ਦੁਕਾਨਦਾਰ ਅਤੇ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਥਾਲੀਆਂ ਵਜਾ ਕੇ ਕੀਤਾ ਰੋਸ ਪ੍ਰਦਰਸ਼ਨ

ਫੋਟੋ ਕੈਪਸ਼ਨ -ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਤੇ ਦੁਕਾਨਦਾਰ

 ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਭੇਜੇ ਸੁਨੇਹੇ ਤੇ ਥਾਲੀ ਵਜਾਉਣ ਦੀ ਮੁਹਿੰਮ ਨੂੰ ਲੈ ਕੇ  ਸੁਲਤਾਨਪੁਰ ਲੋਧੀ ਦੇ ਕਿਸਾਨਾਂ ਅਤੇ ਦੁਕਾਨਦਾਰਾਂ ਨੇ ਥਾਲੀ ਵਜਾ ਕੇ ਮੋਦੀ ਸਰਕਾਰ ਨੂੰ ਮਨ ਕੀ ਬਾਤ ਸੁਣਾਉਣ ਦੀ ਕੋਸ਼ਿਸ਼ ਕੀਤੀ  ਅਤੇ ਮੋਦੀ ਸਰਕਾਰ ਖ਼ਿਲਾਫ਼ ਡਟ ਕੇ ਨਾਅਰੇਬਾਜ਼ੀ ਕੀਤੀ । ਇਸ ਮੌਕੇ ਥਾਲੀ ਵਜਾ ਕੇ   ਸੁੱਤੇ ਨਰਿੰਦਰ ਮੋਦੀ ਨੂੰ ਜਗਾਉਣ ਦਾ ਉਪਰਾਲਾ ਵੀ ਕੀਤਾ ਗਿਆ । ਇਸ ਥਾਲੀ ਵਜਾਉਣ ਦੇ ਪ੍ਰਦਰਸ਼ਨ ਵਿੱਚ  ਨਰਿੰਦਰ ਸਿੰਘ ਸੋਨੀਆ  ਤੇ  ਹਰਦਿਆਲ ਸਿੰਘ ਕਾਈ ਅਤੇ ਕਿਸਾਨ ਆਗੂਆਂ ਨੇ ਕਿਹਾ  ਕਿ ਜਿਥੇ ਨਰਿੰਦਰ ਮੋਦੀ ਮਨ ਕੀ ਬਾਤ ਕਰਨ ਦੀ ਗੱਲ ਕਰਦਾ ਹੈ।

ਪ੍ਰੰਤੂ ਉਨ੍ਹਾਂ  ਦੇ  ਕੋਲ ਬੈਠੇ  ਦੇਸ਼ ਭਰ ਦੇ ਕਿਸਾਨ ਅੱਤ ਦੀ ਠੰਢ ਦੌਰਾਨ ਅੰਦੋਲਨ ਕਰ ਰਹੇ ਹਨ। ਉਹਨਾਂ ਦੇ ਮਨ ਦੀ ਬਾਤ ਨੂੰ ਕਿਉ ਨਹੀਂ ਸਮਝ ਰਹੇ।  ਉਨ੍ਹਾਂ ਨੇ ਕਿਹਾ  ਕਿ ਸਾਡੇ ਕਿਸਾਨ ਵੀ ਦਿੱਲੀ ਫ਼ਤਿਹ ਕਰਕੇ ਆਉਣਗੇ ਅਤੇ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀ ਕਾਲੇ ਕਨੂੰਨ ਵਾਪਿਸ ਲੈਣੇ ਪੈਣਗੇ।  ਇਸ ਮੌਕੇ  ਰੁਪਿੰਦਰਪਾਲ ਸਿੰਘ ਰਵੀ,ਸਿਮਰਨਜੀਤ ਸਿੰਘ ਮਰੋਕ,ਜਗਜੀਤ ਸਿੰਘ ਜੱਗੀ, ਇਕਬਾਲ ਸਿੰਘ ਪਾਲਾ,ਗੁਰਪ੍ਰੀਤ ਸਿੰਘ , ਸੰਦੀਪ ਕੁਮਾਰ   ਵਿੱਕੀ , ਤਰਸੇਮ ਲਾਲ , ਅਮਰਜੀਤ ਸਿੰਘ  .ਅਰਵਿੰਦਰ ਸਿੰਘ , ਪਿੰਟੂ   ਅਰੋੜਾ ਆਦਿ ਹਾਜ਼ਰ ਸਨ  ।

Previous articleमा. रमिंदर कुमार समाज प्रति निभाई गई सेवाओं के बदले किया सम्मानित
Next articleਕਿਵੇਂ ਔਰਤਾਂ ਆਪਣੇ ਕਿਰਦਾਰ ਨੂੰ ਭੁੱਲ ਰਹੀਆਂ ਹਨ ?