ਧਾਰਮਿਕ ਟਰੈਕ ‘ ਮੇਹਰਾਂ ਦੀ ਬਰਸਾਤ’ ਦਾ ਪੋਸਟਰ ਸ਼੍ਰੀਮਾਨ ਸੰਤ ਨਿਰੰਜਣ ਦਾਸ ਜੀ ਵਲੋਂ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਦਿਆਂ ਗਾਇਕ ਹਰਪ੍ਰੀਤ ਸੋਨੂੰ ਸਾਰੋਬਾਦੀਆ ਨੇ ਆਪਣਾ ਨਵਾਂ ਧਾਰਮਿਕ ਗੀਤ ‘ਮੇਹਰਾਂ ਦੀ ਬਰਸਾਤ’ ਦਾ ਪੋਸਟਰ ਇਕ ਸਮਾਗਮ ਦੌਰਾਨ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸ਼੍ਰੀਮਾਨ ਸੰਤ ਨਿਰੰਜਣ ਦਾਸ ਜੀ ਵਲੋਂ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ। ਇਸ ਮੌਕੇ ਸੰਤ ਗੁਰਬਚਨ ਦਾਸ, ਸੰਤ ਸੁਰਿੰਦਰ ਦਾਸ, ਸੰਤ ਜਸਪਾਲ ਸਿੰਘ ਓਡਰਾ, ਸੰਤ ਪ੍ਰਦੀਪ ਦਾਸ, ਗਿਆਨੀ ਉਂਕਾਰ ਸਿੰਘ ਗੜ੍ਹਪਧਾਣਾ, ਗਿਆਨੀ ਪਰਜੀਤ ਸਿੰਘ, ਰੋਸ਼ਨ ਲਾਲ ਸੋਂਧੀ, ਸ਼ਤੀਸ਼ ਕੁਮਾਰ ਸ਼ਾਮਚੁਰਾਸੀ, ਵਰਿੰਦਰ ਦਾਸ ਬੱਬੂ, ਦਵਿੰਦਰ ਦਾਸ, ਸੰਤ ਟਹਿਲ ਦਾਸ, ਮਾ. ਬੀ ਕੇ ਮਹਿਮੀ, ਸੰਤ ਹਰੀ ਓਮ ਮਾਹਲਪੁਰ ਸਮੇਤ ਕਈ ਹੋਰ ਹਾਜ਼ਰ ਸਨ।

Previous articleਨਬਾਰਡ ਦੇ 21 ਦਿਨਾਂ ਸਿਖਲਾਈ ਕੋਰਸ ਕਰਨ ਵਾਲੀਆਂ ਔਰਤਾਂ ਨੂੰ ਔਰਤਾਂ ਨੂੰ ਸਰਟਫਿਕੇਟ ਵੰਡੇ
Next article‘ਮੇਰਾ ਵਾਰਡ ਮੇਰਾ ਪਰਿਵਾਰ’ ਤਹਿਤ ਹੋਵਾਂਗੀ ਕਾਰਜਸ਼ੀਲ – ਹਰਭਜਨ ਕੌਰ