ਦੇਸ਼ਧ੍ਰੋਹ ਦੇ ਦੋਸ਼ ਹੇਠ ਡੀਜੀਪੀ ਮੁਅੱਤਲ

ਅਮਰਾਵਤੀ: ਆਂਧਰਾ ਪ੍ਰਦੇਸ਼ ਸਰਕਾਰ ਨੇ ਦੇਸ਼ਧ੍ਰੋਹ ਦੇ ਦੋਸ਼ ਹੇਠ ਡੀਜੀਪੀ ਰੈਂਕ ਦੇ ਇਕ ਪੁਲੀਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀ ’ਤੇ ਦੋਸ਼ ਹਨ ਕਿ ਉਸ ਨੇ ਰੱਖਿਆ ਉਪਕਰਨ ਬਣਾਉਣ ਵਾਲੀ ਇਜ਼ਰਾਈਲ ਦੀ ਇਕ ਫਰਮ ਨਾਲ ਖੁ਼ਫੀਆ ਜਾਣਕਾਰੀ ਸਾਂਝੀ ਕਰ ਕੇ ਕੌਮੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਇਆ ਹੈ। ਰਾਜ ਸਰਕਾਰ ਨੇ ਸੁਰੱਖਿਆ ਉਪਕਰਨਾਂ ਦੀ ਖ਼ਰੀਦ ਸਮੇਂ ਵਰਤੀ ਗਈ ਲਾਪ੍ਰਵਾਹੀ ਲਈ ਸ਼ਨਿਚਰਵਾਰ ਦੇਰ ਰਾਤ ਡੀਜੀਪੀ ਰੈਂਕ ਦੇ ਅਧਿਕਾਰੀ ਏ.ਬੀ. ਵੈਂਕਟੇਸ਼ਵਰ ਰਾਓ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ।

Previous articleਪੀਐੱਸਏ: ਨਜ਼ਰਬੰਦੀ ਦਾ ਕਾਰਨ ਉਮਰ ਦਾ ਪ੍ਰਭਾਵਸ਼ਾਲੀ ਹੋਣਾ
Next articleਵਾਅਦੇ ਹੋਏ ਲੋਪ; ਲੌਲੀਪੌਪ ਦੇਣ ’ਚ ਸਰਕਾਰ ਟੌਪ