ਧੀ ਦਾ ਜਨਮ ਦਿਨ….

(ਸਮਾਜ ਵੀਕਲੀ)

ਧੀ ਮੇਰੀ ਦਾ ਜਨਮ ਦਿਨ,
ਮੈਂ ਚਾਵਾਂ ਨਾਲ਼ ਮਨਾਵਾਂ।
ਵਾਹਿਗੁਰੂ ਬਖਸ਼ੀ ਦਾਤ ਮੈਨੂੰ,
ਮੈਂ ਲੱਖ-ਲੱਖ ਸ਼ੁੱਕਰ ਮਨਾਵਾਂ।
ਧੀ ਮੇਰੀ…..
ਪੁੱਤਰ ਬੇਸ਼ੱਕ ਮਿੱਠੜੇ ਮੇਵੇ,
ਪਰ ਮੈਂ ਧੀ ਦਾ ਮਾਣ ਕਰਾਂ।
ਧੀ ਪੁੱਤਰ ਵਿੱਚ ਵੱਖੋ-ਵੱਖਰੀ,
ਮੈਂ ਖਤਮ ਸਾਰੀ ਕਾਣ ਕਰਾਂ।
ਮੇਰਾ ਜੀਵਨ ਇਹਦੇ ਨਾਲ਼,
ਮੈਂ ਸੱਚੋ-ਸੱਚ ਸੁਣਾਵਾਂ।
ਧੀ ਮੇਰੀ….
ਲੋਕੀ ਆਖਣ ਪੁੱਤਰ ਜੰਮਦੀ,
ਧੀ ਨੇ ਤਾਂ ਸਹੁਰੇ ਜਾਣਾ।
ਮੈਂ ਆਖਾਂ ਲਵੋ ਗਰੰਟੀ ਕਿ,
ਪੁੱਤ ਨੇ ਅੱਖਾਂ ਮੂਹਰੇ ਰਹਿਣਾ।
ਸੱਭੇ ਮਾਰਨ ਉਡਾਰੀ ਆਖ਼ਰ,
ਪਰ ਮੋਹ ਪਾਲ਼ਦੀਆਂ ਮਾਵਾਂ।
ਧੀ ਮੇਰੀ…..
ਦੁੱਖ ਹੋਵੇ ਮੈਂ ਜਾ ਕੇ ਪੁੱਛਦੀ,
ਕਿੰਝ ਮਾਂ ਮੈਂ ਹਰ ਲਵਾਂ?
ਲੈਣ ਜੇ ਤੈਨੂੰ ਆਵੇ ਮੌਤ,
ਤੇਰੀ ਥਾਵੇਂ ਮੈਂ ਮਰ ਜਵਾਂ।
ਇੰਝ ਮਾਂ ਨੂੰ ਮੈਂ ਚਾਹਿਆ,
ਨਾਲ਼ੇ ਧੀ ਨੂੰ ਲਾਡ ਲਡਾਵਾਂ।
ਧੀ ਮੇਰੀ…..
ਧੀ ਪੁੱਤਰ ਨਾਲ਼ ਫ਼ਰਕ ਕਰੋ ਨਾ,
ਦੋਨੋਂ ਆਪਣੀ ਥਾਵੇਂ ਸੋਹਣੇ।
ਬੱਸ ਮਨਾਂ ਵਿੱਚ ਸੰਸਕਾਰ ਭਰੋ,
ਕਿ ਲੱਗਣ ਸੱਭ ਨੂੰ ਮੋਹਣੇ।
ਰੱਬਾ!ਲੰਬੀ ਉਮਰ ਮਾਣੇ,
ਸੱਭ ਟਲੀਆਂ ਰਹਿਣ ਬਲਾਵਾਂ।
ਧੀ ਮੇਰੀ….

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੇਕੀ ਕਰ ਦਰਿਆ ਵਿੱਚ ਸੁੱਟ *
Next articleਸਸਟੋਬਾਲ ਦੀ ਖੇਡ ਨੂੰ ਸਕੂਲ ਖੇਡਾਂ ਵਿੱਚ ਸ਼ਾਮਿਲ ਕਰਨ ਲਈ ਸਸਟੋਬਾਲ ਐਸੋਸੀਏਸ਼ਨ ਆਫ਼ ਪੰਜਾਬ ਵਿੱਚ ਖੁਸ਼ੀ ਦੀ ਲਹਿਰ ।