** ਦੋ ਮੂਹੀਂ **

ਮਲਕੀਤ ਮੀਤ

(ਸਮਾਜ ਵੀਕਲੀ)

ਗ਼ਜ਼ਲ/ਮਲਕੀਤ ਮੀਤ

ਇਹ ਦੁਨੀਆਂ ‘ਤੇ ਦੁਨੀਆਦਾਰੀ ਦੋ ਮੂੰਹੀਂ !
ਇੱਕ ਦੋ ਨਹੀਂ ਸਾਰੀ ਦੀ ਸਾਰੀ ਦੋ ਮੂੰਹੀਂ !

ਹੱਸ-ਹੱਸ ਸਭ ਨਾਲ ਗੱਲਾਂ ਕਰਦੀ,
ਬੜੀ ਹੁਸੀਨ ਤੇ ਬਹੁਤ ਪਿਆਰੀ ਦੋ ਮੂੰਹੀਂ !

ਦਾਤਰੀ ਦੇ ਇਕ ਤੇ ਦੁਨੀਆ ਦੇ ਦੋ ਪਾਸੇ ਦੰਦੇ,
ਤਿੱਖੀ ਤੇਜ਼ ਕਟਾਰੀ ਆਰੀ ਦੋ ਮੂੰਹੀਂ !

ਤੇਰੇ ਅੱਗੇ ਤੇਰੀ ਆਂ ਬਸ ਤੇਰੀ ਆਂ ਮੈਂ ਤਾਂ,
ਮੂੰਹ ਤੇ ਸ਼ੀਰੀ ਪਿੱਠ ਪਿੱਛੇ ਖਾਰੀ ਦੋ ਮੂੰਹੀਂ !

ਸੁੱਖ ਮੌਕੇ ਨੇੜੇ ਤੇ ਦੁੱਖ ਵੇਲੇ ਕਿਉਂ ਦੂਰ ਦਿਸੇਂ,
ਕਿੱਥੋਂ ਸਿੱਖੀ ਇਹ ਅਦਾਕਾਰੀ ਦੋ ਮੂੰਹੀਂ !

ਗ਼ੈਰ ਜਿਹੇ ਬਣ ਕੇ ਸੀਨੇ ਯਾਰਾਂ ਸੱਟ ਮਾਰੀ,
ਅਜੋਕੇ ਯਾਰਾਂ ਦੀ ਵੀ ਯਾਰੀ ਦੋ ਮੂੰਹੀਂ !

“ਮੀਤ” ਤੂੰ ਇਸ ਦੁਨੀਆ ਦੇ ਕਾਬਿਲ ਜੇ ਹੋਣਾਂ,
ਸਿੱਖ ਲੈ ਤੂੰ ਵੀ ਕੋਈ ਹੁਸ਼ਿਆਰੀ ਦੋ ਮੂੰਹੀਂ !

Previous articleਅਕਾਲੀ ਦਲ (ਸੰਯੁਕਤ) ਦੇ ਨਵਨਿਯੁਕਤ ਕੌਮੀ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਜੰਡਾ ਸਨਮਾਨਿਤ
Next articleBiden-Putin summit to take place in lakeside villa