ਦੁਬਈ ‘ਚ ਲਾਂਚ ਹੋਵੇਗਾ ਦੁਨੀਆ ਦਾ ਸਭ ਤੋਂ ਵੱਡਾ ‘ਫੁਹਾਰਾ’ ਬਣੇਗਾ ਰਿਕਾਰਡ

ਦੁਬਈ ਨਕੋਦਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ):  ਦੁਬਈ ਦੁਨੀਆ ਦਾ ਸਭ ਤੋਂ ਵੱਡਾ ‘ਵਾਟਰ ਫਾਊਂਟੇਨ’ ਮਤਲਬ ਪਾਣੀ ਦੇ ਫੁਹਾਰੇ ਦਾ ਉਦਘਾਟਨ 22 ਅਕਤੂਬਰ ਨੂੰ ਕਰਨ ਜਾ ਰਿਹਾ ਹੈ। ਇਸ ਦੇ ਬਾਅਦ ਇਸ ਫੁਹਾਰੇ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਹੋਵੇਗਾ। ਇਸ ਤੋਂ ਪਹਿਲਾਂ ਵੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦੁਨੀਆ ਦਾ ਸਭ ਤੋਂ ਵੱਡਾ ਫੁਹਾਰਾ ਦੁਬਈ ਵਿਚ ਹੀ ਹੈ ਮਤਲਬ ਦੁਬਾਈ ਆਪਣੇ ਹੀ ਰਿਕਾਰਡ ਨੂੰ ਬ੍ਰੇਕ ਕਰਨ ਦੀ ਤਿਆਰੀ ਵਿਚ ਹੈ। ਇਸ ਦਾ ਨਾਮ ‘ਪਾਮ ਫਾਊਂਟੇਨ’ (Palm Fountain) ਹੈ ਜੋ 22 ਅਕਤੂਬਰ ਨੂੰ ਲਾਂਚ ਹੋਣ ਵਾਲਾ ਹੈ। ਇਹ ਫਾਊਂਟੇਨ ਦੁਬਈ ਦੇ ਪਾਮ ਜੁਮੇਰਾਹ (Palm Jumeirah) ਵਿਚ ਸਥਿਤ ਹੋ ਜੋ ਕਿ ਇਕ ਟਾਪੂ ਹੈ। ਦੁਬਈ ਫੈਸਟੀਵਲਜ਼ ਐਂਡ ਰਿਟੇਲ ਇਸਟੈਬਲਿਸ਼ਮੈਂਟ (DFRE) ਦੇ ਸੀ.ਈ.ਓ. ਅਹਿਮਦ ਅਲ ਖਾਜਾ ਨੇ ਕਿਹਾ,”ਪਾਮ ਫਾਊਂਟੇਨ ਦੁਬਈ ਦਾ ਇਕ ਹੋਰ ਲੈਂਡਮਾਰਕ ਬਣੇਗਾ। ਇਹ ਦੁਨੀਆ ਦੀਆਂ ਮਸ਼ਹੂਰ ਥਾਵਾਂ ਵਿਚ  ਸ਼ਾਮਲ ਹੋਵੇਗਾ। ਪਾਮ ਫਾਊਂਟੇਨ ਪਾਮ ਜੁਮੇਰਾਹ ਵਿਚ ਸੈਲਾਨੀਆਂ ਨੂੰ ਕਾਫੀ ਆਕਰਸ਼ਿਤ ਕਰੇਗਾ।” ਨਖੇਲ ਮਾਲਸ ਦੇ ਪ੍ਰਬੰਧ ਨਿਦੇਸ਼ਕ ਉਮਰ ਖੋਰੀ ਨੇ ਕਿਹਾ,”ਅਸੀਂ ਇਸ ਦੀ ਲਾਂਚਿੰਗ ਦਾ ਇੰਤਜ਼ਾਰ ਕਰ ਰਹੇ ਹਾਂ। ਇਹ ਪਾਮ ਜੁਮੇਰਾਹ ਦੇ ਸੈਲਾਨੀਆਂ ਲਈ ਕਾਫੀ ਵਧੀਆ ਅਨੁਭਵ ਹੋਵੇਗਾ।”

ਜਾਣੇ ਪਾਮ ਫਾਊਂਟੇਨ ਦੀ ਖਾਸੀਅਤ

ਇਹ ਫਾਊਂਟੇਨ 14,000 ਵਰਗ ਫੁੱਟ ਸਮੁੰਦਰ ਦੇ ਪਾਣੀ ਵਿਚ ਫੈਲਿਆ ਹੋਵੇਗਾ ਜਦਕਿ ਇਸ ਦਾ ਸੁਪਰ ਸ਼ੂਟਰ 105 ਮੀਟਰ ਲੰਬਾ ਹੋਵੇਗਾ ਅਤੇ ਇਸ ਵਿਚ 3,000ਤੋਂ ਵਧੇਰੇ ਐੱਲ.ਈ.ਡੀ. ਲਾਈਟਾਂ ਲੱਗੀਆਂ ਹੋਣਗੀਆਂ। ਪਾਮ ਫਾਊਂਟੇਨ ਵਿਚ 20 ਵੱਖ-ਵੱਖ ਸ਼ੋਅ ਹੋਣਗੇ। ਜਿਸ ਵਿਚ ਹਰੇਕ ਦਿਨ ਸ਼ਾਮ 7 ਵਜੇ ਤੋਂ 12 ਵਜੇ ਦੇ ਵਿਚ ਪੰਜ ਵੱਖ-ਵੱਖ ਸ਼ੋਅ ਚੱਲਣਗੇ। ਹਰੇਕ ਸ਼ੋਅ 3 ਮਿੰਟ ਤੱਕ ਚੱਲੇਗਾ ਅਤੇ ਹਰੇਕ 30 ਮਿੰਟ ਵਿਚ ਪ੍ਰਦਰਸ਼ਨ ਕੀਤਾ ਜਾਵੇਗਾ। ਸ਼ੋਅ ਦੇ ਨਾਲ ਜੋ ਸੰਗੀਤ ਵੱਜੇਗਾ, ਉਸ ਵਿਚ ਖਲੀਜ਼ੀ, ਪੌਪ, ਕਲਾਸਿਕ, ਅੰਤਰਰਾਸ਼ਟਰੀ ਅਤੇ ਸਭ ਤੋਂ ਵੱਧ ਲੋਕਪ੍ਰਿਅ ਗੀਤਾਂ ਦਾ ਮਿਸ਼ਰਣ ਹੋਵੇਗਾ। ਪਾਮ ਫਾਊਂਟੇਨ ਦਾ ਓਪਨਿੰਗ ਪ੍ਰੋਗਰਾਮ ਜਨਤਾ ਦੇ ਲਈ ਫ੍ਰੀ ਹੋਵੇਗਾ ਅਤੇ ਦੇਰ ਰਾਤ ਤੱਕ ਇੱਥੇ ਲਾਈਵ ਕੌਨਸਰਟ ਹੋਵੇਗਾ। ਆਤਿਸ਼ਬਾਜ਼ੀ ਵੀ ਰਾਤ ਵਿਚ ਕੀਤੀ ਜਾਵੇਗੀ। 22 ਅਕਤੂਬਰ ਨੂੰ ਰਾਤ 8 ਵਜੇ ਇਹ ਫਾਊਂਟੇਨ ਸ਼ੋਅ ਦਿਖਾਇਆ ਜਾਵੇਗਾ। ਇੱਥੇ ਆਉਣ ਵਾਲੇ ਪਹਿਲੇ 5,000 ਲੋਕਾਂ ਨੂੰ ਫ੍ਰੀ ਵਿਚ ਸ਼ੋਅ ਦਿਖਾਏ ਜਾਣਗੇ।

Previous articleਇੱਕ ਦਹਾਕੇ ਤੋਂ ਪਰਾਲੀ ਨੂੰ ਅੱਗ ਨਾ ਲਾ ਕੇ ਹੁਕਮ ਸਿੰਘ ਨੇ ਕੀਤੀ ਮਿਸਾਲ ਕਾਇਮ
Next articleਹੁਸ਼ਿਆਰਪੁਰ ਜਿਲੇ ਵਿੱਚ 72 ਪਾਜੇਟਿਵ ਮਰੀਜ , ਗਿਣਤੀ ਹੋਈ 4786 , 4 ਮੌਤਾ