(ਸਮਾਜ ਵੀਕਲੀ)
ਕਿੰਝ ਮਨਾਵਾਂ
ਕਿਉਂ ਮਨਾਵਾਂ
ਦੀਵਾਲੀ ਦੇ ਚਾਅ
ਦੱਸੋ ਕਿਵੇਂ ਪੁਗਾਵਾਂ ……….?
ਦੇਸ਼ ਮੇਰੇ ‘ਚ
ਗ਼ਰੀਬੀ ਦਾ ਹੈ ਕਾਲ ਪਿਆ।
ਔਖਾ ਹੋਇਆ ਕਈਆਂ ਨੂੰ ਰੋਟੀ ਦਾ
ਵੱਧਿਆ ਏਥੇ ਅਮੀਰੀ ਦਾ ਹੈ ਜਾਲ ਪਿਆ।
ਧੀਆਂ ਭੈਣਾਂ ਦੀ ਏਥੇ ਹਾਲਤ
ਵੇਖ ਮਨ ਹੋ ਸ਼ਰਮਸਾਰ ਰਿਹੈ।
ਬੱਚੀ ਕੁੱਖ ‘ਚੋਂ ਤਾਂ ਜੱਗ ਨੇ ਮਾਰੀ
ਹਰ ਮੋੜ ਤੇ ਹੈਵਾਨ ਕਰ ਇੰਤਜ਼ਾਰ ਰਿਹੈ।
ਕਰ ਕਰ ਡਿਗਰੀਆਂ ਗੱਭਰੂ ਏਥੇ
ਫਿਰ ਹਾਲੇ ਤੱਕ ਬੇ ਰੁਜ਼ਗਾਰ ਰਿਹੈ।
ਹੱਕ ਆਪਣੇ ਲੈਣ ਲਈ ਉਹ
ਸਰਕਾਰਾਂ ਨੂੰ ਕਰ ਪੁਕਾਰ ਰਿਹੈ।
ਏਕੇ ਦਾ ਕਹਿੰਦੇ ਹੈ ਇਹ ਤਿਉਹਾਰ
ਪਰ ਨਾ ਜਾਤਾਂ-ਪਾਤਾਂ ਮਨੋ ਵਿਸਾਰ ਰਿਹੈ।
ਮਨਾਵਤਾ ਦੀ ਨਾ ਕੋਈ ਗੱਲ ਕਰੇ
ਹਰ ਕੋਈ ਆਪਣਾ-ਆਪ ਸਵਾਰ ਰਿਹੈ।
ਮੁੱਕ ਜਾਵੇ ਭਿ੍ਸਟਾਚਾਰ ਤਾਂ
ਸਭ ਮਸਲਿਆਂ ਦਾ ਕੋਈ ਹੱਲ ਹੋਵੇ
ਮਿਟ ਜਾਣ ਸਭ ਭੇਦਭਾਵ ਜੇ
ਦੇਸ਼ ਮੇਰੇ ਦਾ ਸੋਹਣਾ ਕੱਲ੍ਹ ਹੋਵੇ।
ਕਿੰਝ ਮਨਾਵਾਂ
ਕਿਉਂ ਮਨਾਵਾਂ
ਦੀਵਾਲੀ ਦੇ ਚਾਅ
ਦੱਸੋ ਕਿਵੇਂ ਪੁਗਾਵਾਂ……….?
ਅਸਿ. ਪ੍ਰੋ. ਗੁਰਮੀਤ ਸਿੰਘ
94175-45100