ਦੋਗਾਣਾ

ਰੋਮੀ ਘੜਾਮੇਂ ਵਾਲ਼ਾ 

(ਸਮਾਜ ਵੀਕਲੀ)

ਜੀਜਾ:-
ਕੰਨ ਲਾ ਕੇ ਸਾਲੀਏ ਨੀ ਸੁਣ ਮੇਰੀ ਗੱਲ।
ਤੇਰੇ ਲਈ ਮੁੰਡਾ ਇੱਕ ਵੇਖਿਆ ਮੈਂ ਕੱਲ੍ਹ।
ਹੋਲ਼ੀ ਹੋਲ਼ੀ ਬੋਲੇ ਬੜਾ ਠੰਡਾ ਏ ਸੁਭਾਅ,
ਕਰ ਹਾਂ ਤੇ ਮੈਂ ਗੱਲ ਚਲਾਵਾਂ।
ਦਿਲ ਲਾ ਕੇ ਰੱਖਿਆ ਕਰੂ,
ਨੀ ਮੁੰਡਾ ਖੁੱਲ੍ਹੀਆਂ ਲਿਖੇ ਕਵਿਤਾਵਾਂ।
ਦਿਲ ਲਾ ਕੇ ਰੱਖਿਆ ਕਰੂ,
ਨੀ ਮੁੰਡਾ ਖੁੱਲ੍ਹੀਆਂ ਲਿਖੇ ਕਵਿਤਾਵਾਂ।
ਸਾਲੀ:
ਜਦੋਂ ਖੁੱਲ੍ਹੀ ਕਵਿਤਾ ਵੇ ਫਿਰੇ ਭੱਜੀ-ਨੱਠੀ।
ਲਿਖਣ ਵਾਲ਼ੇ ਤੋਂ ਵੀ ਨਾ ਹੋਵੇ ਫੇਰ ‘ਕੱਠੀ।
ਰਹਿਣ ਦੇ ਵੇ ਐਨੀ ਸ਼ਹਿਣ-ਸ਼ਕਤੀ ਨਾ ਮੇਰੀ,
ਝੂਠੀ ਹਾਂ ‘ਚ ਮਿਲਾਈ ਹਾਂ ਜਾਵਾਂ।
ਛੇੜਦੀਂ ਨਾ ਯੱਭ ਜੀਜਿਆ ਵੇ ਹੱਥ ਜੋੜ ਵਾਸਤੇ ਪਾਵਾਂ।
ਛੇੜਦੀਂ ਨਾ ਯੱਭ ਜੀਜਿਆ ਵੇ ਹੱਥ ਜੋੜ ਵਾਸਤੇ ਪਾਵਾਂ।
ਜੀਜਾ:-
ਅੱਖਾਂ ਬੰਦ ਕਰ ਮੱਥੇ ਤਿਊੜੀ ਜਿਹੀ ਪਾ ਕੇ ਨੀ।
ਊਂਗਲ਼ ਤੇ ‘ਗੂਠੇ ਨਾਲ਼ ਛੱਲਾ ਜਿਹਾ ਬਣਾ ਕੇ ਨੀ।
‘ਕੱਲੇ ‘ਕੱਲੇ ਬੋਲ ਨਾਲ਼ ਸੀਨ ਸਮਝਾਕੇ,
ਵਿੱਚ ਹਵਾ ਦੇ ਚਲਾਉਂਦਾ ਬਾਹਵਾਂ।
ਦਿਲ ਲਾ ਕੇ ਰੱਖਿਆ ਕਰੂ,
ਨੀ ਮੁੰਡਾ ਖੁੱਲ੍ਹੀਆਂ ਲਿਖੇ ਕਵਿਤਾਵਾਂ।
ਦਿਲ ਲਾ ਕੇ ਰੱਖਿਆ ਕਰੂ,
ਨੀ ਮੁੰਡਾ ਖੁੱਲ੍ਹੀਆਂ ਲਿਖੇ ਕਵਿਤਾਵਾਂ।
ਸਾਲ਼ੀ:-
ਡੂੰਘਾਈ ਤੱਕ ਬਹੁਤ ਵਾਰੀ ਕੀਤੀ ਮੈਂ ਵਿਚਾਰ ਵੇ
ਪਰ ਹਰ ਵਾਰੀ ਹੁੰਦੀ ਸਮਝ ਤੋਂ ਬਾਹਰ ਵੇ।
ਪਹਿਲੀ ਲੈਨ ਮੋਗੇ, ਦੂਜੀ ਜਾਵੇ ਚੰਡੀਗੜ੍ਹ, ਤੀਜੀ ਮੱਲਦੀ ਪਟਿਆਲੇ ਦੀਆਂ ਰਾਹਵਾਂ।
ਛੇੜਦੀਂ ਨਾ ਯੱਭ ਜੀਜਿਆ ਵੇ ਹੱਥ ਜੋੜ ਵਾਸਤੇ ਪਾਵਾਂ।
ਛੇੜਦੀਂ ਨਾ ਯੱਭ ਜੀਜਿਆ ਵੇ ਹੱਥ ਜੋੜ ਵਾਸਤੇ ਪਾਵਾਂ।
ਜੀਜਾ:-
ਰੋਮੀ ਤਾਂ ਘੜਾਮੇਂ ਪਿੰਡ ਕੱਢਦਾ ਏ ਵੱਟ ਨੀ।
ਵੱਖਰੀ ਹੈ ਗੱਲ ਤੇਰਾ ਪੱਧਰ ਹੈ ਘੱਟ ਨੀ।
ਮੰਨਣਾ ਤਾਂ ਪੈਣਾ, ਹੈਗਾ ਕੁੱਝ ਤਾਂ ਹੈ ਪੱਲੇ, ਜਿਹੜਾ ਝੱਲ ਰਹੀਆਂ ਸਾਹਿਤ ਸਭਾਵਾਂ।
ਦਿਲ ਲਾ ਕੇ ਰੱਖਿਆ ਕਰੂ,
ਨੀ ਮੁੰਡਾ ਖੁੱਲ੍ਹੀਆਂ ਲਿਖੇ ਕਵਿਤਾਵਾਂ।
ਦਿਲ ਲਾ ਕੇ ਰੱਖਿਆ ਕਰੂ,
ਨੀ ਮੁੰਡਾ ਖੁੱਲ੍ਹੀਆਂ ਲਿਖੇ ਕਵਿਤਾਵਾਂ।
ਸਾਲ਼ੀ:-
‘ਜਿਹੋ ਜਿਹੀ ਫੱਤੋ ਉਹਦੇ ਵਰਗੇ ਹੀ ਯਾਰ ਵੇ।’
‘ਕੱਠੇ ਹੋ ਕੇ ਕੱਢਦੇ ਭੜਾਸ ਵਾਰੋ ਵਾਰ ਵੇ।’
ਭੁਲੇਖੇ ਵਿੱਚ ਜਾਵੇ ਤੇਰੇ ਮੇਰੇ ਜਿਹਾ ਫਸ,
ਮਸਾਂ ਲੱਭਣ ਭੱਜਣ ਨੂੰ ਰਾਹਵਾਂ।
ਛੇੜਦੀਂ ਨਾ ਯੱਭ ਜੀਜਿਆ ਵੇ ਹੱਥ ਜੋੜ ਵਾਸਤੇ ਪਾਵਾਂ।
ਛੇੜਦੀਂ ਨਾ ਯੱਭ ਜੀਜਿਆ ਵੇ ਹੱਥ ਜੋੜ ਵਾਸਤੇ ਪਾਵਾਂ।
ਰੋਮੀ ਘੜਾਮੇਂ ਵਾਲ਼ਾ।
                98552-81105 

 

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleਸਾਹਿਤ ਦੇ ਅਖੌਤੀ ਵਿਦਵਾਨ …!
Next articleਮੈਂ ਕਿਸਾਨ ਹਾਂ