(ਸਮਾਜ ਵੀਕਲੀ)
ਲੰਮੇ ਚੱਲਣੇ ਵੀਰੋ ਸਾਡੇ ਘੋਲ
ਵੇਖੋ ਪੈ ਨਾ ਜਾਣ ਮੱਧਮ ਬੋਲ
ਉੱਚੀ ਉੱਚੀ ਸਭ ਹੋਕਾ ਲਾਓ
ਏਕੇ ਦਾ ਇੱਕ ਦੀਪ ਜਗਾਓ
ਨਾਅਰਿਆਂ ਦੇ ਪਾ ਪਟਾਕੇ
ਬੋਲੀ ਸਰਕਾਰ ਦੇ ਕੰਨੀਂ ਪਾਓ
ਕਾਲੇ ਕਨੂੰਨ ਬਣਾਏ ਜਿਹਨੇ
ਚੰਗਾ ਉਹਨੂੰ ਸਬਕ ਸਿਖਾਓ
ਹੌਸਲਿਆਂ ਦੀ ਪਰਖ ਹੈ ਹੋਣੀ
ਧਰਨਿਆਂ ਉੱਤੇ ਪਹਿਰਾ ਲਾਓ
ਹਾਕਮ ਦੇ ਸੱਥਰ ਤੇ ਬੈਠੇ
ਕਾਲੀ ਦੀਵਾਲੀ ਤੁਸੀਂ ਮਨਾਓ ।
ਜਤਿੰਦਰ ਭੁੱਚੋ
9501475490