ਦੁਨੀਆਂ ਤੋਂ ਲਗਭਗ 8 ਸਾਲ ਪਿੱਛੇ ਹੈ ਇਹ ਦੇਸ਼, ਹਾਲੇ ਚੱਲ ਰਿਹਾ ਹੈ ਸਾਲ 2013

ਨਵੀਂ ਦਿੱਲੀ: ਨਵੇਂ ਸਾਲ ਦਾ ਪਹਿਲਾ ਹਫਤਾ ਖਤਮ ਹੋਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਸੈਲੀਬ੍ਰੇਸ਼ਨ ਵਿਚ ਲੱਗੇ ਲੋਕ ਵਾਪਸ ਅਪਣੇ ਕੰਮਾਂ ‘ਤੇ ਪਰਤ ਰਹੇ ਹਨ। ਹਾਲਾਂਕਿ ਇਕ ਪਾਸੇ ਜਿੱਥੇ ਪੂਰੀ ਦੁਨੀਆਂ ਵਿਚ ਸਾਲ 2020 ਸ਼ੁਰੂ ਹੋ ਚੁੱਕਾ ਹੈ ਤਾਂ ਦੂਜੇ ਪਾਸੇ ਦੁਨੀਆਂ ਦਾ ਇਕ ਦੇਸ਼ ਅਜਿਹਾ ਵੀ ਹੈ, ਜਿੱਥੇ ਹਾਲੇ ਵੀ 2013 ਚੱਲ ਰਿਹਾ ਹੈ।

ਅਫਰੀਕੀ ਦੇਸ਼ ਈਥੋਪੀਆ ਦਾ ਕੈਲੰਡਰ ਦੁਨੀਆਂ ਤੋਂ 7 ਸਾਲ ਪਿੱਛੇ ਚੱਲਦਾ ਹੈ। ਇਹ ਦੇਸ਼ ਹੋਰ ਵੀ ਕਈ ਮਾਮਲਿਆਂ ਵਿਚ ਬਿਲਕੁਲ ਅਲੱਗ ਹੈ, ਜਿਵੇਂ ਇੱਥੇ ਸਾਲ ਵਿਚ 12 ਦੀ ਬਜਾਏ 13 ਮਹੀਨੇ ਹੁੰਦੇ ਹਨ। ਆਓ ਜਾਣਦੇ ਹਾਂ ਕਿਉਂ ਇਹ ਦੇਸ਼ ਸਾਲ ਅਤੇ ਸਮੇਂ ਦੇ ਮਾਮਲੇ ਵਿਚ ਦੁਨੀਆਂ ਤੋਂ ਇੰਨਾ ਅਲੱਗ ਹੈ।

85 ਲੱਖ ਤੋਂ ਜ਼ਿਆਦਾ ਅਬਾਦੀ ਦੇ ਨਾਲ ਅਫਰੀਕਾ ਦੇ ਦੂਜੇ ਸਭ ਤੋਂ ਜ਼ਿਆਦਾ ਜਨਸੰਖਿਆ ਵਾਲੇ ਦੇਸ਼ ਵਜੋਂ ਜਾਣੇ ਜਾਣ ਵਾਲੇ ਇਸ ਦੇਸ਼ ਦਾ ਅਪਣਾ ਕੈਲੰਡਰ ਗ੍ਰੇਗੋਰੀਅਨ ਕੈਲੰਡਰ ਨਾਲੋਂ ਲਗਭਗ ਪੌਣੇ ਅੱਠ ਸਾਲ ਪਿੱਛੇ ਹੈ। ਇੱਥੇ ਨਵਾਂ ਸਾਲ ਇਕ ਜਨਵਰੀ ਦੀ ਬਜਾਏ ਹਰ 13 ਮਹੀਨੇ ਬਾਅਦ 11 ਸਤੰਬਰ ਨੂੰ ਮਨਾਉਂਦੇ ਹਨ।

ਦਰਅਸਲ ਗ੍ਰੇਗੋਰੀਅਨ ਕੈਲੰਡਰ ਦੀ ਸ਼ੁਰੂਆਤ 1582 ਵਿਚ ਹੋਈ ਸੀ।  ਇਸ ਤੋਂ ਪਹਿਲਾਂ ਜੂਲੀਅਨ ਕੈਲੰਡਰ ਦੀ ਵਰਤੋਂ ਹੁੰਦੀ ਸੀ। ਕੈਥੋਲਿਕ ਚਰਚ ਨੂੰ ਮੰਨਣ ਵਾਲੇ ਦੇਸ਼ਾਂ ਨੇ ਨਵਾਂ ਕੈਲੰਡਰ ਸਵਿਕਾਰ ਕਰ ਲਿਆ ਜਦਕਿ ਕਈ ਦੇਸ਼ ਇਸ ਦਾ ਵਿਰੋਧ ਕਰ ਰਹੇ ਸੀ। ਇਹਨਾਂ ਵਿਚੋਂ ਈਥੋਪੀਆ ਵੀ ਇਕ ਸੀ। ਈਥੋਪੀਅਨ ਕੈਲੰਡਰ ਵਿਚ ਇਕ ਸਾਲ ‘ਚ 13 ਮਹੀਨੇ ਹੁੰਦੇ ਹਨ।

ਇਹਨਾਂ 12 ਮਹੀਨਿਆਂ ਵਿਚ 30 ਦਿਨ ਹੁੰਦੇ ਹਨ। ਸਾਲ ਦੇ ਆਖਰੀ ਮਹੀਨੇ ਵਿਚ ਪੰਜ ਜਾਂ ਛੇ ਦਿਨ ਆਉਂਦੇ ਹਨ। ਇਹ ਮਹੀਨਾ ਸਾਲ ਦੇ ਉਹਨਾਂ ਦਿਨਾਂ ਨੂੰ ਜੋੜ ਕੇ ਬਣਾਇਆ ਗਿਆ ਹੈ, ਜੋ ਕਿਸੇ ਕਾਰਨ ਸਾਲ ਦੀ ਗਿਣਤੀ ਵਿਚ ਨਹੀਂ ਆਉਂਦੇ। ਇਸ ਦੇਸ਼ ਦੀਆਂ ਹੋਰ ਖਾਸੀਅਤਾਂ ਵੀ ਹਨ। ਜਿਵੇਂ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਵਿਚ ਸ਼ਾਮਲ ਸਥਾਨਾਂ ਵਿਚ ਈਥੋਪੀਆ ਦੇ ਸਭ ਤੋਂ ਵੱਧ ਸਥਾਨ ਹਨ।
ਈਥੋਪੀਆ ਦੁਨੀਆਂ ਦੀ ਸਭ ਤੋਂ ਡੂੰਘੀ ਅਤੇ ਲੰਬੀ ਗੁਫਾ, ਦੁਨੀਆਂ ਦੀ ਸਭ ਤੋਂ ਗਰਮ ਥਾਂ ਅਤੇ ਹੋਰ ਕਈ ਤਰ੍ਹਾਂ ਦੀ ਕੁਦਰਤੀ ਸੁੰਦਰਤਾ ਦਾ ਖਜ਼ਾਨਾ ਹੈ, ਜਿਸ ਕਾਰਨ ਦੁਨੀਆ ਭਰ ਦੇ ਸੈਲਾਨੀ ਇੱਥੇ ਆਉਂਦੇ ਹਨ। 11 ਸਤੰਬਰ ਨੂੰ ਇੱਥੇ ਮਨਾਇਆ ਜਾਣ ਵਾਲਾ ਨਵਾਂ ਸਾਲ ਵੀ ਆਕਰਸ਼ਕ ਹੁੰਦਾ ਹੈ।

ਹਰਜਿੰਦਰ ਛਾਬੜਾ – ਪਤਰਕਾਰ 9592282333

Previous articleਪੰਜਾਬ ਤੇ ਦਿੱਲੀ ਵਿਚਾਲੇ ਮੈਚ ਡਰਾਅ
Next articleਆਸਟਰੇਲੀਆ ਨੇ ਟੈਸਟ ਲੜੀ ਹੂੰਝੀ