ਦੂਰਦਰਸ਼ਨ ਪੰਜਾਬੀ ਦੇ ਵਾਪਿਸ ਪੰਜਾਬੀ ਮਾਂ ਬੋਲੀ ਵੱਲ ਵਧਦੇ ਕਦਮ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਦੂਰਦਰਸ਼ਨ ਪੰਜਾਬੀ ਦੀ ਕਮਾਂਡ ਜਦੋਂ ਤੋਂ ਮਾਣਯੋਗ ਸ੍ਰੀ ਪੁਨੀਤ ਸਹਿਗਲ ਜੀ ਨੇ ਸੰਭਾਲੀ ਹੈ ਕੇਂਦਰ ਜਿਹੜਾ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਤੋਂ ਕੋਹਾਂ ਦੂਰ ਜਾ ਚੁੱਕਿਆ ਸੀ ਵਾਪਸ ਉਸ ਨੇ ਕਰੋਨਾ ਮਹਾਂਮਾਰੀ ਦਾ ਟਾਕਰਾ ਕਰਦੇ ਹੋਏ ਪ੍ਰਸਾਰ ਭਾਰਤੀ ਵੱਲੋਂ ਕੁੱਝ ਵਿਸ਼ੇਸ਼ ਰੋਕਾਂ ਕਾਰਨ ਹੌਲੀ ਹੌਲੀ ਸਾਡੀ ਮਾਂ ਬੋਲੀ ਪੰਜਾਬੀ ਵੱਲ ਸਾਰਥਿਕ ਕਦਮ ਰੱਖਣੇ ਸ਼ੁਰੂ ਕਰ ਦਿੱਤੇ ਹਨ ਸਵੇਰ ਵੇਲੇ ਸਾਢੇ ਸੱਤ ਵਜੇ ਆਪਣੇ ਸਰੋਤਿਆਂ ਦੀ ਸਿਹਤ ਦਾ ਖਾਸ ਖਿਆਲ ਰੱਖਦੇ ਹੋਏ ਪ੍ਰੋਗਰਾਮ ਸਿਹਤ ਜ਼ਰੂਰੀ ਹੈ ਨੂੰ ਸੁਨਹਿਰੀ ਰੰਗਤ ਦਿੱਤੀ ਹੈ।

ਜਿਸ ਲਈ ਯੋਗ ਗੁਰੂ ਤੇ ਆਯਰੂਵੈਦਿਕ ਡਾਕਟਰ ਖ਼ਾਸ ਬਿਮਾਰੀਆਂ ਲਈ ਯੋਗ ਆਸਣ ਆਪਣੀ ਟੀਮ ਤੋਂ ਕਰਵਾ ਕੇ ਸਰੋਤਿਆਂ ਨੂੰ ਜਾਗਰੂਕ ਕਰ ਰਹੇ ਹਨ ਅਜਿਹੀਆਂ ਗੰਭੀਰ ਬਿਮਾਰੀਆਂ ਜਿਨ੍ਹਾਂ ਦਾ ਕਿਸੇ ਵੀ ਪੈਥੀ ਵਿੱਚ ਪੱਕਾ ਇਲਾਜ ਨਹੀਂ ਪਰ ਯੋਗ ਆਸਣ ਨਾਲ ਆਸਾਨੀ ਨਾਲ ਉਨ੍ਹਾਂ ਨੂੰ ਦੂਰ ਭਜਾਇਆ ਜਾ ਸਕਦਾ ਹੈ ਇਸ ਤੋਂ ਸਰੋਤੇ ਭਰਪੂਰ ਫਾਇਦਾ ਉਠਾ ਰਹੇ ਹਨ ਖਬਰਾਂ ਸੁਣਾਉਣ ਵੇਲੇ ਥੱਲੇ ਖਾਸ ਖਬਰਾਂ ਦੀ ਇੱਕ ਪੱਟੀ ਚੱਲ ਰਹੀ ਹੁੰਦੀ ਹੈ ਜਿਸ ਵਿੱਚ ਲੰਮੇ ਸਮੇਂ ਤੋਂ ਸ਼ਬਦ ਜੋੜਾਂ ਦੀਆਂ ਗਲਤੀਆਂ ਹੁੰਦੀਆਂ ਸਨ ਉਸ ਵਿੱਚ ਪੂਰਾ ਸੁਧਾਰ ਕਰ ਦਿੱਤਾ ਗਿਆ ਹੈ ਪ੍ਰਸਾਰ ਭਾਰਤੀ ਵੱਲੋਂ ਐਂਕਰ ਭਰਤੀ ਕਰਨ ਵੇਲੇ ਇੱਕ ਖਾਸ ਕਾਨੂੰਨ ਹੁੰਦਾ ਹੈ।

ਜਿਸ ਤਹਿਤ ਉਹ ਹੀ ਐਂਕਰ ਰੱਖਣੇ ਹਨ ਜੋ ਕਿ ਜਲੰਧਰ ਕਾਰਪੋਰੇਸ਼ਨ ਇਲਾਕੇ ਦੇ ਅੰਦਰ ਪੱਕੀ ਰਿਹਾਇਸ਼ ਕਰਦੇ ਹੋਣ ਹੁਣ ਕਰੋ ਨਾ ਕਰਕੇ ਤਾਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਤੋਂ ਬਾਹਰ ਜਾਣ ਉੱਤੇ ਵੀ ਖਾਸ ਰੋਕਾਂ ਹਨ ਤੇ ਪ੍ਰਸਾਰ ਭਾਰਤੀ ਵੱਲੋਂ ਪੂਰਨ ਪਾਬੰਦੀ ਹੈ ਪਰ ਸਮਾਚਾਰ ਵਿਭਾਗ ਇਸ ਕਾਨੂੰਨ ਦੀ ਉਲੰਘਣਾ ਕਰਦਾ ਨਜ਼ਰ ਆ ਰਿਹਾ ਹੈ ਜਦੋਂ ਕਿ ਇਨ੍ਹਾਂ ਦੇ ਜ਼ਰੂਰਤ ਜਿੰਨੇ ਐਂਕਰ ਖ਼ਬਰਾਂ ਪੜ੍ਹਨ ਵਾਲੇ ਸਬੰਧਤ ਇਲਾਕੇ ਦੇ ਅੰਦਰ ਮੌਜੂਦ ਹਨ ਪਰ ਸਮਾਚਾਰ ਵਿਭਾਗ ਦੇ ਅਧਿਕਾਰੀ ਪਰਦੇ ਦੇ ਪਿੱਛੇ ਕਾਨੂੰਨ ਦੀ ਉਲੰਘਣਾ ਤਾਂ ਕਰਦੇ ਹੀ ਹਨ ਦੋਸਤੀ ਦਾ ਹੱਕ ਪੂਰਨ ਲਈ ਬਾਹਰਲੇ ਜ਼ਿਲ੍ਹਿਆਂ ਤੋਂ ਖ਼ਬਰਾਂ ਪੜ੍ਹਨ ਲਈ ਐਂਕਰ ਬੁਲਾ ਰਹੇ ਹਨ ਪ੍ਰਸਾਰ ਭਾਰਤੀ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਬਣਦਾ ਹੈ।

ਖ਼ਾਸ ਖ਼ਬਰ ਇਕ ਨਜ਼ਰ ਪ੍ਰੋਗਰਾਮ ਦੋ ਕੁ ਮਹੀਨਿਆਂ ਤੋਂ ਆਏ ਦਿਨ ਬਹੁਤ ਚਮਕਦਾ ਜਾ ਰਿਹਾ ਹੈ ਪਿਛਲੇ ਬਹੁਤ ਸਾਲਾਂ ਤੋਂ ਖ਼ਬਰਾਂ ਦੀ ਸਮੀਖਿਆ ਕਰਨ ਲਈ ਰੱਖੇ ਐਂਕਰ ਕੰਮ ਚਲਾਊ ਹੀ ਸਨ ਖ਼ਾਸ ਖ਼ਬਰ ਇਕ ਨਜ਼ਰ ਵਿੱਚ ਸਭ ਤੋਂ ਪਹਿਲਾਂ ਜ਼ਰੂਰੀ ਹੈ ਪ੍ਰਸ਼ਨ ਛਾਂਟੀ ਕਰਨ ਲਈ ਤੇ ਪੁੱਛਣ ਲਈ ਮੀਡੀਆ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਸਬੰਧੀ ਜਾਣਕਾਰੀ ਭਰਪੂਰ ਹੋਵੇ ਇਸ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਨੇ ਬਹੁਤ ਅਗਾਂਹ ਵਧੂ ਕਦਮ ਚੁੱਕਿਆ ਹੈ ਤਿੰਨ ਬੀਬੀਆਂ ਵੰਦਨਾ ਖੰਨਾ ਨਵਜੋਤ ਕੌਰ ਤੇ ਮਨਪ੍ਰੀਤ ਕੌਰ ਮੀਡੀਆ ਨਾਲ ਸਬੰਧਤ ਉੱਚ ਪੱਧਰ ਦੀ ਸਿੱਖਿਆ ਪ੍ਰਾਪਤ ਹਨ।

ਜਿਸ ਦਾ ਪਤਾ ਪ੍ਰੋਗਰਾਮ ਪੇਸ਼ ਕਰਨ ਸਮੇਂ ਹੱਥ ਕੰਗਣ ਨੂੰ ਆਰਸੀ ਕੀ ਸਾਹਮਣੇ ਨਜ਼ਰ ਆਉਂਦਾ ਹੈ ਤਿੰਨੋਂ ਬੀਬੀਆਂ ਨੇ ਖਾਸ ਖ਼ਬਰ ਇੱਕ ਨਜ਼ਰ ਜੋ ਕਿ ਮੂਧੇ ਮੂੰਹ ਗਿਰ ਗਿਆ ਸੀ ਉਸ ਨੂੰ ਪੱਕੇ ਪੈਰੀਂ ਖੜ੍ਹਾ ਕਰਕੇ ਆਧਾਰ ਬੇਹੱਦ ਮਜ਼ਬੂਤ ਕਰ ਦਿੱਤਾ ਹੈ ਬਾਕੀ ਦੋ ਬੀਬੀਆਂ ਰੀਮਾ ਤੇ ਸਾਨੀਆ ਜੋ ਕਿਸੇ ਸਮੇਂ ਕੁਝ ਪ੍ਰੋਗਰਾਮਾਂ ਵਿੱਚ ਕੰਮ ਚਲਾਊ ਐਂਕਰਿੰਗ ਕਰਿਆ ਕਰਦੀਆਂ ਸਨ ਇੱਕ ਆਮ ਐਂਕਰ ਤੇ ਪੱਤਰਕਾਰੀ ਪ੍ਰੋਗਰਾਮ ਵਿੱਚ ਐਂਕਰ ਜ਼ਮੀਨ ਅਸਮਾਨ ਦਾ ਫ਼ਰਕ ਹੈ।

ਪਤਾ ਨਹੀਂ ਵਧੀਆ ਚੱਲਦੇ ਪ੍ਰੋਗਰਾਮ ਵਿੱਚ ਰੰਗ ਵਿੱਚ ਭੰਗ ਕਿਤੇ ਦੂਰਦਰਸ਼ਨ ਅਦਾਰੇ ਵੱਲੋਂ ਪ੍ਰੋਗਰਾਮ ਨੂੰ ਨਜ਼ਰ ਨਾ ਲੱਗ ਜਾਵੇ ਨਜ਼ਰਵੱਟੂ ਦਾ ਉਪਰਾਲਾ ਕੀਤਾ ਲੱਗਦਾ ਹੈ ਇਸ ਪਾਸੇ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਦੂਰਦਰਸ਼ਨ ਪੰਜਾਬੀ ਲੋਕ ਪ੍ਰਸਾਰਨ ਸੇਵਾ ਹੈ ਖ਼ਾਸ ਖ਼ਬਰ ਇਕ ਨਜ਼ਰ ਪ੍ਰੋਗਰਾਮ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਖ਼ਾਸ ਖ਼ਬਰ ਤੇ ਚਰਚਾ ਕਰਨ ਲਈ ਨੇਤਾਗਿਰੀ ਤੇ ਰਾਜਨੀਤੀ ਤੋਂ ਨਿਰਲੇਪ ਪੱਤਰਕਾਰ ਜਾਂ ਬੁੱਧੀਜੀਵੀ ਹੋਣਾ ਚਾਹੀਦਾ ਹੈ।

ਅੱਜ ਕੱਲ੍ਹ ਆਪਾਂ ਫ਼ਿਲਮਾਂ ਵਿੱਚ ਆਮ ਵੇਖਦੇ ਹਾਂ ਫ਼ਿਲਮਾਂ ਵਿੱਚ ਹੀਰੋਇਨਾਂ ਇੱਕ ਇੱਕ ਸੰਵਾਦ ਬੋਲਣ ਲਈ ਆਪਣੇ ਕੱਪੜੇ ਬਦਲੀ ਕਰਨ ਨੂੰ ਦੇਰੀ ਨਹੀਂ ਲਾਉਂਦੀਆਂ ਕਾਰਨ ਉਸ ਨੇ ਫਿਲਮ ਦੀ ਕਹਾਣੀ ਨੂੰ ਕੋਈ ਅਹਿਮੀਅਤ ਨਹੀਂ ਦੇਣੀ ਉਸਨੇ ਵੇਖਣ ਵਾਲੇ ਲੋਕਾਂ ਨੂੰ ਖੁਸ਼ ਕਰਨਾ ਹੈ ਇਸੇ ਕਾਰਨ ਸਾਰਥਿਕ ਕੰਮ ਕਰਨ ਵਾਲੀਆਂ ਹੀਰੋਇਨਾਂ ਫੇਲ ਹੋ ਜਾਂਦੀਆਂ ਹਨ ਤੇ ਵਿਖਾਵਾ ਰੂਪੀ ਆਪਣੇ ਝੰਡੇ ਬੁਲੰਦ ਰੱਖਦੀਆਂ ਹਨ ਇਹ ਕੁਝ ਖਾਸ ਖ਼ਬਰ ਇੱਕ ਨਜ਼ਰ ਵਿੱਚ ਬੁੱਧੀਜੀਵੀ ਸੰਪਾਦਕ ਤੇ ਪੱਤਰਕਾਰਾਂ ਦੀ ਚੋਣ ਵੇਲੇ ਹੋ ਰਿਹਾ ਹੈ ਕੁਝ ਕੁ ਪੱਤਰਕਾਰਾਂ ਨੇ ਪੱਤਰਕਾਰੀ ਨੂੰ ਧੰਦਾ ਬਣਾ ਰੱਖਿਆ ਹੈ।

ਅਖ਼ਬਾਰ ਦੀ ਪੱਤਰਕਾਰੀ ਛੱਡ ਕੇ ਵਿਦੇਸ਼ੀ ਟੀ ਵੀ ਤੇ ਰੇਡੀਓ ਨੂੰ ਆਪਣੀ ਸਟੇਜ ਬਣਾ ਰੱਖਿਆ ਹੈ ਕਿਉਂਕਿ ਇੱਕ ਡਾਲਰ ਦੀ ਕੀਮਤ ਸੌ ਰੁਪਏ ਦੇ ਨੇੜੇ ਤੇੜੇ ਹੁੰਦੀ ਹੈ ਵਿਦੇਸ਼ੀ ਟੀ ਵੀ ਤੇ ਰੇਡੀਓ ਵੱਖ ਵੱਖ ਰਾਜਨੀਤਕ ਪਾਰਟੀਆਂ ਤੇ ਧਰਮਾਂ ਨਾਲ ਸਬੰਧਤ ਹਨ ਪੱਤਰਕਾਰੀ ਨੂੰ ਕੋਠੇ ਵਾਲੀਆਂ ਵਾਂਗ ਗਿਰਗਟ ਵਾਂਗ ਆਪਣਾ ਰੰਗ ਬਦਲ ਲੈਂਦੇ ਹਨ ਪਤਲੀ ਗਲੀ ਰਾਹੀਂ ਕੁਝ ਅਜਿਹੇ ਪੱਤਰਕਾਰ ਦੂਰਦਰਸ਼ਨ ਪੰਜਾਬੀ ਵਿੱਚ ਵੀ ਆਪਣੇ ਝੰਡੇ ਗੱਡੀ ਖੜ੍ਹੇ ਹਨ।

ਅਜਿਹੇ ਕੁਝ ਪੱਤਰਕਾਰਾਂ ਲਈ ਸਾਡੇ ਸੰਗਠਨ ਨੂੰ ਪ੍ਰਸਾਰ ਭਾਰਤੀ ਤੋਂ ਕਾਰਵਾਈ ਕਰਵਾਉਣੀ ਪਈ ਸੀ ਹਾਲਾਂ ਵੀ ਦਾਲ ਵਿੱਚ ਕੁੱਝ ਕੋਕੜੂ ਹਨ ਦੂਰਦਰਸ਼ਨ ਅਦਾਰੇ ਨੂੰ ਅਜਿਹੇ ਕੋਕੜੂ ਬਾਹਰ ਕੱਢ ਕੇ ਸੁੱਟ ਦੇਣੇ ਚਾਹੀਦੇ ਹਨ ਨਹੀਂ ਤਾਂ ਫੇਰ ਸਾਡੇ ਸੰਗਠਨ ਨੂੰ ਮਰਦੀ ਨੇ ਅੱਕ ਚੱਬਿਆ ਵਾਲੀ ਕਾਰਵਾਈ ਨਾ ਕਰਨੀ ਪਵੇ ਇੱਕ ਨਵਾਂ ਪ੍ਰੋਗਰਾਮ ਹਫ਼ਤਾਵਾਰੀ ਸਮੀਖਿਆ ਸ਼ੁਰੂ ਕੀਤਾ ਗਿਆ ਹੈ ਅੱਜ ਦੇ ਮਸਲੇ ਤੋਂ ਕਈ ਗੁਣਾ ਚੰਗਾ ਪ੍ਰੋਗਰਾਮ ਹੈ ਅੱਜ ਦਾ ਮਸਲਾ ਸਿਰਫ਼ ਇੱਕ ਮਸਲੇ ਨੂੰ ਬਿਨਾਂ ਮਤਲਬ ਘੋਟਿਆ ਜਾਂਦਾ ਹੈ ਇਸ ਪ੍ਰੋਗਰਾਮ ਵਿੱਚ ਪੂਰੇ ਹਫਤੇ ਦੀ ਸਾਰਥਿਕ ਤਸਵੀਰ ਸਾਹਮਣੇ ਰੱਖ ਦਿੱਤੀ ਜਾਂਦੀ ਹੈ।

ਪਰ ਇਸ ਪ੍ਰੋਗਰਾਮ ਵਿੱਚ ਇੱਕ ਹੀ ਮਹਿਮਾਨ ਨੂੰ ਪੇਸ਼ ਕਰਨਾ ਜੋ ਕਿ ਹਰ ਹਫ਼ਤੇ ਖਾਸ ਖ਼ਬਰ ਇੱਕ ਨਜ਼ਰ ਵਿੱਚ ਵੀ ਆਉਂਦਾ ਹੈ ਅਜਿਹਾ ਕਿਹੜਾ ਸੋਲਾਂ ਕਲਾਂ ਸੰਪੂਰਨ ਹੈ ਜਿਸ ਨੂੰ ਵਾਰ ਵਾਰ ਦੁਹਰਾਇਆ ਜਾ ਰਿਹਾ ਹੈ ਇੱਕ ਜ਼ਮਾਨਾ ਸੀ ਜਦੋਂ ਚੰਗੇ ਪੱਤਰਕਾਰ ਤੇ ਬੁੱਧੀਜੀਵੀ ਲੱਭਣ ਲਈ ਇੱਟ ਚੁੱਕਣੀ ਪੈਂਦੀ ਸੀ ਹੁਣ ਤਾਂ ਉੱਚ ਕੋਟੀ ਦੇ ਪੱਤਰਕਾਰ ਇੱਟਾਂ ਦੇ ਉੱਪਰ ਹੀ ਬੈਠੇ ਹਨ ਪ੍ਰੋਗਰਾਮ ਦਾ ਵਿਸ਼ਾ ਵਸਤੂ ਬਹੁਤ ਵਧੀਆ ਹੈ ਪਰ ਖਾਸ ਮਹਿਮਾਨਾਂ ਵਿੱਚ ਤਬਦੀਲੀ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਪ੍ਰੋਗਰਾਮ ਖੜ੍ਹਾ ਪਾਣੀ ਸਾਬਿਤ ਹੋ ਜਾਵੇਗਾ ਹਫ਼ਤਾਵਾਰੀ ਸਮੀਖਿਆ ਵਿਚਾਰ ਚਰਚਾ ਕਰਨ ਲਈ ਮੇਰੇ ਜਿਹੇ ਕੰਮ ਚਲਾਊ ਐਂਕਰ ਨੂੰ ਹੀ ਬੁਲਾਇਆ ਜਾਂਦਾ ਹੈ।

ਜੋ ਕਿ ਪ੍ਰਸਾਰ ਭਾਰਤੀ ਵੱਲੋਂ ਗੰਭੀਰ ਗਲਤੀ ਕਰਨ ਕਾਰਨ ਦੂਰਦਰਸ਼ਨ ਵੱਲੋਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ ਹੁਣ ਕਿਹੜੀ ਮਜਬੂਰੀ ਹੈ ਕਿ ਪ੍ਰਸਾਰ ਭਾਰਤੀ ਦੀ ਕਾਨੂੰਨਾਂ ਦੀ ਉਲੰਘਣਾ ਕਰਕੇ ਪ੍ਰੋਗਰਾਮ ਵਿੱਚ ਵਾਪਿਸ ਬੁਲਾਉਣਾ ਪੈ ਰਿਹਾ ਹੈ ਸ਼ਾਇਦ ਉੱਚ ਅਧਿਕਾਰੀ ਉਸ ਕਾਰਵਾਈ ਤੋਂ ਅਣਜਾਣ ਹੋਣ ਆਪਣੀਆਂ ਫਾਈਲਾਂ ਉੱਤੇ ਥੋੜ੍ਹੀ ਡੂੰਘੀ ਨਿਗਾਹ ਮਾਰ ਲੈਣੀ ਚਾਹੀਦੀ ਹੈ, ਨਹੀਂ ਤਾਂ ਪ੍ਰਸਾਰ ਭਾਰਤੀ ਵਿਭਾਗ ਤੁਰੰਤ ਨਿਗ੍ਹਾ ਚੈੱਕ ਕਰਕੇ ਸੋਹਣੀ ਐਨਕ ਲਗਾ ਦਿੰਦਾ ਹੈ ਮੇਰਾ ਪਿੰਡ ਮੇਰੇ ਖੇਤ ਜਿਸ ਵਿੱਚ ਉੱਚ ਕੋਟੀ ਦੇ ਐਂਕਰ ਮਾਣਯੋਗ ਰਾਜ ਕੁਮਾਰ ਤੁਲੀ ਜੀ ਮੁੱਢਲੀ ਸੇਵਾ ਨਾਲ ਪ੍ਰੋਗਰਾਮ ਵਿੱਚ ਨਵੀਂ ਹਰੀ ਕ੍ਰਾਂਤੀ ਦੇ ਦਰਸ਼ਨ ਕਰਾ ਰਹੇ ਹਨ।

ਸ੍ਰੀਮਾਨ ਸੁਰਿੰਦਰ ਬਾਠ ਸਹਿਯੋਗੀ ਜੋ ਉੱਚ ਕੋਟੀ ਦੇ ਫਿਲਮੀ ਕਲਾਕਾਰ ਤੇ ਨਾਟਕਕਾਰ ਹਨ ਖੇਤੀਬਾੜੀ ਨਾਲ ਪੂਰਨ ਰੂਪ ਵਿੱਚ ਜੁੜੇ ਹੋਏ ਹਨ ਸ੍ਰੀ ਤੇਜਪਾਲ ਮਿਨਹਾਸ ਜੋ ਆਕਾਸ਼ਵਾਣੀ ਜਲੰਧਰ ਵਿੱਚ ਖੇਤੀਬਾੜੀ ਪ੍ਰੋਗਰਾਮ ਵਿੱਚ ਝੰਡੇ ਗੱਡ ਰਹੇ ਹਨ ਦੋਨਾਂ ਦੇ ਸਹਿਯੋਗ ਨਾਲ ਰਾਜ ਕੁਮਾਰ ਤੁਲੀ ਜੀ ਦੇ ਛੋਟੇ ਜਿਹੇ ਪ੍ਰੋਗਰਾਮ ਨੂੰ ਖੇਤੀਬਾੜੀ ਯੂਨੀਵਰਸਿਟੀ ਬਣਾ ਦਿੱਤਾ ਹੈ ਯੋਗ ਡਾਕਟਰਾਂ ਨੂੰ ਵੱਖ ਵੱਖ ਖੇਤੀ ਕੰਮਾਂ ਲਈ ਬੁਲਾਇਆ ਜਾਂਦਾ ਹੈ ਪਰ ਇਹ ਪ੍ਰੋਗਰਾਮ ਸਾਡੇ ਕਿਸਾਨਾਂ ਤੇ ਖੇਤੀ ਮਜ਼ਦੂਰਾਂ ਲਈ ਖਾਸ ਹੈ ਜੋ ਕਿ ਖੁੱਲ੍ਹੀ ਖੁਰਾਕ ਨੂੰ ਪਹਿਲ ਦਿੰਦੇ ਹਨ ਇਸੇ ਲਈ ਤਾਂ ਪੰਜਾਬ ਭਾਰਤ ਵਿੱਚ ਖੇਤੀਬਾੜੀ ਵਿੱਚ ਮੁੱਢਲਾ ਸੂਬਾ ਹੈ।

ਉਨ੍ਹਾਂ ਲਈ ਪ੍ਰੋਗਰਾਮ ਨੂੰ ਥੋੜ੍ਹਾ ਟਾਈਮ ਦੇਣਾ ਇਸ ਤਰ੍ਹਾਂ ਲੱਗਦਾ ਹੈ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਤੇ ਮਜ਼ਦੂਰ ਚਾਹ ਦੀਆਂ ਬਾਟੀਆਂ ਛੰਨੇ ਤੇ ਸਟੀਲ ਦਾ ਗਲਾਸ ਭਰ ਕੇ ਪੀਂਦੇ ਹਨ ਉਨ੍ਹਾਂ ਨੂੰ ਸ਼ਹਿਰੀ ਚਾਹ ਵਾਲਾ ਚੀਨੀ ਕੱਪ ਭਰ ਕੇ ਦੇ ਦਿੱਤਾ ਜਾਵੇ ਉਨ੍ਹਾਂ ਨੂੰ ਜਾਗ ਲਾਉਣ ਦੇ ਬਰਾਬਰ ਹੁੰਦਾ ਹੈ ਮੇਰੇ ਇੱਕ ਪੁਰਾਣਾ ਚੁਟਕਲਾ ਯਾਦ ਆ ਗਿਆ ਇੱਕ ਕਿਸਾਨ ਆੜ੍ਹਤੀਏ ਕੋਲ ਆਪਣਾ ਕੋਈ ਕੰਮ ਕਰਵਾਉਣ ਲਈ ਚਲਾ ਗਿਆ ਉਸ ਲਈ ਚਾਹ ਮੰਗਵਾਈ ਗਈ ਕਿਸਾਨ ਨੇ ਕੱਪ ਚੁੱਕਿਆ ਇੱਕ ਘੁੱਟ ਭਰ ਕੇ ਹੀ ਕੱਪ ਸਮੇਟ ਦਿੱਤਾ ਤੇ ਕਿਹਾ ਮਿੱਠਾ ਠੀਕ ਹੈ ਚਾਹ ਹੋਰ ਮੰਗਵਾ ਲਓ ਆੜ੍ਹਤੀਏ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਪਤਾ ਲੱਗਾ ਕਿ ਇਹ ਸਾਡਾ ਪੇਂਡੂ ਕਿਸਾਨ ਹੈ।

ਦੂਰਦਰਸ਼ਨ ਪੰਜਾਬੀ ਦੇ ਮੁੱਖ ਅਧਿਕਾਰੀਆਂ ਨੂੰ ਵੀ ਆੜ੍ਹਤੀਏ ਵਾਂਗ ਆਪਣਾ ਤੀਜਾ ਨੇਤਰ ਖੋਲ੍ਹ ਲੈਣਾ ਚਾਹੀਦਾ ਹੈ ਕਿਸਾਨ ਪੇਂਡੂ ਹਨ ਇਸ ਪ੍ਰੋਗਰਾਮ ਨੂੰ ਖੁੱਲ੍ਹਾ ਸਮਾਂ ਦੇ ਕੇ ਖੇਤੀ ਦੇ ਨਾਲ ਮਨੋਰੰਜਨ ਭਰਪੂਰ ਵੀ ਕਰਨਾ ਚਾਹੀਦਾ ਹੈ ਇਸ ਦਾ ਸਮਾਂ ਸਾਢੇ ਪੰਜ ਵਜੇ ਹੁੰਦਾ ਹੈ ਜਦੋਂ ਕਿ ਕਿਸਾਨ ਆਪਣੇ ਖੇਤਾਂ ਵਿਚ ਗੇੜਾ ਮਾਰਨ ਗਏ ਹੁੰਦੇ ਹਨ ਇਸ ਦਾ ਸਮਾਂ ਉਹ ਹੋਣਾ ਚਾਹੀਦਾਹੈ ਕਿ ਸਾਰੇ ਕਿਸਾਨ ਪ੍ਰੋਗਰਾਮ ਵੇਖ ਸਕਣ ਜਦੋਂ ਤੇ ਮੇਰਾ ਪਿੰਡ ਮੇਰੇ ਖੇਤ ਨੂੰ ਰੰਗਤ ਚੜ੍ਹੀ ਹੈ ਯੂ ਟਿਊਬ ਤੇ ਪ੍ਰੋਗਰਾਮ ਕਦੇ ਵੀ ਵਿਖਾਈ ਤਾਂ ਦਿੰਦਾ ਹੈ ਸੁਣਾਈ ਇਸ ਤਰ੍ਹਾਂ ਦਿੰਦਾ ਹੈ ਜਿਸ ਤਰ੍ਹਾਂ ਕਿ ਰੇਡੀਓ ਸੀਲੋਨ ਤੋਂ ਬਿਨਾਕਾ ਗੀਤ ਮਾਲਾ ਪ੍ਰੋਗਰਾਮ ਚੱਲ ਰਿਹਾ ਹੋਵੇ।

ਬਹੁਤ ਵਾਰ ਦੂਰਦਰਸ਼ਨ ਵਿਭਾਗ ਨੂੰ ਸਬੂਤ ਦੇ ਤੌਰ ਤੇ ਇਹ ਪ੍ਰੋਗਰਾਮ ਦਾ ਲਿੰਕ ਭੇਜਿਆ ਜਾਂਦਾ ਹੈ ਪਰ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਦੂਰਦਰਸ਼ਨ ਪੰਜਾਬੀ ਦੇ ਇੰਜੀਨੀਅਰ ਵਿਭਾਗ ਉੱਤੇ ਕਰੋਨਾ ਮਹਾਂਮਾਰੀ ਦਾ ਛਾਇਆ ਆਇਆ ਲੱਗਦਾ ਹੈ ਪਤਾ ਨਹੀਂ ਕੌਣ ਨਜ਼ਰ ਉਤਾਰੂ ਗਾ ਕੁਝ ਕੁ ਮਹੀਨੇ ਪਹਿਲਾਂ ਸਿੱਧੇ ਪ੍ਰਸਾਰਨ ਪ੍ਰੋਗਰਾਮ ਵਿੱਚ ਕੁਝ ਵਿਘਨ ਆ ਰਿਹਾ ਸੀ ਮੈਂ ਮੁੱਖ ਇੰਜੀਨੀਅਰ ਸਾਹਿਬ ਨੂੰ ਫ਼ੋਨ ਤੇ ਜਾਣਕਾਰੀ ਦੇਣੀ ਚਾਹੀ ਉਨਾਂ ਨੇ ਕਿਹਾ ਤੈਨੂੰ ਪ੍ਰੋਗਰਾਮ ਦੀ ਲੱਗੀ ਹੋਈ ਹੈ ਪੰਜਾਬ ਨੂੰ ਕਰੋਨਾ ਨੇ ਘੇਰਿਆ ਹੋਇਆ ਹੈ ਮੇਰਾ ਖਿਆਲ ਇੰਜੀਨੀਅਰ ਵਿਭਾਗ ਕਰੋਨਾ ਲਈ ਘੇਰਾਬੰਦੀ ਕਰ ਰਿਹਾ ਹੈ ਕੌਣ ਕਹੇ ਰਾਣੀ ਅੱਗਾ ਢਕ ਐਤਵਾਰ ਸ਼ਾਮ ਨੂੰ ਛੇ ਵਜੇ ਨਵਾਂ ਪ੍ਰੋਗਰਾਮ ਆਪੋ ਆਪਣੀ ਗੱਲ ਸ਼ੁਰੂ ਕੀਤਾ ਗਿਆ ਹੈ।

ਜਿਸ ਵਿੱਚ ਖ਼ਾਸ ਵਿਸ਼ੇ ਤੇ ਐਂਕਰ ਬੀਬਾ ਟੀਨੂੰ ਸ਼ਰਮਾ ਸਰੋਤਿਆਂ ਨਾਲ ਫੋਨ ਰਾਹੀਂ ਗੱਲਬਾਤ ਕਰਦੀ ਹੈ ਅੱਧਾ ਪੌਣਾ ਗੀਤ ਵੀ ਸੁਣਾਇਆ ਜਾਂਦਾ ਹੈ ਜਿਸ ਦਿਨ ਪ੍ਰੋਗਰਾਮ ਸ਼ੁਰੂ ਹੋਇਆ ਲੱਗਦਾ ਪ੍ਰੋਗਰਾਮ ਨਿਰਮਾਤਾ ਇਹ ਭੁੱਲ ਗਏ ਕੇ ਦੂਰਦਰਸ਼ਨ ਪੰਜਾਬੀ ਪੰਜਾਬ ਦੀ ਬੋਲੀ ਤੇ ਪਹਿਰਾਵਾ ਮੁੱਖ ਹੈ ਐਂਕਰ ਬੀਬਾ ਜੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਕਿਸੇ ਨਾਟਕ ਵਿੱਚ ਭੂਤਨੀ ਦਾ ਰੋਲ ਹੁੰਦਾ ਹੈ ਫੋਨ ਕਾਲ ਵੀ ਅਜਿਹੇ ਕੁਝ ਸਰੋਤਿਆਂ ਦੀਆਂ ਲਈਆਂ ਗਈਆਂ ਜੋ ਕਿ ਇੱਕ ਦਹਾਕੇ ਤੋਂ ਫੋਨ ਕਾਲ ਕਰਨ ਦਾ ਆਪਣੀ ਮਸ਼ਹੂਰੀ ਲਈ ਖਾਸ ਤਰੀਕੇ ਨਾਲ ਠੇਕਾ ਲਿਆ ਹੋਇਆ ਸੀ।

ਸਾਲ ਕੁ ਪਹਿਲਾਂ ਇਹ ਮਾਮਲਾ ਪ੍ਰਸਾਰ ਭਾਰਤੀ ਦਿੱਲੀ ਦਫਤਰ ਵਿੱਚ ਚਲਾ ਗਿਆ ਸੀ ਉਨ੍ਹਾਂ ਨੇ ਯੋਗ ਕਾਰਵਾਈ ਕਰਕੇ ਫੋਨ ਕਾਲ ਕਰਨ ਉੱਤੇ ਕੁਝ ਖਾਸ ਠੇਕੇਦਾਰਾਂ ਤੇ ਪੂਰਨ ਪਾਬੰਦੀ ਲਾ ਦਿੱਤੀ ਸੀ ਹੁਣ ਨਵੇਂ ਨਿਰਮਾਤਾ ਆਉਣ ਕਾਰਨ ਸ਼ਾਇਦ ਇਸ ਕਾਰਵਾਈ ਤੋਂ ਅਣਜਾਣ ਹੋਣ ਇਸ ਸਬੰਧੀ ਆਪਣੇ ਵਿਭਾਗ ਤੋਂ ਜਾਣਕਾਰੀ ਲਵੋ ਤਾਂ ਜੋ ਦੂਰਦਰਸ਼ਨ ਪੰਜਾਬੀ ਜੋ ਪੂਰੀ ਦੁਨੀਆਂ ਵਿੱਚ ਦੇਖਿਆ ਸੁਣਿਆ ਜਾਂਦਾ ਹੈ ਸਭ ਨੂੰ ਕਾਲ ਕਰਨ ਦੀ ਸਾਰਥਿਕ ਰੂਪ ਵਿੱਚ ਖੁੱਲ੍ਹ ਹੋਣੀ ਚਾਹੀਦੀ ਹੈ ਤਿੰਨ ਦਹਾਕੇ ਤੋਂ ਮੈਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦਾ ਹਾਂ ਮੇਰੀ ਵਿਦੇਸ਼ ਵਿੱਚ ਰਹਿੰਦੇ ਆਪਣੇ ਸੈਂਕੜੇ ਭੈਣਾਂ ਭਰਾਵਾਂ ਨਾਲ ਗੱਲਬਾਤ ਹੋਈ ਹੈ।

ਉਹ ਸਭ ਦੂਰਦਰਸ਼ਨ ਪੰਜਾਬੀ ਨੂੰ ਦੇਖਦੇ ਹਨ ਪਰ ਉਹ ਕਹਿੰਦੇ ਹਨ ਕਿ ਸਾਡੀ ਫੋਨ ਕਾਲ ਕਦੇ ਵੀ ਨਹੀਂ ਲਈ ਜਾਂਦੀ ਵਿਦੇਸ਼ੀ ਸਰੋਤਿਆਂ ਵੱਲੋਂ ਮੈਂ ਪ੍ਰੋਗਰਾਮ ਮੁਖੀ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਫੋਨ ਕਾਲ ਵਾਲੇ ਪ੍ਰੋਗਰਾਮਾਂ ਵਿੱਚ ਤੁਹਾਡੇ ਦੋ ਫੋਨ ਨੰਬਰ ਹੁੰਦੇ ਹਨ ਇੱਕ ਨੰਬਰ ਵਿਦੇਸ਼ੀ ਸਰੋਤਿਆਂ ਲਈ ਰਾਖਵਾਂ ਕਰ ਦੇਣਾ ਚਾਹੀਦਾ ਹੈ ਪ੍ਰੋਗਰਾਮ ਦੇ ਸ਼ੁਰੂ ਵਿੱਚ ਦੱਸ ਦੇਣਾ ਚਾਹੀਦਾ ਹੈ ਕਿ ਇਹ ਨੰਬਰ ਵਿਦੇਸ਼ੀ ਸਰੋਤਿਆਂ ਲਈ ਤੇ ਦੂਸਰਾ ਆਪਣੇ ਦੇਸ਼ ਦੇ ਸਰੋਤਿਆਂ ਲਈ ਹੈ।

ਆਪਣੇ ਸਾਰੇ ਪੰਜਾਬੀ ਭੈਣਾਂ ਭਰਾਵਾਂ ਨੂੰ ਖ਼ੁਸ਼ੀ ਤਾਂ ਹੋਵੇਗੀ ਹੀ ਦੂਰਦਰਸ਼ਨ ਪੰਜਾਬੀ ਦਾ ਪ੍ਰਸਾਰ ਵੀ ਵੱਧ ਹੋਵੇਗਾ ਦੂਸਰਾ ਆਪੋ ਆਪਣੀ ਗੱਲ ਪ੍ਰੋਗਰਾਮ ਬਹੁਤ ਸੋਹਣਾ ਹੋ ਨਿੱਬੜਿਆ ਸੁਣਨ ਵਿੱਚ ਆਇਆ ਹੈ ਕਿ ਐਤਵਾਰ ਜੋ ਉੱਚ ਅਧਿਕਾਰੀਆਂ ਦੀ ਛੁੱਟੀ ਦਾ ਦਿਨ ਹੁੰਦਾ ਹੈ ਪਿਛਲਾ ਪ੍ਰੋਗਰਾਮ ਗਲਤ ਹੋਣ ਕਾਰਨ ਇਸ ਪ੍ਰੋਗਰਾਮ ਦੀ ਕਮਾਂਡ ਪ੍ਰੋਗਰਾਮ ਮੁੱਖੀ ਸ੍ਰੀਮਾਨ ਪੁਨੀਤ ਸਹਿਗਲ ਜੀ ਨੂੰ ਸੰਭਾਲਣੀ ਪਈ ਪ੍ਰੋਗਰਾਮ ਐਂਕਰ ਬੀਬਾ ਟੀਨੂੰ ਸ਼ਰਮਾ ਨੇ ਪ੍ਰੋਗਰਾਮ ਨੂੰ ਇੰਨੇ ਸੋਹਣੇ ਢੰਗ ਨਾਲ ਨਿਭਾਇਆ ਪ੍ਰੋਗਰਾਮ ਦਾ ਵਿਸ਼ਾ ਕਰੋਨਾ ਦੌਰਾਨ ਤੁਸੀਂ ਸਮਾਜਿਕ ਸੇਵਾ ਲਈ ਕੀ ਕੁਝ ਕੀਤਾ।

ਵਿਸ਼ਾ ਵਧੀਆ ਤੇ ਸਰੋਤੇ ਸੂਬੇ ਤੋਂ ਬਾਹਰ ਦੇ ਵੀ ਫੋਨ ਕਾਲਾਂ ਰਾਹੀਂ ਜੁੜੇ ਪ੍ਰੋਗਰਾਮ ਵੇਖਣ ਸੁਣਨ ਵਾਲੇ ਗਾਰਡਨ ਗਾਰਡਨ ਹੋ ਗਏ ਦੂਰਦਰਸ਼ਨ ਵਿਭਾਗ ਵਾਲਿਆਂ ਨੂੰ ਇੱਕ ਬੇਨਤੀ ਹੈ ਕਿ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਹੈ ਸਿੱਖਿਆ ਤੇ ਮਨੋਰੰਜਨ ਭਰਪੂਰ ਸਮਾਂ ਘੱਟ ਤੇ ਹਫ਼ਤਾਵਾਰੀ ਵੀ ਗਲਤ ਇਹ ਪ੍ਰੋਗਰਾਮ ਰੋਜ਼ਾਨਾ ਹੋਣਾ ਚਾਹੀਦਾ ਹੈ ਕਿਉਂਕਿ ਕਰੋਨਾ ਮਹਾਂਮਾਰੀ ਕਾਰਨ ਲੋਕ ਘਰਾਂ ਵਿੱਚ ਮਜਬੂਰੀ ਵੱਸ ਬੰਦ ਹਨ ਦੂਰਦਰਸ਼ਨ ਪੰਜਾਬੀ ਪ੍ਰਸਾਰ ਭਾਰਤੀ ਨੂੰ ਇੱਕ ਹੀ ਕੇਂਦਰ ਹੈ ਇਸ ਨੂੰ ਇਹ ਮਨੋਰੰਜਨ ਦਾ ਬੀੜਾ ਉਠਾਉਣਾ ਚਾਹੀਦਾ ਹੈ ਸਾਰ ਅੰਸ਼ – ਸ੍ਰੀ ਮਾਨ ਪੁਨੀਤ ਸਹਿਗਲ ਜੀ ਦੇ ਪ੍ਰੋਗਰਾਮ ਮੁੱਖੀ ਦੀ ਜਦੋਂ ਤੋਂ ਕਮਾਂਡ ਸੰਭਾਲੀ ਹੈ।

ਪੰਜ ਸਾਲਾਂ ਤੋਂ ਕੇਂਦਰ ਸਰੋਤਿਆਂ ਨਾਲੋਂ ਦੂਰ ਹੋ ਚੁੱਕਿਆ ਸੀ ਕਰੋਨਾ ਮਹਾਂਮਾਰੀ ਕਾਰਨ ਸਾਰੇ ਪ੍ਰੋਗਰਾਮ ਤਾਂ ਸ਼ੁਰੂ ਨਹੀਂ ਕੀਤੇ ਜਾ ਸਕਦੇ ਪਰ ਸਵੇਰੇ ਚਾਰ ਵਜੇ ਆਸਾ ਜੀ ਦੀ ਵਾਰ ਸਾਹਿਤ ਜ਼ਰੂਰੀ ਹੈ ਖ਼ਾਸ ਖ਼ਬਰ ਇਕ ਨਜ਼ਰ ਦੂਰਦਰਸ਼ਨ ਪੰਜਾਬੀ ਜੋ ਸਕੂਲੀ ਬੱਚਿਆਂ ਦਾ ਖ਼ਾਸ ਸਕੂਲ ਬਣ ਚੁੱਕਿਆ ਹੈ ਮੇਰਾ ਪਿੰਡ ਮੇਰੇ ਖੇਤ ਜੋ ਕਿਸਾਨਾਂ ਦਾ ਪੱਕਾ ਸਾਥੀ ਬਣ ਚੁੱਕਿਆ ਹੈ ਹੋਰ ਕੀ ਕਿਹਾ ਜਾ ਸਕਦਾ ਹੈ ਦੂਰਦਰਸ਼ਨ ਪੰਜਾਬੀ ਸਰੋਤਿਆਂ ਨੂੰ ਆਪਣੇ ਵੱਲ ਚੁੰਬਕ ਦੀ ਤਰ੍ਹਾਂ ਖਿੱਚਦਾ ਜਾ ਰਿਹਾ ਹੈ ਚੌਵੀ ਘੰਟੇ ਦਾ ਪ੍ਰਸਾਰਨ ਹੈ ਛੋਟੀਆਂ ਮੋਟੀਆਂ ਗਲਤੀਆਂ ਹੋ ਜਾਣਾ ਆਮ ਗੱਲ ਹੈ ਸਰੋਤੇ ਪ੍ਰੋਗਰਾਮ ਦੇਖਦੇ ਹਨ ਉਨ੍ਹਾਂ ਦੀਆਂ ਚਿੱਠੀਆਂ ਲਈ ਇੱਕ ਖਾਸ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਜੋ ਉਨ੍ਹਾਂ ਦੀ ਪਸੰਦ ਨਾ ਪਸੰਦ ਪਤਾ ਲੱਗਣ ਦਾ ਰਸਤਾ ਖੁੱਲ੍ਹ ਸਕੇ

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ -9914880392

Previous articleਚੀਨ ਨੇ ਹਾਂਗਕਾਂਗ ਮਾਮਲੇ ‘ਚ ਦਖਲ ਨੂੰ ਲੈ ਕੇ ਬ੍ਰਿਟੇਨ ਨੂੰ ਦਿੱਤੀ ਚਿਤਾਵਨੀ
Next articleSC nod for 3-member judicial panel to probe Vikas Dubey encounter