ਦੋਹੇ

(ਸਮਾਜ ਵੀਕਲੀ)

ਸਵੇਰ ਤੋਂ ਹੀ ਪੀ ਰਿਹਾ, ਜਿਹੜਾ ਸ਼ਖਸ ਸ਼ਰਾਬ,
ਉਸ ਤੋਂ ਪੂਰੇ ਹੋਣੇ ਨ੍ਹੀ, ਬੱਚਿਆਂ ਦੇ ਖ਼ਾਬ।

ਹਾਕਮ ਬੁੱਤ ਬਣਵਾਣ ਤੇ, ਧਨ ਖਰਚੇ ਬੇਹਿਸਾਬ,
ਪਰ ਜਨਤਾ ਦੀ ਵਾਰ ਨੂੰ, ਸੋਚੀ ਜਾਵੇ ਜਨਾਬ।

ਨਸ਼ਿਆਂ ਦੇ ਦਰਿਆ ਵਿੱਚ, ਡੁੱਬ ਚੱਲਿਆ ਪੰਜਾਬ,
ਇਸ ਵਿੱਚ ਜਿਸ ਦਾ ਦੋਸ਼ ਹੈ, ਉਸ ਦਾ ਲਾਹੋ ਨਕਾਬ।

ਬੰਦੇ ਦੇ ਮਾੜੇ ਕੰਮਾਂ, ਦੂਸ਼ਿਤ ਕੀਤਾ ਆਬ,
ਜੇ ਨਾ ਬੰਦਾ ਬਦਲਿਆ, ਕਰੂ ਰੱਬ ਹਿਸਾਬ।

ਜਿਸ ਨੇ ਰੂਹ ਨਾ’ ਪੜ੍ਹ ਲਈ, ਕੋਈ ਚੰਗੀ ਕਿਤਾਬ,
ਛੇਤੀ ਹੀ ਸੰਵਰ ਗਏ, ਉਸ ਦੇ ਭਾਗ ਖਰਾਬ।

ਕੰਡੇ ਦੇਖ ਲੋਕ ਕਹਿਣ, ਇਹ ਤਾਂ ਬੜੇ ਖਰਾਬ,
ਪਰ ਇਹ ਹੀ ਬਚਾਈ ਰੱਖਦੇ, ਸੋਹਣਾ ਫੁੱਲ ਗੁਲਾਬ।

ਪਿਛਲੇ ਪੰਜ ਸਾਲ ਸਾਡੇ, ਨਿਕਲੇ ਬੜੇ ਖਰਾਬ,
ਵੋਟਾਂ ਪਾ ਕੇ ਲਵਾਂਗੇ, ਪੂਰਾ ਹਿਸਾਬ, ਕਿਤਾਬ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਨਗਰ) 9915803554

Previous articleਸ:ਮਲਕੀਤ ਸਿੰਘ ਤੇ ਬੀਬੀ ਪਰਮੀਲਾ ਰਾਣੀ ਨੇ ਵਿਆਹ ਦੀ 25ਵੀ ਵਰ੍ਹੇਗੰਢ ਮਨਾਈ।
Next articleਸਿਹਤ ਮੁਲਾਜ਼ਮਾਂ ਨੇ ਸਿਹਤ ਮੰਤਰੀ ਦੇ ਹਲਕੇ ਵਿੱਚ ਕੀਤਾ ਰੋਸ ਮਾਰਚ