(ਸਮਾਜ ਵੀਕਲੀ)
ਅੱਜ ਕੱਲ੍ਹ ਦੀ ਦੀਵਾਲੀ
ਕੱਢਦੀ ਦੀਵਾਲਾ ਲੋਕਾਂ ਦਾ
ਕਾਫ਼ਲਾ ਵੱਧਦਾ ਜਾ ਰਿਹਾ
ਅਣ-ਆਈਆਂ ਮੌਤਾਂ ਦਾ
ਮੈਂ ਚਲਾਵਾਂ ਪਟਾਕੇ
ਖੁਸ਼ੀ ਮਨਾਉਣ ਲਈ
ਬਿਮਾਰ ਗੁਆਂਢੀ ਨੂੰ
ਸ਼ਾਇਦ ਤੜਫਾਉਣ ਲਈ।
ਈਜਾਦ ਕਰ ਰਹੇ
ਸ਼ੋਰ -ਸ਼ਰਾਬਾ
ਵਾਤਾਵਰਨ ਵੀ ਗੰਧਲਾ
ਸੌ ਸਿਆਪਾ ।
ਜ਼ਿੱਦ ਕਰਦੇ ਨੇ
ਜਦ ਵੀ ਬੱਚੇ
ਭਾਂਤ ਭਾਂਤ ਦੇ
ਦੇਖ ਸਜੇ ਬਾਜ਼ਾਰ
ਨਾ ਚਾਹੁੰਦੇ ਵੀ ਮਾਪੇ
ਕਹਿ ਦਿੰਦੇ ,ਲੈ ਲਉ ਚਾਰ ।
ਤਿਉਹਾਰ ਤਾਂ ਸਾਰੇ
ਖ਼ੁਸ਼ੀਆਂ ਦੇ ਦੁਆਰੇ
ਨਾਲ ਖ਼ੁਸ਼ੀਆਂ
ਮਨਾਓ ਸਾਰੇ
ਹਾਸੇ ਠੱਠੇ ਕਰਦੇ ਜਾਓ
ਰੁੱਸੇ ਸਾਰੇ ਯਾਰ ਮਨਾਓ
ਦੀਵਾਲੀ ਪ੍ਰਦੂਸ਼ਣ ਮੁਕਤ ਮਨਾਈਏ
ਘਿਓ ਦੇ ਦੀਵੇ ਆ ਜਗਾਈਏ
ਰਾਮ ਰਾਜ ਦਾ ਸੁਪਨਾ ਸੱਚਾ
ਹਰਿਆਲੀ ਦੇ ਨਾਲ
ਸਭ ਕੁਝ ਅੱਛਾ
ਦਿਨੇਸ਼ ਨੰਦੀ
9417458831
(ਕਾਵਿ ਸੰਗ੍ਰਹਿ ਲਫ਼ਜ਼ਾਂ ਦੀ ਧਾਰ ਵਿੱਚੋਂ )