(ਸਮਾਜ ਵੀਕਲੀ)
ਤੇਰਾ ਹੱਸਣਾ ਖਿੜੀ ਕਪਾਹ ਵਰਗਾ
ਮੁਸਕਾਉਂਦੀ ਸੋਹਣੀ ਲਗਦੀ ਅੈਂ ।
ਤੂੰ ਰਾਣੀ ਅਪਣਿਆਂ ਖੇਤਾਂ ਦੀ ,
ਗੀਤ ਗਾਉਂਦੀ ਸੋਹਣੀ ਲਗਦੀ ਅੈਂ ।
ਇਹ ਤਾਂ ਝੋਲ਼ੀਆਂ ਦੀ ਮਜ਼ਬੂਰੀ ਅੈ
ਉਂਜ ਵੀ ਸਿਰ ‘ਤੇ ਚੁੰਨੀ ਰੱਖਦੀ ਤੂੰ ;
ਨਾਲ਼ੇ ਰੱਖੇਂ ਪਹਿਨ ਕੇ ਸ਼ਰਮ ਹਿਆ
ਸ਼ਰਮਾਉਂਦੀ ਸੋਹਣੀ ਲਗਦੀ ਅੈਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
9478408898