“”ਦੀਵਾਲ਼ੀ ਇਹ ਕਹਿੰਦੀ ਨਹੀਂ””

ਕਰਮਜੀਤ ਕੌਰ ਸਮਾਓਂ
(ਸਮਾਜ ਵੀਕਲੀ)

ਮਨਾਉਣੀ ਆ ਦੀਵਾਲ਼ੀ ਮੈਂ,
ਮੁਹੱਬਤਾਂ ਦੇ ਦੀਵੇ ਜਗਾ ਕੇ,
ਮੱਸਿਆ ਦਾ ਹਨ੍ਹੇਰਾ ਦੂਰ ਕਰਨਾ,
ਮਿੱਟੀ ਦੇ ਦੀਪ ਜਗਾ ਕੇ,
ਮਨ ਦਾ ਹਨ੍ਹੇਰਾ ਦੂਰ ਹੋਵੇ
ਸੋਝੀ ਦੇ ਚਾਨਣ ਨਾਲ,
ਦੀਵਾਲੀ ਇਹ ਕਹਿੰਦੀ ਨਹੀਂ,
ਮੈਨੂੰ ਗੰਧਲਾ ਕਰੋ ਧੂਏ ਨਾਲ
ਨਫਰਤਾਂ ਦੇ ਹਨੇਰ ਚ ਫਿਰਦੇ,
ਪਿਆਰ ਦਾ ਹੁਣ ਚਾਨਣ ਕਰਲੋ,
ਤਬਾਹੀ ਮਚਾਈ ਪ੍ਰਦੂਸ਼ਣ ਕਰਕੇ,
ਕੁਦਰਤ ਬਚਾਉਣ ਦਾ ਹੱਲ ਕਰਲੋ,
ਹਰੀ ਭਰੀ ਸੋਹਣੀ ਧਰਤੀ ਨੂੰ,
ਮਨਮਰਜੀ ਦੀ ਕਾਲਖ ਨਾਲ ਨਾ ਗਾਲ,
ਦੀਵਾਲੀ ਇਹ ਕਹਿੰਦੀ ਨਹੀਂ,
ਮੈਨੂੰ ਗੰਧਲਾ ਕਰੋ ਧੂਏ ਨਾਲ.
ਜਾਓ ਧਾਰਮਿਕ ਅਸਥਾਨਾਂ ਤੇ,
ਮਨ ਆਪਣੇ ਨੂੰ ਨੀਵਾਂ ਕਰਕੇ,
ਗੁਰਧਾਮਾਂ ਤੇ ਜਾਕੇ ਸੋਹ ਖਾਓ,
ਰਹਿਣਾ ਚੰਗੇ ਇਨਸਾਨ ਬਣਕੇ,
ਮਠਿਆਈ ਬਣਾਓ.ਖੁਸ਼ੀ ਮਨਾਓ,
ਬਣਾਓ ਨਾ ਕੁਦਰਤ ਦੀ ਤਬਾਹੀ ਦਾ ਜਾਲ,
ਦੀਵਾਲੀ ਇਹ ਕਹਿੰਦੀ ਨਹੀਂ,
ਮੈਨੂੰ ਗੰਧਲਾ ਕਰੋ ਧੂਏ ਨਾਲ,
“ਕਰਮਜੀਤ” ਕਦੋਂ ਅਕਲ ਆਊ,
ਦੀਵਾਲ਼ੀ ਦੇ ਨਾਂ ਤੇ ਖ਼ਰਚਾ ਕਰਦੀ,
ਚਾਦਰ ਦੇਖ ਕੇ ਪੈਰ ਪਸਾਰ ਲੈ,
ਪਿੱਛੋਂ ਫਿਰ ਪਛਤਾਵਾ ਕਰਦੀ,
ਕਿਸੇ ਗਰੀਬ ਦੀ ਮਦੱਦ ਕਰਦੇ,
ਫੁਕਰਪੁਣੇ ਵਿੱਚ ਪੈਸੇ ਨਾ ਗਾਲ,
ਦੀਵਾਲੀ ਇਹ ਕਹਿੰਦੀ ਨਹੀਂ,
ਮੈਨੂੰ ਗੰਧਲਾ ਕਰੋ ਧੂਏ ਨਾਲ.
         ਕਰਮਜੀਤ ਕੌਰ ਸਮਾਓਂ 
         ਜ਼ਿਲ੍ਹਾ ਮਾਨਸਾ 
         7888900620
Previous articleਦੀਵਾਲੀ
Next article ਲੋਕਾਂ ਵਿੱਚ ਵਧ ਰਿਹਾ ਸਾਇਕਲ ਚਲਾਉਣ ਦਾ ਰੁਝਾਨ