ਧਰਮ

ਬਿੰਦਰ ਸਾਹਿਤ ਇਟਲੀ...

(ਸਮਾਜ ਵੀਕਲੀ)

ਧਰਮਾ ਦੀਏ ਤਲਵਾਰੇ
ਅਸੀਂ ਤੇਰੇ ਅੱਗੇ ਹਾਰੇ਼

ਹਰਖ ਈਰਖਾ ਭਰੀਏ
ਨਿਰਦੋਸ਼ੇ ਬੜੇ ਤੂੰ ਮਾਰੇ.

ਛੋਟਾ ਬੜਾ ਨਾ ਪਰਖੇਂ
ਜਦ ਕਰਦੀ ਤੂੰ ਕਾਰੇ

ਸਦਾ ਫਸਾਦ ਕਰਾਵੇੰ
ਤੜਪਣ ਲੋਕ ਵਿਚਾਰੇ

ਸਿਨੵੇ ਉੱਤੇ ਬਣ ਗਏ
ਫੱਟ ਵਾਜੂਦ ਤੋਂ ਭਾਰੇ

ਧਰਤੀ ਦੇ ਹਿੱਸੇ ਹੋਏ
ਰੋਣ ਅੰਬਰ ਦੇ ਤਾਰੇ

ਖੂਨ ਸਫੈਦ ਹੋ ਗਿਆ
ਅੱਜ ਪਾਣੀ ਹੋਏ ਖਾਰੇ

ਨਾ ਰੁੱਕੇ ਨਾ ਹੀ ਰੁਕਣੇ
ਹਿੰਸਾ ਵਾਦ ਦੇ ਨਾਹਰੇ

ਬਿੰਦਰਾ ਵਖਰੇਵੇਂ ਪਾਂਦੇ
ਏ ਧਰਮ ਜੱਗ ਤੇ ਸਾਰੇ

ਬਿੰਦਰ ਸਾਹਿਤ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਚਿੱਤਰ ਕਿਰਦਾਰ,ਤੁਸੀਂ ਤੇ ਮੈਂ
Next articleਨਸ਼ੇ ਖਾ ਕੇ…..