(ਸਮਾਜ ਵੀਕਲੀ)
ਭਾਵੇਂ ਕਿੰਨੀਂ ਵੀ ਠੰਡ ਹੋ ਜਾਵੇ ,
ਚੋਗੇ ਦੀ ਲੋੜ ਤਾਂ ਪੈਂਦੀ ਹੈ ।
ਮਾਂ ਆਪ ਤਾਂ ਭਾਵੇਂ ਸਾਰ ਲਵੇ ,
ਬੱਚਿਆਂ ਦੀ ਸਾਰ ਤਾਂ ਲੈਂਦੀ ਹੈ ।
ਦਿੱਲੀ ਵੱਲ ਜਾਂਦੇ ਕਿਸਾਨਾਂ ਨੂੰ ਵੀ,
ਫਿਕਰ ਅਪਣਿਆਂ ਬੱਚਿਆਂ ਦਾ ;
ਭੁੱਖ ਮੌਤ ਤੋਂ ਡਾਢੀ ਹੁੰਦੀ ਹੈ ,
ਇਹ ਤਾਂ ਸਾਰੀ ਦੁਨੀਆਂ ਕਹਿੰਦੀ ਹੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024