(ਸਮਾਜ ਵੀਕਲੀ)
ਇਕ ਪਾਸੇ ਦੁਨੀਆਂ ਕਰੋਨਾ ਵਾਇਰਸ ਦੇ ਸੰਕਟ ਨਾਲ ਜੂਝਦੀ ਹੋਈ ਇਸ ਤੋਂ ਬਚਣ ਦੇ ਤਰੀਕੇ ਅਤੇ ਟੀਕੇ ਲੱਭ ਰਹੀ ਹੈ ਤਾਂ ਦੂਜੇ ਪਾਸੇ ਉੱਤਰੀ ਕੋਰੀਆ ਆਪਣੀ ਪਰਮਾਣੂ ਸਮਰੱਥਾ ਵਧਾਉਣ ‘ਚ ਲੱਗਿਆ ਹੋਇਆ ਹੈ । ਉੱਤਰੀ ਕੋਰੀਆ ਦੁਨੀਆਂ ਦਾ ਇਕੱਲਾ ਅਜਿਹਾ ਦੇਸ਼ ਹੈ ਜੋ ਅਮਰੀਕਾ ਨੂੰ ਵੀ ਧਮਕਾਉਣ ਤੋਂ ਬਾਜ਼ ਨਹੀਂ ਆਉਂਦਾ ਹੈ।
ਹਾਈਡ੍ਰੋਜ਼ਨ ਬੰਬ ਦਾ ਪ੍ਰੀਖਣ ਕਰਨ ਤੋਂ ਬਾਅਦ ਉੱਤਰੀ ਕੋਰੀਆ ਨੇ ਫੌਜ਼ੀ ਸਮਰੱਥਾ ਦੇ ਮਾਮਲੇ ‘ਚ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਕਰ ਲਿਆ ਹੈ। ਅਮਰੀਕਾ ਨੇ ਜਦੋਂ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮਾਂ ‘ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਤਰੀ ਕੋਰੀਆ ਨੇ ਅਮਰੀਕਾ ਨੂੰ ਵੀ ਧਮਕੀ ਦੇ ਦਿੱਤੀ ਕਿ ਉਹ ਉਨ੍ਹਾਂ ਦੀ ਬਿਜਲੀ ਸਪਲਾਈ ਨੂੰ ਤਹਿਸ—ਨਹਿਸ ਕਰ ਸਕਦਾ ਹੈ।
ਇਸ ਤੋਂ ਬਾਅਦ ਅਮਰੀਕਾ ਨੇ ਉੱਤਰੀ ਕੋਰੀਆ *ਤੇ ਹਰ ਤਰ੍ਹਾ ਦੇ ਬੈਨ ਲਾ ਰੱਖੇ ਹਨ ਪਰ ਕੋਰੀਆ ਆਪਣੀ ਫੌਜ਼ੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ *ਚ ਕਿਸੇ ਵੀ ਤਰ੍ਹਾਂ ਦੀ ਰੋਕ ਨਹੀ਼ ਲਾ ਰਿਹਾ ਹੈ। ਦਰਅਸਲ ਤਾਨਾਸ਼ਾਹ ਕਿੰਮ ਜੌਂਗ ਉਨ ਨੇ ਉੱਤਰੀ ਕੋਰੀਆ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਪਰਮਾਣੂ ਤਾਕਤ ਬਣਾਉਣ ਦਾ ਪ੍ਰਣ ਲਿਆ ਹੋਇਆ ਹੈ। ਇਸੇ ਦੇ ਨਾਲ ਉੱਤਰੀ ਕੋਰੀਆ ਨੇ ਸੰਕੇਤ ਦਿੱਤੇ ਹਨ ਕਿ ਉਹ ਦੁਨੀਆਂ ਲਈ ਖ਼ਤਰਾ ਬਣੇ ਆਪਣੇ ਹਥਿਆਰਾਂ ਦੇ ਕਿਸੇ ਵੀ ਪ੍ਰੋਗਰਾਮ *ਤੇ ਲਗਾਮ ਲਾਉਣ ਲਈ ਬਿੱਲਕੁਲ ਤਿਆਰ ਨਹੀਂ ਹੈ।
ਉੱਤਰੀ ਕੋਰੀਆ ਨੇ ਮਿਜ਼ਾਇਲ ਪ੍ਰੀਖਣਾਂ ਦੀ ਝੜੀ ਲਾ ਕੇ ਅਤੇ ਹੁਣ ਤੱਕ ਦਾ ਆਪਣਾ ਸਭ ਤੋਂ ਵੱਡੇ ਪਰਮਾਣੂ ਪ੍ਰੀਖਣ ਨੂੰ ਅੰਜ਼ਾਮ ਦੇ ਕੇ ਅੰਤਰ ਰਾਸ਼ਟਰੀ ਬਿਰਾਦਰੀ ਦੇ ਲਈ ਪ੍ਰੇਸ਼ਾਨੀ ਖੜੀ ਕਰ ਦਿੱਤੀ ਹੈ।
ਉਸਦੀ ਪੂਰੀ ਕੋਸ਼ਿਸ਼ ਹੈ ਕਿ ਉਹ ਅਮਰੀਕਾ *ਤੇ ਹਮਲਾ ਕਰਨ ਦੇ ਲਈ ਹਥਿਅਰ ਤਿਆਰ ਕਰ ਸਕੇ। ਉੱਤਰੀ ਕੋਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਕੇਸੀਐਨਏ ਦੇ ਮੁਤਾਬਕ, ਨਵੇਂ ਮਿਜ਼ਾਇਲ ਪ੍ਰੀਖਣ ਨੂੰ ਸਫਲ ਬਣਾਉਣ *ਚ ਲੱਗੇ ਕਰਮਚਾਰੀਆਂ ਨੂੰ ਕਿੰਮ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੇ ਆਪ ਨੂੰ ਇਹਨਾਂ ਹਥਿਆਰਾਂ ਦੇ ਮਾਮਲੇ *ਚ ਮਜ਼ਬੂਤ ਬਣਾਉਂਦੇ ਹੋਏ ਅੱਗੇ ਵਧੇਗਾ ਅਤੇ ਦੁਨੀਆਂ ਦੀ ਸਭ ਤੋਂ ਤਾਕਤਵਰ ਪਰਮਾਣੂ ਤਾਕਤ ਅਤੇ ਫੌਜੀ ਸ਼ਕਤੀ ਬਣੇੇਗਾ। ਕਰੋਨਾ ਵਾਇਰਸ ਦੇ ਇਸ ਸੰਕਟ ਭਰੇ ਸਮੇਂ *ਚ ਵੀ ਉੱਤਰੀ ਕੋਰੀਆ ਆਪਣੀ ਪਰਮਾਣੂ ਸਮਰੱਥਾ ਨੂੰ ਵਧਾਉਣ ਦੀ ਤਿਆਰੀ ਕਰ ਰਿਹਾ ਹੈ।
ਮੀਡੀਆ *ਚ ਆ ਰਹੀਆਂ ਰਿਪੋਰਟਾਂ ਮੁਤਾਬਕ ਉੱਤਰੀ ਕੋਰੀਆ ਦੀ ਸਟੇਟ ਏਜੰਸੀ (ਕੇਸੀਐਨਏ) ਨੇ ਆਪਣੀ ਇਕ ਰਿਪੋਰਟ *ਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਿਪੋਰਟ *ਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਆਪਣੀ ਪਰਮਾਣੂ ਵਿਰੋਧੀ ਸਮਰੱਥਾ ਵਧਾਉਣ *ਤੇ ਵਿਚਾਰ ਕਰ ਰਿਹਾ ਹੈ। ਇਸ ਰਿਪੋਰਟ *ਚ ਇਹ ਨਹੀਂ ਦੱਸਿਆ ਗਿਆ ਕਿ ਕਿਸ ਤਰ੍ਹਾ ਪਰਮਾਣੂ ਸਮਰੱਥਾ ਨੂੰ ਵਧਾਇਆ ਜਾਵੇਗਾ।
ਇਸ ਤੋਂ ਇਲਾਵਾ ਉੰਤਰੀ ਕੋਰੀਆ ਦੇ ਤਾਨਾਸ਼ਾਹ ਕਿੰਮ ਜੌਂਗ ਉਨ ਨੇ ਕੇਂਦਰੀ ਮਿਲਟਰੀ ਕਮੀਸ਼ਨ ਦੀ ਇਕ ਬੈਠਕ *ਚ ਫੌਜ਼ ਨੂੰ ਕਿਸੇ ਵੀ ਤਰ੍ਹਾ ਦੇ ਆਪੇ੍ਰਸ਼ਨ ਦੇ ਲਈ ਹਾਈ ਅਲੱਰਟ *ਤੇ ਰਹਿਣ ਨੂੰ ਵੀ ਕਿਹਾ ਹੈ। ਕਿੰਮ ਜੌਂਗ ਨੇ 2011 *ਚ ਉੱਤਰੀ ਕੋਰੀਆ ਦੀ ਕਮਾਨ ਸੰਭਾਲੀ ਸੀ। ਉਦੋਂ ਤੋਂ ਲੈਕੇ ਹੁਣ ਤੱਕ ਉੁੱਤਰੀ ਕੋਰੀਆ ਨੇ ਕਈ ਮਿਜ਼ਾਇਲ ਪ੍ਰੀਖਣ ਅਤੇ ਪਰਮਾਣੂ ਸਮਰੱਥਾ ਹਾਸਲ ਕਰਨ ਦੀ ਦਿਸ਼ਾ *ਚ ਕੰਮ ਕੀਤੇ ਹਨ। ਸਾਲ 2016 *ਚ ਪੂਰੀ ਦੁਨੀਆਂ ਦੀਆਂ ਨਜ਼ਰਾਂ *ਚ ਉੱਤਰੀ ਕੋਰੀਆ ਉਸ ਵਕਤ ਆਇਆ ਸੀ, ਜਦੋਂ ਉਸ ਨੇ ਦੋ ਪਰਮਾਣੂ ਪ੍ਰੀਖਣ ਕੀਤੇ ਅਤੇ ਤਕਰੀਬਨ 20 ਬੈਲਿਸਟਿਕ ਮਿਜ਼ਾਇਲਾਂ ਵੀ ਦਾਗੀਆਂ ਸਨ। ਇਸ ਤੋਂ ਬਾਅਦ ਵੀ ਉੱਤਰੀ ਕੋਰੀਆ ਨੇ ਆਧੁਨਿਕ ਹਥਿਆਰ ਵਿਕਸਤ ਕਰਨ ਦੀ ਦਿਸ਼ਾ *ਚ ਕੰਮ ਜਾਰੀ ਰੱਖਿਆ।
2017 *ਚ ਕਿੰਮ ਨੇ ਪਹਿਲੀ ਵਾਰ ਬੈਲਿੱਟਿਕ ਮਿਜ਼ਾਇਲ ਦਾ ਪ੍ਰੀਖਣ ਕੀਤਾ ।ਉੱਤਰੀ ਕੋਰੀਆ ਜਦੋਂ ਲਗਾਤਾਰ ਇਸ ਤਰ੍ਹਾਂ ,ਮਿਜ਼ਾਇਲ ਅਤੇ ਪਰਮਾਣੂ ਪ੍ਰੀਖਣ *ਚ ਲੱਗਿਆ ਰਿਹਾ ਤਾਂ 2018 *ਚ ਵਾਸ਼ਿੰਗਟਨ ਪੋਸਟ ਨੇ ਇਸ *ਤੇ ਇਕ ਖੁਫ਼ੀਆ ਰਿਪੋਰਟ ਛਾਪੀ ।ਇਸ ਰਿਪੋਰਟ *ਚ ਖੁਲਾਸਾ ਕੀਤਾ ਗਿਆ ਕਿ ਉੰਤਰੀ ਕੋਰੀਆ ਚੋਰੀ ਛਿਪੇ ਮਿਜ਼ਾਇਲਾਂ ਬਣਾ ਰਿਹਾ ਹੈ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ, ਬਠਿੰਡਾ