ਨਿਗਮ ਕਪੂਰਥਲਾ ਦੇ ਕੌਂਸਲਰਾਂ ਦੀ ਹੋਈ ਮੀਟਿੰਗ ਵਿੱਚ ਨਗਰ ਨਿਗਮ ਦੇ ਚੁਣੇ ਹੋਏ ਕੌਂਸਲਰਾਂ ਤੋਂ ਇਲਾਵਾ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਜ਼ਿਲ੍ਹਾ ਡਿਪਟੀ ਕਮਿਸ਼ਨਰ ਮੈਡਮ ਦੀਪਤੀ ਉੱਪਲ, ਕਮਿਸ਼ਨਰ ਜਲੰਧਰ ਡਵੀਜ਼ਨ ਮੈਡਮ ਗੁਰਪ੍ਰੀਤ ਕੌਰ ਸਪਰਾ, ਐਡੀਸ਼ਨਲ ਡਿਪਟੀ ਕਮਿਸ਼ਨਰ ( ਜਨਰਲ) ਰਾਹੁਲ ਚਾਬਾ, ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਚੇਅਰਪਰਸਨ ਮੈਡਮ ਕਮਲੇਸ਼ ਰਾਣੀ , ਐਸ ਡੀ ਐਮ ਕਪੁਰਥਲਾ ਵਰਿੰਦਰ ਪਾਲ ਸਿੰਘ ਬਾਜਵਾ , ਨਗਰ ਨਿਗਮ ਦੇ ਕਾਰਜਸਾਧਕ ਅਫਸਰ  ਆਦਰਸ਼ ਕੁਮਾਰ, ਕਾਂਗਰਸ ਪਾਰਟੀ ਕਪੂਰਥਲਾ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਜ਼ਿਲ੍ਹਾ ਯੋਜਨਾ ਬੋਰਡ ਕਪੂਰਥਲਾ ਦੇ ਚੇਅਰਮੈਨ ਅਨੂਪ ਕਲਣ,  ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਮਨੋਜ ਭਸੀਨ, ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਅਵਤਾਰ ਸਿੰਘ ਔਜਲਾ, ਜ਼ਿਲ੍ਹਾ ਕਾਂਗਰਸ ਪਾਰਟੀ ਕਪੂਰਥਲਾ (ਸ਼ਹਿਰੀ) ਦੇ ਪ੍ਰਧਾਨ ਰਜਿੰਦਰ ਕੌੜਾ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਬਿਸ਼ਨਪੁਰ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ ਚੁਣੇ ਹੋਏ ਕੌਂਸਲਰਾਂ ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਸਹੁੰ ਚੁਕਾਈ ਗਈ  ਅਤੇ ਚੋਣ ਪ੍ਰਕ੍ਰਿਆ ਨੂੰ ਅਮਨ – ਅਮਾਨ ਨਾਲ ਨੇਪਰੇ ਚਾੜਿਆ। ਜ਼ਿਕਰਯੋਗ ਹੈ ਕਿ ਨਗਰ ਨਿਗਮ ਕਪੂਰਥਲਾ ਦੇ ਪਹਿਲੇ ਮੇਅਰ ਦੀ ਚੋਣ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਅਸ਼ੋਕ ਭਗਤ, ਕੌਂਸਲਰ ਪਰਦੀਪ ਸਿੰਘ ਲਵੀ ਅਤੇ ਕੋਟਲਾ ਹਰੀਸ਼ ਕੁਮਾਰ ਤੋਂ ਇਲਾਵਾ ਆਜ਼ਾਦ ਚੋਣ ਜਿੱਤੇ 2 ਕੌਂਸਲਰ ਜਿਹਨਾਂ ਵਿੱਚ ਕੌਂਸਲਰ ਹਰਮਿੰਦਰ ਕੌਰ ਅਤੇ ਕੌਂਸਲਰ ਨਰਿੰਦਰ ਕੌਰ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

*ਇੰਝ ਹੋਈ ਚੋਣ ਸੰਪੰਨ*
ਰਿਆਸਤੀ ਸ਼ਹਿਰ ਕਪੂਰਥਲਾ ਦੀ ਨਵੀਂ ਹੋਂਦ ਵਿਚ ਆਈ ਨਗਰ ਨਿਗਮ ਕਪੂਰਥਲਾ ਦਾ ਪਹਿਲਾ ਮੇਅਰ ਚੁਣਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਅੱਜ ਕਾਂਗਰਸ ਪਾਰਟੀ ਕਪੂਰਥਲਾ ਜਿਸ ਦੇ ਕੁੱਲ 50 ਵਿੱਚੋਂ 45  ਕੌਂਸਲਰ ਜਿੱਤੇ ਸਨ ਵੱਲੋਂ ਪਹਿਲਾਂ ਮੇਅਰ ਚੁਣਨ ਲਈ ਆਪਣਾ ਦਾਅਵਾ ਪੇਸ਼ ਕੀਤਾ ਗਿਆ , ਜਿਸ ਵਿੱਚ ਵਾਰਡ ਨੰਬਰ- 3 ਤੋਂ  ਲਗਾਤਾਰ 2 ਵਾਰ ਦੇ ਜੇਤੂ ਰਹੇ ਕੌਂਸਲਰ ਬੀਬੀ ਕੁਲਵੰਤ ਕੌਰ ਬਾਵਾ ਜੋ 1299 ਵੋਟਾਂ ਲੈ ਕੇ ਜੇਤੂ ਰਹੇ ਸਨ  ਨੂੰ ਸਰਵ ਸੰਮਤੀ ਨਾਲ ਨਗਰ ਨਿਗਮ ਕਪੂਰਥਲਾ ਦੇ ਪਹਿਲੇ ਮੇਅਰ ਜਦਕਿ  ਵਾਰਡ ਨੰਬਰ 32 ਤੋਂ ਨੌਜਵਾਨ ਕਾਂਗਰਸੀ ਕੌਂਸਲਰ ਸਭ ਤੋਂ ਛੋਟੀ ਉਮਰ (25 ਸਾਲ) ਰਾਹੁਲ ਕੁਮਾਰ ਜੋ 426  ਵੋਟਾਂ ਦੀ ਲੀਡ ਨਾਲ ਜੇਤੂ ਰਹੇ ਸਨ ਨੂੰ ਸੀਨੀਅਰ ਡਿਪਟੀ ਮੇਅਰ ਚੁਣਿਆ ਗਿਆ ਇਸੇ ਤਰ੍ਹਾਂ ਵਾਰਡ ਨੰਬਰ 4 ਤੋਂ 820 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਕਾਂਗਰਸੀ ਕੌਂਸਲਰ ਮਾਸਟਰ ਵਿਨੋਦ ਕੁਮਾਰ ਸੂਦ ਨੂੰ  ਡਿਪਟੀ ਮੇਅਰ ਨਾਮਜ਼ਦ ਕੀਤਾ ਗਿਆ। ਉਕਤ ਤਿੰਨਾਂ ਨਵੇਂ ਚੁਣੇ ਗਏ ਤਿੰਨਾਂ ਮੇਅਰਾਂ ਨੇ ਹਲਕਾ ਵਿਧਾਇਕ  ਰਾਣਾ ਗੁਰਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਦੌਰਾਨ ਆਪਣੇ ਆਹੁਦੇ ਸੰਭਾਲੇ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਦਾ ਹਾਜ਼ਰੀ ਨੂੰ ਵਿਸ਼ਵਾਸ਼ ਵੀ ਦਿਵਾਇਆ ।

Previous articleDRS is not there to take a chance: Dhoni
Next articleSRH eye stability in batting against MI after early losses