ਧੀ

ਗਗਨਦੀਪ ਕੌਰ ਧਾਲੀਵਾਲ

(ਸਮਾਜ ਵੀਕਲੀ)

ਰੱਬ ਕੋਲੋਂ ਭੁੱਲ ਕੇ ਆਇਆ
ਕੋਈ ਜੀ ਲਿਖਦਾ
ਦੱਸ ਤਾਂ ਦੇਵੋ ਮੈਨੂੰ ਕੋਈ
ਮੈਂ ਕਿਸ ਘਰ ਦੀ ਧੀ ਲਿਖਦਾ
ਪੇਕਾ ਘਰ ਏ ਮੇਰਾ ਜਾ ਸਹੁਰੇ ਘਰ ਦਾ ਜੀ ਲਿਖਦਾ
ਪੇਕੇ ਜਨਮੀ ਨਾ ਨਿੰਮ ਬੰਨਿਆ ਏ
ਸਹੁਰੇ ਘਰ ਗਈ ਤਾਂ ਤਾਹਨੇ ਬਿੰਨਿਆ ਏ
ਪੁਰ-ਪੁਰ ਏ ਜਖਮੀ ਮੇਰਾ
ਕਿੱਥੇ-ਕਿੱਥੇ ਸੀ ਲਿਖਦਾ
ਦੱਸ ਤਾਂ ਦੇਵੋ ਮੈਨੂੰ ਕੋਈ ……..
ਜੀਹਦਾ ਜੀਹਦਾ ਜੀ ਕੀਤਾ
ਨਾਲ ਮਸ਼ੀਨਾਂ ਕਤਲ ਕੀਤਾ
ਖਿੜਨ ਤੋ ਪਹਿਲਾ ਕਲੀ ਮੁਰਝਾ ਗਈ
ਕੀਤਾ ਕਸੂਰ ਕੀ-ਕੀ ਲਿਖਦਾ
ਦੱਸ ਤਾਂ ਦੇਵੋ ਮੈਨੂੰ ਕੋਈ ………
ਗਰਭ ਵਿੱਚ ਮਾਰ ਮੁਕਾਇਆ ਏ
ਤੇਲ ਪਾ ਜਲਾਇਆ ਏ
ਤੇਜ਼ਾਬ ਨੇ ਕੀਤਾ ਬਦਸੂਰਤ ਮੈਨੂੰ
ਧਾਲੀਵਾਲ ‘ਤੇ ਹੋਏ ਜ਼ੁਲਮ ਕੀ-ਕੀ ਲਿਖਦਾ
ਦੱਸ ਤਾਂ ਦੇਵੋ ਮੈਨੂੰ ਕੋਈ
ਮੈਂ ਕਿਸ ਘਰ ਦੀ ਧੀ ਲਿਖਦਾ
ਪੇਕਾ ਘਰ ਏ ਮੇਰਾ ਜਾ ਸਹੁਰੇ ਘਰ ਦਾ ਜੀ ਲਿਖਦਾ
ਗਗਨਦੀਪ ਕੌਰ ਧਾਲੀਵਾਲ
ਝਲੂਰ
Previous articleMexico begins application of Chinese Sinovac vaccine
Next articleਪੰਜਾਬੀ ਸਾਹਿਤ ਦਾ ਚਮਕਦਾ ਸਿਤਾਰਾ ‘ਗਗਨਦੀਪ ਧਾਲੀਵਾਲ ਝਲੂਰ’