ਭਾਜਪਾ ਵਲੋਂ ਕਿਸੇ ਵੀ ਉਮੀਦਵਾਰ ਦੇੇ ਨਹÄ ਭਰੇ ਗਏ ਨਾਮਜਦਗੀ ਪੱਤਰ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਨਗਰ ਕੌਂਸਲ ਚੋਣਾਂ ਦੇ ਮੱਦੇ ਨਜ਼ਰ ਕਸਬਾ ਸ਼ਾਮਚੁਰਾਸੀ ਵਿਖੇ ਨਾਮਜਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਸ਼ਾਮਚੁਰਾਸੀ ਵਿਖੇ ਨਾਮਜਦਗੀ ਕੇਂਦਰ ਵਿਖੇ ਉਮੀਦਵਾਰਾਂ ਦੀਆਂ ਰੌਣਕਾਂ ਰਹੀਆਂ ਅਤੇ ਅਮਨ-ਅਮਾਨ ਨਾਲ ਸਾਰੇ ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਭਰੇ।
ਇਸ ਮੌਕੇ ਤੇ ਰਿਟਰਨਿੰਗ ਅਫ਼ਸਰ ਮਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ, ਤਜਿੰਦਰ ਸਿੰਘ ਇੰਜੀਨੀਅਰ, ਸੁਰਜੀਤ ਕੁਮਾਰ ਸੁਪਰਡੈਂਟ, ਰਜਿੰਦਰ ਕੰਵਰ ਸਹਾਇਕ ਇੰਜੀਨੀਅਰ, ਉਂਕਾਰ ਸਿੰਘ ਸੂਸਾਂ ਨੋਡਲ ਅਫਸਰ ਦੀ ਸਮੁੱਚੀ ਟੀਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਸ਼ਾਮਚੁਰਾਸੀ ਦੇ 9 ਵਾਰਡਾਂ ਵਿਚ 49 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ ਹਨ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ 18 ਉਮੀਦਵਾਰਾਂ, ਕਾਂਗਰਸ ਪਾਰਟੀ ਵਲੋਂ 9 ਉਮੀਦਵਾਰਾਂ ਆਪ ਪਾਰਟੀ ਵਲੋਂ 8 ਉਮੀਦਵਾਰਾਂ ਅਤੇ 14 ਉਮੀਦਵਾਰਾਂ ਵਲੋਂ ਆਜਾਦ ਤੌਰ ਤੇ ਨਾਮਜਦਗੀ ਪੱਤਰ ਦਾਖਲ ਕਰਵਾਏ ਗਏ ਹਨ।
ਇਸ ਵਾਰ ਨਗਰ ਕੌਂਸਲ ਸ਼ਾਮਚੁਰਾਸੀ ਦੀਆਂ ਚੋਣਾਂ ਵਿਚ ਭਾਜਪਾ ਵਲੋਂ ਆਪਣੇ ਕਿਸੇ ਵੀ ਉਮੀਦਵਾਰ ਨੂੰ ਇਨ੍ਹਾਂ ਚੋਣਾਂ ਲਈ ਉਤਾਰਿਆ ਨਹÄ ਗਿਆ। ਨਗਰ ਕੌਂਸਲ ਦੇ ਇਨ੍ਹਾਂ 9 ਵਾਰਡਾਂ ਵਿਚ ਵਾਰਡ ਨੰਬਰ 1 ਤੋਂ 5 ਉਮੀਦਵਾਰਾਂ, ਵਾਰਡ ਨੰਬਰ 2 ਤੋਂ 4, ਵਾਰਡ ਨੰਬਰ 3 ਤੋਂ 6, ਵਾਰਡ ਨੰਬਰ 4 ਤੋਂ 4, ਵਾਰਡ ਨੰਬਰ 5 ਤੋਂ 6, ਵਾਰਡ ਨੰਬਰ 6 ਤੋਂ 7, ਵਾਰਡ ਨੰਬਰ 7 ਤੋਂ 7, ਵਾਰਡ ਨੰਬਰ 8 ਤੋਂ 5 ਅਤੇ ਵਾਰਡ ਨੰਬਰ 9 ਤੋਂ 5 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਪਲ ਕਰਵਾਏ।