ਨਕੋਦਰ ਸਹਿਕਾਰੀ ਖੰਡ ਮਿੱਲ ਵੱਲੋਂ 7ਵਾਂ ਸਾਲਾਨਾ ਆਮ ਇਜਲਾਸ ਲਵਲੀ ਪੈਲਿਸ ਵਿਚ ਸੰਪੰਨ ਹੋਇਆ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਸਹਿਕਾਰੀ ਖੰਡ ਮਿੱਲ ਗੱਗੜ ਵਾਲ ਨਕੋਦਰ ਵੱਲੋਂ ਮੇਲ ਦੋ ਹਿੱਸੇਦਾਰਾਂ ਦਾ ਸਾਲਾਨਾ ਆਮ ਇਜਲਾਸ ਲਵਲੀ ਪੈਲੇਸ ਨਕੋਦਰ ਵਿਖੇ ਬੁਲਾਇਆ ਗਿਆ। ਇਜਲਾਸ ਦੀ ਆਰੰਭਤਾ ਸ੍ਰ ਅਵਿੰਦਰਪਾਲ ਸਿੰਘ, ਚੇਅਰਮੈਨ ਸਹਿਕਾਰੀ ਖੰਡ ਮਿੱਲ ਨਕੋਦਰ ਵੱਲ ਆਏ ਹੋਏ ਹਿੱਸੇਦਾਰਾਂ ਨੂੰ ਜੀ ਆਇਆ ਕਹਿ ਕੇ ਕੀਤੀ ਗਈ। ਮਿਲ ਦੇ ਜਨਰਲ ਮੈਨੇਜਰ ਸ੍ਰੀ ਗੁਰਵਿੰਦਰਪਾਲ ਸਿੰਘ ਅਨੇਜਾ ਵੱਲੋਂ ਮਿੱਲ ਦੇ ਵਿੱਤੀ ਸਾਲ 2021-22 ਦੀ ਬੈਲੰਸ ਸੀਟ ਅਤੇ ਕਾਰਗੁਜਾਰੀ ਸਬੰਧੀ ਹਾਜਰ ਹਿੱਸੇਦਾਰਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਹਿਸੇਦਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜੁਆਬ ਦਿੱਤੇ ਗਏ।

ਇਸ ਉਪਰੰਤ ਮਿੱਲ ਵੱਲੋਂ ਯੋਗ ਹਿੱਸੇਦਾਰ ਮੈਂਬਰਾਂ ਵਿਅਕਤੀਗਤ ਸਹਿਕਾਰੀ ਸਭਾਵਾਂ-ਸੰਸਥਾਵਾਂ ਦੇ ਪਿਛਲੇ ਸਾਲ ਮਿਤੀ 30-09-2021 ਨੂੰ ਬੁਲਾਏ ਗਏ ਆਮ ਇਜਲਾਸ ਦੀ ਕਾਰਵਾਈ ਦੀ ਪੁਸ਼ਟੀ ਅਤੇ ਪਾਸ ਕੀਤੇ ਗਏ ਮਤਿਆ ਉਪਰ ਮਿਲ ਵਲੋਂ ਕੀਤੀ ਗਈ ਕਾਰਵਾਈ ਤੇ ਵਿਚਾਰ ਕਰਦਿਆ ਹੋਇਆ ਤਸੱਲੀ ਪ੍ਰਗਟਾਈ ਗਈ। ਸਾਲ 2021-22 ਦੀ ਮਿੱਲ ਦੀ ਕਾਰਗੁਜਾਰੀ ਤੇ ਸੰਤੁਸ਼ਟੀ ਜਾਹਰ ਕੀਤੀ ਗਈ ਅਤੇ ਸਾਲ 2022-23 ਦੇ ਉਤਪਾਦਨ ਪਲਾਨ ਉੱਤੇ ਵਿਚਾਰ ਕਰਨ ਉਪਰੰਤ ਇਹ ਮਤਾ ਪ੍ਰਵਾਨ ਕੀਤਾ ਗਿਆ। ਇਸ ਤੋਂ ਇਲਾਵਾ ਸਾਲ 2021-22 ਦੀ ਪੜਤਾਲ ਸ਼ੁਦਾ ਬਲੰਸ ਸੀਟ ਨੂੰ ਮਨਜੂਰੀ ਦੇਣ ਦੇ ਨਾਲ ਮਿੱਲ ਦੇ ਗਰੋਵਰ ਵੈਲਫੇਅਰ ਫੰਡ ਖਾਤੇ ਵਿਚ ਪਈ ਰਕਮ ਦੀ ਕੌਨ ਯਾਰਡ ਅਤੇ ਕਿਸਾਨਾਂ ਦੀ ਸਹੂਲਤ ਲਈ ਵਰਤੋਂ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ।

ਇਸ ਸਮੇਂ ਮਿਲ ਦੇ ਹਿੱਸੇਦਾਰਾਂ ਅਤੇ ਕਿਸਾਨਾਂ ਦੇ ਨੁਮਾਇੰਦੇ ਸਰਵ ਸ੍ਰ ਗੁਰਚੇਤਨ ਸਿੰਘ ਤੱਖਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਆਮ ਇਜਲਾਸ ਨੂੰ ਸੰਬੋਧਨ ਕਰਦਿਆਂ ਹੋਇਆਂ, ਗੰਨਾ ਕਾਸ਼ਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜਿਕਰ ਕੀਤਾ। ਇਜਲਾਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਨਕੋਦਰ ਹਲਕਾ ਵਿਧਾਇਕ ਸ੍ਰੀਮਤੀ ਇੰਦਰਜੀਤ ਕੌਰ ਮਾਨ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਸੰਸ਼ਨ ਚੱਲ ਰਿਹਾ ਹੈ ਅਤੇ ਇਸ ਸ਼ੈਸ਼ਨ ਦੌਰਾਨ ਸਰਕਾਰ ਵੱਲੋਂ ਗੰਨੇ ਦਾ ਭਾਅ ਨਿਸ਼ਚਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਦੀਆਂ ਸਮੂਹ ਖੰਡ ਮਿੱਲਾਂ ਸਮੇਂ-ਸਿਰ ਗੰਨੇ ਦੀ ਪਿੜਾਈ ਆਰੰਭ ਕਰ ਦੇਣਗੀਆਂ। ਉਨ੍ਹਾਂ ਵੱਲੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਪਿੜਾਈ ਸੀਜਨ 202122 ਦੀ ਸਹਿਕਾਰੀ ਖੰਡ ਮਿੱਲਾਂ ਦੀ ਬਕਾਇਆ ਰਹਿੰਦੀ ਹਨ ਦੀ ਸਾਰੀ ਪੇਮੈਂਟ ਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਪਿੜਾਈ ਸੀਜਨ ਲਈ ਗੰਨੇ ਦਾ ਲਾਹੇਵੰਦ ਭਾਅ ਦੇਣ ਦੇ ਨਾਲ-2 ਕਿਸਾਨਾਂ ਨੂੰ 15 ਦਿਨਾਂ ਦੇ ਅੰਦਰ-2 ਗੰਨੇ ਦੀ ਅਦਾਇਗੀ ਕੀਤੀ ਜਾਵੇਗੀ।

ਪੰਜਾਬ ਸਰਕਾਰ, ਸਹਿਕਾਰਤਾ ਵਿਭਾਗ ਦੀਆਂ ਨੀਤੀਆਂ ਮੁਤਾਬਿਕ ਪੰਜਾਬ ਵਿਚ ਈਥਾਨਲ ਪਲਾਂਟ ਡਿਵੈਲਪ ਕੀਤੇ ਜਾਣਗੇ। ਅਜਿਹੇ ਕਈ ਪ੍ਰੋਜੈਕਟ ਨਕੋਦਰ, ਸਹਿਕਾਰੀ ਖੰਡ ਮਿੱਲ ਅਤੇ ਰਾਜ ਦੀਆਂ ਹੋਰ ਸਹਿਕਾਰੀ ਖੰਡ ਮਿੱਲਾਂ ਨਾਲ ਵੀ ਨੱਥੀ ਕੀਤੇ ਜਾਣਗੇ। ਉਨ੍ਹਾਂ ਵੱਲੋਂ ਲੋਕਾਂ ਨੂੰ ਪਰਾਲੀ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ, ਪੰਜਾਬ ਦੀ ਮਿੱਟੀ ਅਤੇ ਪੌਣ-ਪਾਣੀ ਬਚਾਉਣ ਬਾਬਤ ਦਰਖਤਾਂ ਦੀ ਪੂਰਨ ਸਾਂਭ-ਸੰਭਾਲ ਕਰਨ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਵੱਲੋਂ ਪ੍ਰਬੰਧਕਾਂ ਅਤੇ ਕਿਸਾਨ ਭਰਾਵਾਂ ਨੂੰ ਮਿਲ ਦੀ ਵਧੀਆ ਕਾਰਗੁਜਾਰੀ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਪਿੜਾਈ ਸੀਜਨ 2022-23 ਦੌਰਾਨ ਆਪਸੀ ਸਹਿਯੋਗ ਨਾਲ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਣਗੇ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਕੋਆਪਰੇਟਿਵ ਅਦਾਰਾ ਬਹੁਤ ਵੱਡਾ ਹੈ ਜਿਸ ਵਿਚ ਮਾਰਕਫੈੱਡ, ਸੂਗਰਫੈੱਡ, ਮਿਲਕਫੈੱਡ, ਸਹਿਕਾਰੀ ਬੈਂਕਾਂ, ਪੇਡੂ ਸਹਿਕਾਰੀ ਸੁਸਾਇਟੀਆਂ ਆਦਿ ਆਉਂਦੀਆਂ ਹਨ।

ਸਾਨੂੰ ਸਹਿਕਾਰੀ ਖੇਤਰ ਦੇ ਅਦਾਰਿਆਂ ਵੱਲੋਂ ਤਿਆਰ ਕੀਤੇ ਗਏ ਪ੍ਰੋਡੈਕਟਾਂ ਨੂੰ ਵਰਤਣਾ ਚਾਹੀਦਾ ਹੈ। ਮਿੱਲ ਦੇ ਜਨਰਲ ਮੈਨੇਜਰ ਵੱਲੋਂ ਆਉਣ ਵਾਲੇ ਪਿੜਾਈ ਸੀਜਨ 2022-23 ਲਈ ਕਿਸਾਨ ਭਰਾਵਾਂ ਨੂੰ ਮਿਲ ਵੱਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਸਮੇਂ ਮਿਲ ਵੱਲ ਗੰਨੇ ਦੀਆਂ ਵੱਖ-2 ਕਿਸਮਾਂ ਦੀ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਗਿਆ। ਮੇਲ ਵੱਲ ਇਕ ਅੱਖ ਵਾਲੇ ਬੀਜ ਦੇ ਬੂਟੇ ਪੇਂਟਰੋਆਂ ਵਿੱਚ ਤਿਆਰ ਕਰਨ ਲਈ ਗੰਨਾ ਕਾਸ਼ਤਕਾਰਾਂ ਨੂੰ ਪ੍ਰੋਟਰੇਆਂ ਅਤੇ ਕੋਕਪਿਟ ਫਰੀ ਦਿੱਤੇ ਜਾਂਦੇ ਹਨ। ਮਿੱਲ ਵੱਲੋਂ ਗੰਨੇ ਦੀਆਂ CO 118, COPE 92, COPB 95, COPB 98 ਅਤੇ CO 15023, COJ 85 ਆਦਿ ਅਗੇਤੀਆਂ ਕਿਸਮਾਂ ਦੀ ਬਿਜਾਈ ਤਰਜੀਹੀ ਅਧਾਰ ਤੇ ਕਰਨ ਲਈ ਕਿਹਾ ਗਿਆ। ਸਮਾਗਮ ਵਿਚ ਹਾਜ਼ਰ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਪੀ.ਏ.ਯੂ ਦੇ ਸਾਇੰਸਦਾਨਾਂ ਵੱਲ ਗੰਨੇ ਦੀ ਫਸਲ ਦੀ ਬਿਜਾਈ, ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਤੋਂ ਫਸਲ ਦੇ ਬਚਾਅ ਸਬੰਧੀ ਜਾਣਕਾਰੀ ਦਿਤੀ ਗਈ।

ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆਂ ਸ੍ਰ. ਰਤਨ ਸਿੰਘ ਕਾਕੜ ਕਲਾਂ ਵਿਧਾਨ ਸਭਾ ਹਲਕਾ ਸ਼ਾਹਕੋਟ ਇੰਚਾਰਜ ਆਮ ਆਦਮੀ ਪਾਰਟੀ) ਵੱਲੋਂ ਕਿਹਾ ਗਿਆ ਕਿ ਇਸ ਵਾਰ ਲੋਕਾਂ ਨੇ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਤੇ ਪਹਿਲੀ ਵਾਰੀ ਇਹ ਹੋਇਆ ਕਿ 25 ਕਰੋੜ 62 ਲੱਖ ਰੁਪਏ ਕਿਸਾਨਾਂ ਦੀ ਗੰਨੇ ਦੀ ਪੋਮਿੰਟ ਦਾ ਬਕਾਇਆ ਸਰਕਾਰ ਵੱਲੋਂ ਅਦਾ ਕੀਤਾ ਗਿਆ ਹੈ ਅਤੇ ਪੰਜਾਬ ਰਾਜ ਦੀਆਂ ਸਾਰੀਆਂ ਖੰਡ ਮਿੱਲਾਂ ਨੂੰ 300 ਕਰੋੜ ਤੋਂ ਵਧ ਦਾ ਬਕਾਇਆ ਦਿੱਤਾ ਗਿਆ ਹੈ। ਸਮਾਗਮ ਵਿੱਚ ਮੈਡਮ ਜਸਵਿੰਦਰ ਕੌਰ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਨਕੋਦਰ, ਸ੍ਰ: ਸਵਰਨਜੀਤ ਸਿੰਘ, ਇੰਸਪੈਕਟਰ, ਕੋਆਪ ਸੁਸਾਇਟੀਜ਼ ਨਕੋਦਰ, ਸ੍ਰੀ ਪ੍ਰਦੀਪ ਸਿੰਘ ਆਡਿਟ ਇੰਸਪੈਕਟਰ, ਡਾ. ਸੁਖਚੈਨ ਸਿੰਘ, ਏ.ਡੀ.ਓ ਦਰ, ਸ੍ਰੀ ਮਹਿੰਦਰ ਸਿੰਘ, ਐਗਰੀਕਲਚਰ ਐਕਸਟੈਨਸ਼ਨ ਅਫਸਰ, ਨਕੋਦਰ, ਪੀ.ਏ.ਯੂ. ਤੋਂ ਡਾ. ਰਜਿੰਦਰ ਕੁਮਾਰ, ਡਾ. ਅਨੁਰਾਧਾ ਸ਼ਰਮਾ ਅਤੇ ਸ੍ਰੀ ਸੰਜੀਵ ਕਟਾਰੀਆ ਡਿਪਟੀ ਡਾਇਰੈਕਟਰ, ਪ੍ਰਿੰਸੀ ਵਿਗਿਆਨ ਕੇਂਦਰ ਨੂਰਮਹਿਲ ਸ਼ੰਕਰ ਵਰਮਾ, ਮਹਿੰਦਰਾ ਟਰੈਕਟਰਜ ਸ੍ਰ ਹਰਦੇਵ ਸਿੰਘ ਔਜਲਾ, ਵਾਈਸ ਚੇਅਰਮੈਨ ਖੰਡ ਮਿੱਲ ਨਕੋਦਰ ਸ੍ਰ. ਅਵਤਾਰ ਸਿੰਘ ਡਾਇਰੈਕਟਰ ਸੂਗਰਫੈੱਡ ਪੰਜਾਬ ਅਤੇ ਡਾਇਰੈਕਟਰ ਸਾਹਿਬਾਨ ਸ੍ਰ. ਰੋਸ਼ਨ ਸਿੰਘ, ਸ੍ਰ. ਦਲਬੀਰ ਸਿੰਘ, ਸ੍ਰ. ਮੇਜਰ ਸਿੰਘ ਤੋਂ ਇਲਾਵਾ ਸ੍ਰੀ ਹਰਪਾਲ ਸਿੰਘ ਮੁੱਖ ਲੇਖਾ ਅਫਸਰ, ਸ੍ਰੀ ਅਖਿਲੇਸ਼ ਕੁਮਾਰ ਚੀਫ ਕਮਿਸਟ, ਸ੍ਰੀ ਹਰਮੀਤ ਸਿੰਘ ਅਤੇ ਸ੍ਰੀ ਸਰਬਜੀਤ ਸਿੰਘ ਦੋਵੇ ਸਹਾਇਕ ਇੰਜੀਨੀਅਰ, ਸ੍ਰੀ ਮਨਦੀਪ ਸਿੰਘ ਬਰਾੜ, ਮੁੱਖ-ਗੰਨਾ ਵਿਕਾਸ ਅਫਸਰ, ਰਣਜੋਧ ਸਿੰਘ ਸੁਪਰਵਾਈਜਰ, ਸ੍ਰੀ ਮਨਜੀਤ ਸਿੰਘ, ਲੇਖਾਕਾਰ, ਕੇਵਲ ਸਿੰਘ, ਪਰਮਿੰਦਰ ਸਿੰਘ, ਅਵਤਾਰ ਸਿੰਘ ਸਰਵੇਅਰ) ਸ੍ਰੀ ਦੇਸ ਰਾਜ ਦਫਤਰ ਜੀ.ਡੀ.ਸ਼ਰਮਾ, ਸਹਾਇਕ ਲੇਖਾ ਅਫਸਰ, ਸ੍ਰੀ ਪਰਮਿੰਦਰ ਸਿੰਘ ਚਾਨੀ, ਸਤਨਾਮ ਸਿੰਘ, ਮੰਗਲ ਸਿੰਘ ਸਟੋਨ ਅਤੇ ਗੁਲਾਬ ਸਿੰਘ ਸਮੇਤ ਨਕੋਦਰ ਸਹਿਕਾਰੀ ਖੰਡ ਮਿੱਲ ਹਿੱਸੇਦਾਰ ਗੰਨਾ ਕਾਸ਼ਤਕਾਰ ਹਾਜਰ ਸਨ। ਮੰਚ ਸੰਚਾਲਨ ਦੀ ਸੇਵਾ ਸ੍ਰੀ ਹਰਪਾਲ ਸਿੰਘ, ਮੁੱਖ ਲੇਖਾ ਅਵਸਰ ਅਤੇ ਵਿਨੋਦ ਕੁਮਾਰ ਚੱਢਾ ਵੱਲੋਂ ਨਿਭਾਈ ਗਈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਅਵਾਸ ਯੋਜਨਾ ਦੋਰਾਨ ਮਹਿਤਪੁਰ ਦੇ ਤੇਰਾਂ ਵਾਰਡਾਂ ਚੋਂ 560 ਫਾਇਲਾਂ ਪਾਸ 700 ਪੈਡਿੰਗ
Next articleਸਮਾਰਟ ਸਕੂਲ ਮੁਹੱਬਲੀਪੁਰ ਵਿਖੇ ਦੋ ਰੋਜ਼ਾ ਕਲੱਸਟਰ ਪੱਧਰੀ ਟੂਰਨਾਮੈਂਟ ਸ਼ੁਰੂ