ਦੱਸ ਦਿੱਲੀਏ!

ਜਗਤਾਰ ਸਿੰਘ ਧਾਲੀਵਾਲ
(ਸਮਾਜ ਵੀਕਲੀ)

ਕਿਉਂ ਸਰਕਾਰੇ ਸਾਨੂੰ ਤਾਂ ਤੂੰ ਅੱਤਵਾਦੀ ਕਹਿੰਦੀ
ਜੋ ਯੂਪੀ ਤੋਂ ਆਉਣੇ ਉਹ ਕਿਹੜੇ ਹੁਣ।
ਸਾਡਾ ਹਰ ਵਾਰੀ ਨਹੀਂ ਰੌਲਾ ਪਾਇਆ ਸਰਣਾ
ਸਾਰੇ ਹੀ ਝਗੜੇ ਸਮਝ ਨਵੇੜੇ ਹੁਣ।
ਆਪੇ ਘਰ ਸੱਦਕੇ ਦਿੱਲੀਏ ਕਿਓਂ ਅੰਦਰ ਨੱਸੇ
ਲੈ ਦਰ ਤੇ ਆਗੇ ਸੱਜਰੇ ਸਹੇੜੇ ਹੁਣ।
ਛੱਡ ਜਵਾਨੀ,ਬਾਣੀ,ਪਾਣੀ ਤੇ ਕਿਸਾਨੀ ਰੋਲਣਾ
ਤੂੰ ਜਮੀਨ ਸਾਡੀ ਮਾਂ ਨੂੰ ਵੀ ਛੇੜੇ ਹੁਣ।
ਹੱਕਾਂ ਲਈ ਆਪੇ ਤਵਾ ਵੀ ਤਪਾਉਣਾ ਆਉਂਦਾ
ਅਸੀਂ ਆਪੇ ਹੀ ਕਰਲਾਂਗੇ ਪੇੜੇ ਹੁਣ।
ਅੱਜ ਹੀ ਦੱਸਦੇ ਦਿੱਲੀਏ ਤੂੰ ਕੀ ਚਾਉਂਦੀ ਹੈ
ਸਾਥੋਂ ਨਿੱਤ ਨਹੀਂ ਲੱਗਣੇ ਗੇੜੇ ਹੁਣ।
ਜਗਤਾਰ ਸਿੰਘ ਧਾਲੀਵਾਲ
ਭਗਵਾਨ ਗੜ੍ਹ {ਬਠਿੰਡਾ}
+919914315191
Previous articleHrithik Roshan’s post-shave video impresses B’wood buddies
Next articleਨਵੀਂ ਜੰਗ