(ਸਮਾਜ ਵੀਕਲੀ)
” ਧੀ ਜੀਹਦੀ ਏ ਬੱਸ ! ਓਹਦੀ ਏ, ਹੋਰ ਕਿਸੇ ਦੀ ਕੁੱਝ ਵੀ ਨਹੀਂ ,
ਵੇਖਣ ਸਾਰ ਇਹ ਟੋਟਾ ਪੁਰਜਾ ਮਾਲ ਬਿਨਾ ਉੰਝ ਦਿਸਦੀ ਨਹੀਂ ;
ਧੀਆਂ ਸਭ ਦੇ ਘਰ ਨੇਂ ਪਰ ! ਇਹ ਆਪਣੀਂ ਨੂੰ ਆਪਣੀਂ ਕਹਿੰਦੇ ਨੇਂ,
ਕਲਯੁੱਗ ਆ ਗਿਆ ਕੀ ਕਰੀਏ ,
ਧੀ ਭੈਣ ਕਿਸੇ ਦੀ ਸਾਂਝੀ ਨਹੀਂ ;
ਬੱਸਾਂ ਦੇ ਵਿੱਚ ਸੇਫ਼ ਨਾਂ ਧੀਆਂ ਪੱਤ ਲੁੱਟ ਜਾਂਦੀ ਇਕੱਲੀਆਂ ਦੀ ,
ਮਰ ਜਾਂਦੀਆਂ ਜਿੱਲਤ ਦੇ ਨਾਲ ਆਵਾਜ ਅਣ-ਸੁਣੀਂ ਹੋ ਜਾਂਦੀ ਝੱਲੀਆਂ ਦੀ ;
ਵੇਖੋ ਜਾਲਮ ਲੋਕਾਂ ਦੀ ਫਿਰ ਕਿਸ਼ਤੀ ਡੁੱਬਦੀ ਨਹੀਂ ,
ਧੀ ਜੀਹਦੀ ਏ , ਬੱਸ ! ਓਹਦੀ ਏ ਹੋਰ ਕਿਸੇ ਦੀ ਕੁੱਝ ਵੀ ਨਹੀਂ ;
ਕਾਲਜ ਜਾਵੇ ਜਦ ਸੁਭ੍ਹਾ ਇਹ, ਅੱਖਾਂ ਰਾਹਾਂ ਦੇ ਵਿੱਚ ਰੱਖਦੇ ਨੇਂ ,
ਹਾਂ ਕਰਵਾਉਣ ਲਈ ਧੱਕਾ ਕਰਦੇ ,ਤੇਜ਼ਾਬ ਵੀ ਹੱਥ ਵਿੱਚ ਰੱਖਦੇ ਨੇਂ ;
ਕਦੋਂ ਘੱਟੇਗਾ ਜੁਲਮ ਇਸ ਜੱਗ ‘ਤੋਂ,
ਹੁਣ ਦੁਨੀਆ ਇਹ ਫੱਬਦੀ ਨਹੀਂ,
ਧੀ ਜੀਹਦੀ ਏ ਬੱਸ ! ਓਹਦੀ ਏ, ਹੋਰ ਕਿਸੇ ਦੀ ਕੁੱਝ ਵੀ ਨਹੀਂ ;
ਸਿੱਖ ਲਉ ਕਰਨੀਂ ਕਦਰ ਧੀਆਂ ਦੀ ਤੁਹਾਡੇ ਘਰ ਵੀ ਮਾਂਵਾਂ ਭੈਣਾਂ ਨੇਂ,
ਜੇ ਅੱਜ ਕਿਸੇ ਦੀ ਟੋਟਾ ਪੁਰਜਾ ਲੱਗਦੀ, ਕੱਲ ਦੂਜਿਆਂ ਵੀ ਬਦਲਾ ਲੈਣਾਂ ਏ ,
ਕੱਢ ਲੈਣੀਂ ਖਿੱਝ ਤੁਹਾਡੀ ਭੈਣ ਨਾਲ ਧੀ ‘
ਰੁਪਿੰਦਰ ਮਾਨ ‘ ਦਰਿੰਦਿਆਂ ਦੇ ਸ਼ਿਕਾਰ ਤੋਂ ਬੱਚਦੀ ਨਹੀਂ ,
ਧੀ ਜੀਹਦੀ ਏ ,ਬੱਸ ! ਓਹਦੀ ਏ ਹੋਰ ਕਿਸੇ ਦੀ ਕੁੱਝ ਵੀ ਨਹੀਂ …!! “
ਰੁਪਿੰਦਰ ਮਾਨ ਜੰਡਾਲੀ