ਧੀਆਂ

ਜਤਿੰਦਰ ਭੁੱਚੋ

(ਸਮਾਜ ਵੀਕਲੀ)

ਕੁੱਖਾਂ ਵਿੱਚ ਧੀਆਂ ਨੂੰ ਮਾਰਦੇ ਜਾ ਰਹੇ ਨੇ ਲੋਕ
ਤਾਹੀਓਂ ਸਭ ਕੁਝ ਹਾਰਦੇ ਜਾ ਰਹੇ ਨੇ ਲੋਕ ।
ਸੋਚਾਂ ਸੋਚਾਂ ਵਿੱਚ ਵੀ ਸੋਚਿਆ ਜਾਂਦਾ ਨਈ
ਏਦਾਂ ਦੇ ਕਹਿਰ ,ਗੁਜ਼ਾਰਦੇ ਜਾ ਰਹੇ ਨੇ ਲੋਕ।
ਬਿਨ ਧੀਆਂ ਰੁੱਕ ਜਾਵੇਗੀ ਜਿੰਦਗੀ ਹੀ ਸਾਰੀ
ਵਹਿਮ ਹੈ ਕਿ ਐਵੇੰ, ਸਾਰਦੇ ਜਾ ਰਹੇ ਨੇ ਲੋਕ ।
ਨਾ ਵਹਿਮਾਂ ਚੋ ਨਿੱਕਲੇ,ਨਾ ਤੁਰੇ ਸੰਗ ਸਮਿਆਂ ਦੇ
ਭਰੂਣ ਨਹਿਰਾਂ ‘ਚ ਤਾਰਦੇ ਜਾ ਰਹੇ ਨੇ ਲੋਕ ।
ਸਿਰ ਤੇ ਚੁੰਨੀ ਤੇ ਹਰ ਪੈਰ ਟਿਕਾ ਕੇ ਰੱਖਦੀ ਨੂੰ
ਵਾਂਗ ਭੇੜੀਆਂ ਦੇ , ਤਾੜਦੇ ਜਾ ਰਹੇ ਨੇ ਲੋਕ।
ਮੁੰਡਿਆਂ ਵਾਂਗ ਹਰ ਖੇਤਰ ਤਰੱਕੀ ਕਰੇ ਨਾਰੀ
ਫਿਰ ਵੀ ਕਿਉਂ ਭੈੜੇ ਨਕਾਰਦੇ ਜਾ ਰਹੇ ਨੇ ਲੋਕ
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਨਾਨਕ ਦੀ ਇਹ ਬਾਣੀ ਵਿਸਾਰਦੇ ਜਾ ਰਹੇ ਨੇ ਲੋਕ ।
ਕੁੱਖਾਂ ਵਿੱਚ ਧੀਆਂ ਨੂੰ ਮਾਰਦੇ ਜਾ ਰਹੇ ਨੇ ਲੋਕ
ਤਾਹੀਓਂ ਸਭ ਕੁਝ ਹਾਰਦੇ ਜਾ ਰਹੇ ਨੇ ਲੋਕ ।
ਜਤਿੰਦਰ ਭੁੱਚੋ 
9501475400
Previous article“”ਔਰਤਾਂ ਜੋ ਕਿਰਸਾਨੀ ਨਾਲ ਖੜੀਆਂ””
Next articleਜੱਗ ਜਣਨੀਏ