ਨਵੀਂ ਦਿੱਲੀ (ਸਮਾਜ ਵੀਕਲੀ): ਦੇਸ਼ ਵਿੱਚ ਕਰੋਨਾ ਦੇ 1,00,636 ਮਾਮਲੇ ਸਾਹਮਣੇ ਆਏ ਹਨ, ਜੋ 61 ਦਿਨਾਂ ’ਚ ਹੁਣ ਤਕ ਸਭ ਤੋਂ ਘੱਟ ਹਨ। ਦੇਸ਼ ਵਿਚ ਪਾਜ਼ੇਟਿਵਿਟੀ ਦਰ ਵੀ ਲਗਾਤਾਰ ਘਟ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ਵਿੱਚ ਲਾਗ ਕਾਰਨ 2427 ਹੋਰ ਮੌਤਾਂ ਹੋਣ ਕਾਰਨ ਮ੍ਰਿਤਕਾਂ ਦਾ ਅੰਕੜਾ 3,49,186 ਹੋ ਗਿਆ ਪਰ ਉਕਤ ਮੌਤਾਂ ਦੀ ਗਿਣਤੀ ਲੱਗਪਗ 45 ਦਿਨਾਂ ’ਚ ਸਭ ਤੋਂ ਘੱਟ ਰਹੀ ਹੈ।
ਐਤਵਾਰ ਨੂੰ ਦੇਸ਼ ’ਚ ਰੋਜ਼ਾਨਾ ਕਰੋਨਾ ਪਾਜ਼ਟੇਵਿਟੀ ਦਰ 6.34 ਫ਼ੀਸਦੀ ਦਰਜ ਕੀਤੀ ਗਈ ਹੈ। ਮੰਤਰਾਲੇ ਮੁਤਾਬਕ ਇਹ 14 ਦਿਨਾਂ ਤੋਂ ਲਗਾਤਾਰ 10 ਫ਼ੀਸਦੀ ਤੋਂ ਘੱਟ ਦਰਜ ਕੀਤੀ ਜਾ ਰਹੀ ਹੈ। ਹਫ਼ਤਾਵਾਰੀ ਪਾਜ਼ੇਟਿਵਿਟੀ ਦਰ ਵੀ ਘਟ ਕੇ 6.21 ਫ਼ੀਸਦੀ ’ਤੇ ਆ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤਕ 14,01,69 ਸਰਗਰਮ ਕੇਸ ਹਨ, ਜੋ ਕੁੱਲ ਕੇਸਾਂ ਦੇ 4.85 ਫ਼ੀਸਦੀ ਬਣਦੇ ਹਨ ਜਦਕਿ ਕੌਮੀ ਕਰੋਨਾ ਸਿਹਤਯਾਬੀ ਦਰ ਸੁਧਰ ਕੇ 93.94 ਫ਼ੀਸਦੀ ਹੋ ਗਈ ਹੈ। ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਅਪਾਹਜਾਂ ਨੂੰ ਕਰੋਨਾ ਟੀਕਾਕਰਨ ਲਾਭ ਦੇਣ ਲਈ ਟੀਕਾਕਰਨ ਵਾਸਤੇ ਲੋੜੀਂਦੇ ਫੋਟੋ ਵਾਲੇ ਦਸਤਾਵੇਜ਼ਾਂ ’ਚ ਆਧਾਰ ਕਾਰਡ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly