ਸਵੱਛ ਜਲ ਅਤੇ ਜਲ ਤੱਤਾਂ ਦੇ ਅਧਿਆਤਮਕ ਧਾਰਮਿਕ ਪਹਿਲੂਆਂ ਸਬੰਧੀ ਧਾਰਮਿਕ ਪੱਖ ਤੋਂ ਹੋਵੇਗੀ ਚਰਚਾ
ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ ): ਸਵੱਛ ਜਲ ਅਤੇ ਜਲ ਤੱਤਾਂ ਦੇ ਅਧਿਆਤਮਕ ਧਾਰਮਿਕ ਪਹਿਲੂਆਂ ਸਬੰਧੀ ਧਾਰਮਿਕ ਪੱਖ ਤੋਂ ਦੇਸ਼ ਭਰ ਵਿੱਚ ਲੜੀਵਾਰ ਸੈਮੀਨਾਰਾਂ ਦੇ ਗੇੜ ਅਨੁਸਾਰ 27ਅਤੇ 28 ਸਤੰਬਰ ਨੂੰ ਦੋ ਦਿਨਾਂ ਕੌਮੀ ਸੈਮੀਨਾਰ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਭਾਈ ਮਰਦਾਨਾ ਜੀ ਦੀਵਾਨ ਹਾਲ ਸੁਲਤਾਨਪੁਰ ਲੋਧੀ ਕਪੂਰਥਲਾ ਪੰਜਾਬ ਵਿਖੇ ਜਲ ਅਤੇ ਸਵੱਛਤਾ , ਜਲ ਸ਼ਕਤੀ ਮੰਤਰਾਲਾ ਭਾਰਤ ਸਰਕਾਰ ਅਤੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ
ਜ਼ਿਆਦਾ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਜਸਵਿੰਦਰ ਸਿੰਘ ਬਿੱਟਾ ਨੇ ਦੱਸਿਆ ਕਿ 27 ਸਤੰਬਰ ਸਵੇਰੇ 10 ਵਜੇ ਇਸ ਜਲ ਗੋਸ਼ਟੀ ਵਿੱਚ ਪਦਮਸ਼੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਅਤੇ ਭਾਈ ਬਲਦੀਪ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ ਦੁਪਹਿਰ ਬਾਰਾਂ ਵਜੇ ਤੋਂ ਡੇਢ ਵਜੇ ਤੱਕ ਸਤਾਈ ਸਤੰਬਰ ਨੂੰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਵਰਿੰਦਰ ਵਾਲੀਆ ਆਡੀਟਰ ਪੰਜਾਬੀ ਜਾਗਰਣ ਇਕ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਨਗੇ ਜਿਸ ਵਿੱਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਡਾ ਆਦਰਸ਼ਪਾਲ ਵਿਗ ਅਤੇ ਡਾ ਸੁਰਿੰਦਰ ਸਿੰਘ ਕੋਕਲ ਵੀ ਸ਼ਿਰਕਤ ਕਰਨਗੇ ਦੁਪਹਿਰ ਦੇ ਸੈਸ਼ਨ ਵਿੱਚ ਭਾਈ ਬਲਦੀਪ ਸਿੰਘ ਬਾਬਾ ਗੁਰਮੀਤ ਸਿੰਘ ਖੋਸਾ ਪਾਂਡੋ ਜ਼ਿਲ੍ਹਾ ਮੋਗਾ ਅਤੇ ਡਾ ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਸਵੱਛ ਜਲ ਤੇ ਚਰਚਾ ਕਰਨਗੇ ਸ਼ਾਮ 4 ਵਜੇ ਤੋਂ ਸਾਢੇ ਪੰਜ ਵਜੇ ਤੱਕ ਸੈਸ਼ਨ ਦੌਰਾਨ ਸ਼ੁਭ ਪ੍ਰੇਮ ਸਿੰਘ ਬਰਾਡ਼ ਵਾਤਾਵਰਨ ਪ੍ਰੇਮੀ ਜਸਵੰਤ ਜ਼ਫ਼ਰ ਸੰਗਤ ਦੇ ਦਰਸ਼ਨ ਕਰਨਗੇ
ਵੇਈਂ ਤੇ ਮੈਡੀਟੇਸ਼ਨ ਸੈਸ਼ਨ ਵਿੱਚ ਡਾ ਬਲਵਿੰਦਰ ਲੱਖੇਵਾਲੀ ਅਤੇ ਬ੍ਰਿਜ ਮੋਹਨ ਭਾਰਦਵਾਜ ਵੀ ਹਾਜ਼ਰੀ ਲਵਾਉਣਗੇ ਦੂਜੇ ਦਿਨ 28 ਸਤੰਬਰ ਨੂੰ ਭਾਈ ਬਲਦੀਪ ਸਿੰਘ ਜੀ ਸ਼ਬਦ ਕੀਰਤਨ ਨਾਲ ਇਸ ਸਮਾਗਮ ਦੀ ਸ਼ੁਰੂਆਤ ਕਰਨਗੇ
ਸਵੇਰ ਦੇ ਸੈਸ਼ਨ ਵਿਚ ਸਚਿਦਾਨੰਦ ਭਾਰਤੀ ਉੱਤਰਾਖੰਡ ਤੋਂ ਸ਼ਿਰਕਤ ਕਰਨਗੇ
ਦੁਪਹਿਰ ਸਮੇਂ ਡਾ. ਮਨਮੋਹਨ ਸਿੰਘ ਪੰਜਾਬੀ ਸੱਥ ਅਤੇ ਪ੍ਰੋਫੈਸਰ ਅਮਰਜੀਤ ਗਰੇਵਾਲ ਸਵੱਛ ਜਲ ਸਬੰਧੀ ਅਤੇ ਕੁਦਰਤੀ ਸਰੋਤ ਲਈ ਵਿਚਾਰ ਪੇਸ਼ ਕਰਨਗੇ
ਦੁਪਹਿਰ 12:30 ਵਜੇ ਤੋਂ 2 ਵਜੇ ਤਕ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹਾਜ਼ਰੀ ਭਰਨਗੇ
ਇਸ ਤੋਂ ਇਲਾਵਾ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਡਾ ਗੁਰਚਰਨ ਸਿੰਘ ਨੂਰਪੁਰ ,ਗੁਰਪ੍ਰੀਤ ਸਿੰਘ ਚੰਦਬਾਜਾ ਕਮਲਜੀਤ ਸਿੰਘ ਹੇਅਰ ,ਡਾ ਅਮਰ ਸਿੰਘ ਆਜ਼ਾਦ ,ਨੈਸ਼ਨਲ ਐਵਾਰਡੀ ਡਾ ਸਤਿੰਦਰ ਸਿੰਘ ਫ਼ਿਰੋਜ਼ਪੁਰ ,ਡਾ ਜਸਕੀਰਤ ਸਿੰਘ ਲੁਧਿਆਣਾ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰੀ ਭਰਨਗੀਆਂ
ਸੈਮੀਨਾਰ ਵਾਲੇ ਦੋਵੇਂ ਦਿਨ ਰਿਹਾਇਸ਼ ਅਤੇ ਲੰਗਰ ਦੀ ਵਿਵਸਥਾ ਵੀ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਨਿਵਾਸ ਵਿੱਚ ਹੋਵੇਗੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly