(ਸਮਾਜ ਵੀਕਲੀ)
ਜਦ ਤੂੰ ਅਾਖੇਂ ਮਾਂ ਨੂੰ ਮਾਸੀ
ਪਾਗ਼ਲਪਣ ਤੇ ਅਾਵੇ ਹਾਸੀ
ਲ਼ਾਲ਼ਾਂ ਚਟਦੀ ਦੁੱਧ ਪਿਲਾਵੇ
ਤੇਰੀ ਸੀਰਤ ਜਿਨ੍ਹੇ ਤਰਾਸ਼ੀ
ਲਾਲਚ ਵਿਚ ਤੈਂ ੳੁਹ ਵੀ ਮਾਂ ਗਵਾ ਲੲੀਂ
ਦੇਖੀਂ ਹੁਣ ਤੂੰ ਬਾਪ ਬਦਲ ਕੇ ….
ਕੋੲੀ ਹੋਰ ਨਾ ਰੁਤਵਾ ਪਾ ਲੲੀਂ… !!
ਦੇਖੀਂ ..ਹੁਣ ਤੂੰ ਬਾਪ ਬਦਲ ਕੇ…….
ਸਦਕੇ ਪੰਜਾਬੀ ਮਾਂ ਦੇ, ਵਿਕ ਗੲੇ ਛੱਲੇ-ਮੁੰਦੀਅਾਂ
ਧੌਲ਼ੇ ਪੱਟਤੇ ਹੱਥੀਂ, ਜੀਹਨੇ ਮੀਡੀਅਾਂ ਗੁੰਦੀਅਾਂ
ਕੀ ਰਿਸ਼ਤਾ… ਤੇਰਾ ਬੇ-ੲੀਮਾਨਾਂ
ਕੰਜਰਾ… ਡਫ਼ਲ਼ੀ ਕਿੱਥੇ ਵਜਾ ਲੲੀ..!
ਦੇਖੀਂ ..ਹੁਣ ਤੂੰ ਬਾਪ ਬਦਲ ਕੇ……..
ਪੈਸੇ ਖਾਤਿਰ ਚੱਲੇਂ ਚਾਲਾਂ, ਕਿੳੁਂ ਤੂੰ ਵਾਂਗ ਗਦਾਰਾਂ
ਲੁੱਟੇ ਲੋਕੀਂ ਪਾ ਕੇ ਘੁੰਗਰੂ ,ਕਰ ਕਰ ਢੋਂਗ ਮਜ਼ਾਰਾਂ
ਤੈਥੌਂ ਕੋਠੇ ਵਾਲੀ ਨਾਚੀ ਚੰਗੀ…
ਜਿਸ ਨੇ ਕਰਮ ਦੀ ਝਾਂਜਰ ਪਾ ਲੲੀ
ਦੇਖੀਂ …ਹੁਣ ਤੂੰ ਬਾਪ ਬਦਲ ਕੇ…….
ਸੇਖ ਫ਼ਰੀਦ ਤੇ ਸਿੱਖ ਗੁਰੂਅਾਂ ਦੀ ਬੋਲੀ
ਬੁੱਲ਼੍ਹੇ, ਬਾਹੂ, ਵਾਰਿਸ, ਸ਼ਾੲਿਰਾਂ ਦੀ ਪੱਤ ਰੋਲ਼ੀ
ਗੁਰੂ ਅੰਗਦ ਸਾਹਿਬ ਦੀ ਲਿੱਪੀ ਸਿਰਜੀ
ਤੈਂ ਚਿਲਮਾਂ ਵਿੱਚ ਵਿਕਾ ਲੲੀ
ਦੇਖੀਂ ..ਮਹੁਣ ਤੂੰ ਬਾਪ ਬਦਲ ਕੇ……
ਪ੍ਰਕਿਰਤੀ ਦੀ ਜੁਬਾਨ ਪੰਜਾਬੀ,ਨਾ ਕਿਸੇ ਦੀ ਗੋਲ੍ਹੀ
“ਬਾਲੀ”ਅਾਦਿ ਸ਼ਬਦ ਦੀ ਧੁਨ, ਬਣਕੇ ਦੱਲ੍ਹਾ ਤੋਲੀ
ਕਰਿਅੈ ਕੁਰਸੀ ਖਾਤਿਰ ਮਾਂ ਦਾ ਸੌਦਾ
ਦਾਅ ਕਿੳੁਂ ਮਾਂ ਦੀ ਪੱਤ ਹੀ ਲਾ ਲੲੀ
ਦੇਖੀਂ…
ਹੁਣ ਤੂੰ ਬਾਪ ਬਦਲ ਕੇ…….
ਬਲਜਿੰਦਰ”ਬਾਲੀ ਰੇਤਗੜ੍ਹ”
94651-29168