ਧੋਖਾਧੜੀ ਦੇ ਦੋਸ਼ ਹੇਠ ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਸੱਤ ਸਾਲ ਕੈਦ

ਜੌਹੈਨਸਬਰਗ (ਸਮਾਜ ਵੀਕਲੀ): ਡਰਬਨ ਦੀ ਇੱਕ ਅਦਾਲਤ ਨੇ ਮਹਾਤਮਾ ਗਾਂਧੀ ਦੀ ਪੜਪੋਤੀ ਨੂੰ 60 ਲੱਖ ਰੈਂਡ ਦੀ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਦੋਸ਼ ਹੇਠ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਆਸ਼ੀਸ਼ ਲਤਾ ਰਾਮਗੋਬਿਨ (56) ਨੂੰ ਬੀਤੇ ਦਿਨ ਅਦਾਲਤ ਨੇ ਇਹ ਸਜ਼ਾ ਸੁਣਾਈ ਹੈ। ਉਨ੍ਹਾਂ ’ਤੇ ਸਨਅਤਕਾਰ ਐੱਸਆਰ ਮਹਾਰਾਜ ਨਾਲ ਧੋਖਾਧੜੀ ਕਰਨ ਦਾ ਦੋਸ਼ ਸੀ। ਮਹਾਰਾਜ ਨੇ ਉਸ ਨੇ ਕਥਿਤ ਤੌਰ ’ਤੇ ਭਾਰਤ ਤੋਂ ਇੱਕ ਅਜਿਹੀ ਖੇਪ ਦਰਾਮਦ ਕਰਨ ਤੇ ਐਕਸਾਈਜ਼ ਡਿਊਟੀ ਲਈ 62 ਲੱਖ ਰੈਂਡ ਦਿੱਤੇ ਸੀ ਜਿਸ ਦੀ ਕੋਈ ਹੋਂਦ ਹੀ ਨਹੀਂ ਸੀ।

ਇਸ ’ਚੋਂ ਉਸ ਨੇ ਲਾਭ ਦਾ ਇੱਕ ਹਿੱਸਾ ਦੇਣ ਦਾ ਵਾਅਦਾ ਕੀਤਾ ਸੀ। ਲਤਾ ਰਾਮਗੋਬਿਨ ਮਸ਼ਹੂਰ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਇਲਾ ਗਾਂਧੀ ਤੇ ਮਰਹੂਮ ਮੇਵਾ ਰਾਮਗੋਬਿੰਦ ਦੀ ਔਲਾਦ ਹੈ। ਸਾਲ 2015 ’ਚ ਜਦੋਂ ਲਤਾ ਰਾਮਗੋਬਿਨ ਖ਼ਿਲਾਫ਼ ਸੁਣਵਾਈ ਸ਼ੁਰੂ ਹੋਈ ਸੀ ਤਾਂ ਸਰਕਾਰ ਵੱਲੋਂ ਪੇਸ਼ ਹੋਏ ਬ੍ਰਿਗੇਡੀਅਰ ਹੰਗਵਾਨੀ ਮੁਲੌਦਜੀ ਨੇ ਕਿਹਾ ਸੀ ਕਿ ਉਨ੍ਹਾਂ ਸੰਭਾਵੀ ਨਿਵੇਸ਼ਕਾਂ ਨੂੰ ਯਕੀਨ ਦਿਵਾਉਣ ਲਈ ਕਥਿਤ ਤੌਰ ’ਤੇ ਫਰਜ਼ੀ ਚਲਾਨ ਤੇ ਦਸਤਾਵੇਜ਼ ਦਿੱਤੇ ਸੀ ਕਿ ਭਾਰਤ ਤੋਂ ਲਿਨੇਨ ਦੇ ਤਿੰਨ ਕੰਟੇਨਰ ਆ ਰਹੇ ਹਨ। ਉਸ ਸਮੇਂ ਲਤਾ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਵਿੱਚ ਮੁਸਲਿਮ ਪਰਿਵਾਰ ’ਤੇ ਹਮਲੇ ’ਚ ਚਾਰ ਹਲਾਕ
Next articleਭਗੌੜੇ ਮੇਹੁਲ ਚੋਕਸੀ ਦੀ ਜ਼ਮਾਨਤ ਬਾਰੇ ਸੁਣਵਾਈ 11 ਜੂਨ ਤੱਕ ਟਲੀ