ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼ਾਮਚੁਰਾਸੀ ਵਿਖੇ ਅੱਜ 9 ਵਾਰਡਾਂ ਦੇ 34 ਉਮੀਦਵਾਰਾਂ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ 9, ਕਾਂਗਰਸ ਪਾਰਟੀ ਦੇ 9, ਆਪ ਪਾਰਟੀ ਦੇ 6 ਅਤੇ 10 ਆਜਾਦ ਉਮੀਦਵਾਰਾਂ ਵਲੋਂ ਚੋਣ ਲਈ ਗਈ। ਵੋਟਰਾਂ ਨੇ ਸਵੇਰ ਤੋਂ ਹੀ ਆਪਣੇ ਆਪਣੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਵਿਚ ਕਾਫ਼ੀ ਦਿਲਚਸਪੀ ਦਿਖਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਮਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ, ਤਜਿੰਦਰ ਸਿੰਘ ਇੰਜੀਨੀਅਰ, ਸੁਰਜੀਤ ਕੁਮਾਰ ਸੁਪਰਡੈਂਟ, ਰਜਿੰਦਰ ਕੰਵਰ ਸਹਾਇਕ ਇੰਜੀਨੀਅਰ, ਉਂਕਾਰ ਸਿੰਘ ਸੂਸਾਂ ਨੋਡਲ ਅਫਸਰ ਨੇ ਦੱਸਿਆ ਸ਼ਾਮਚੁਰਾਸੀ ਕਸਬੇ ਦੇ 9 ਵਾਰਡਾਂ ਵਿਚ 3196 ਵੋਟਾਂ ਸਨ। ਜਿੰਨ੍ਹਾਂ ਵਿਚੋਂ 1627 ਵੋਟਾਂ ਮਰਦ ਅਤੇ 1569 ਵੋਟਾਂ ਔਰਤ ਵਰਗ ਦੀਆਂ ਸਨ।
ਇਨ੍ਹਾਂ 9 ਵੋਰਡਾਂ ਦੇ ਪੋਲਿੰਗ ਕੇਂਦਰਾਂ ਦੌਰਾਨ ਵਾਰਡ ਨੰਬਰ 1 ਤੋਂ 447 ਵੋਟਾਂ ਵਿਚੋਂ 381 ਵੋਟਾਂ ਤੇ ਵੋਟ ਪ੍ਰਤੀਸ਼ਤ 85.23, ਵਾਰਡ ਨੰਬਰ 2 ਤੋ ਕੁੱਲ 315 ਵੋਟਾਂ ਵਿਚੋਂ 266 ਵੋਟਾਂ ਤੇ 74.50 ਪ੍ਰਤੀਸ਼ਤ, ਵਾਰਡ ਨੰਬਰ 3 ਤੋਂ ਕੁੱਲ 315 ਵੋਟਾਂ ਵਿਚੋਂ 258 ਵੋਟਾਂ ਤੇ 81.9 ਪ੍ਰਤੀਸ਼ਤ, ਵਾਰਡ ਨੰਬਰ 4 ਤੋਂ ਕੁੱਲ 379 ਵੋਟਾਂ ਵਿਚੋਂ 297 ਵੋਟਾਂ ਤੇ 78.36 ਪ੍ਰਤੀਸ਼ਤ, ਵਾਰਡ ਨੰਬਰ 5 ਤੋਂ ਕੁੱਲ 329 ਵੋਟਾਂ ਵਿਚੋਂ 276 ਵੋਟਾਂ ਤੇ 83.98 ਪ੍ਰਤੀਸ਼ਤ, ਵਾਰਡ ਨੰਬਰ 6 ਤੋਂ ਕੁੱਲ 341 ਵੋਟਾਂ ਵਿਚੋਂ 270 ਵੋਟਾਂ ਤੇ 79.17 ਪ੍ਰਤੀਸ਼ਤ, ਵਾਰਡ ਨੰਬਰ 7 ਤੋਂ 369 ਵੋਟਾਂ ਵਿਚੋਂ 293 ਵੋਟਾਂ ਤੇ 79.4 ਪ੍ਰਤੀਸ਼ਤ, ਵਾਰਡ ਨੰਬਰ 8 ਤੋਂ 305 ਵੋਟਾਂ ਵਿਚੋਂ 252 ਵੋਟਾਂ ਤੇ 82.6 ਪ੍ਰਤੀਸ਼ਤ ਅਤੇ ਵਾਰਡ ਨੰਬਰ 9 ਤੋਂ 354 ਵੋਟਾਂ ਵਿਚੋਂ 286 ਵੋਟਾਂ ਤੇ 80.79 ਪ੍ਰਤੀਸ਼ਤ ਮੱਤਦਾਨ ਰਿਹਾ।