(ਸਮਾਜ ਵੀਕਲੀ)- ਸੰਦੀਪ ਸਿੰਘ ਭਵਾਨੀਗੜ੍ਹ (ਸੰਗਰੂਰ) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਮੈਡਮ ਡਾ: ਯੋਗਿਤਾ ਸ਼ਰਮਾ ਜੀ ਦੇ ਉੱਧਮ ਅਤੇ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਅਤੇ ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ ਦੀ ਪ੍ਰੇਰਨਾ ਸਦਕਾ ਸਕੂਲ ਦੇ 109 ਵਿਦਿਆਰਥੀ, 4 ਅਧਿਆਪਕ ਤੇ 3 ਮਨੇਂਜਮੈਂਟ ਮੈਂਬਰਾਂ ਸਮੇਤ ਲਗਭਗ 117 ਮੈਂਬਰਾਂ ਨੇ ਦੋ ਟੂਰਿਸ਼ਟ ਬੱਸਾਂ ਰਾਹੀਂ ਸਵੇਰੇ 6 ਵਜੇ ਇਕ ਰੋਜ਼ਾ ਟਰਿੱਪ ਦੀ ਸਕੂਲ ਤੋਂ ਰਵਾਨਗੀ ਕੀਤੀ, 8 ਵਜੇ ਰਾਜਪੁਰਾ ਦੇ ਗੋਲਡ ਗਿ੍ਫ਼ਨ ਹੋਟਲ ਤੋਂ ਬਰੇਕ ਫਾਸਟ ਕਰਕੇ ਸਭ ਤੋਂ ਪਹਿਲਾਂ ਪਿੰਜੌਰ ਗਾਰਡਨ ਦੀ ਸੈਰ ਕੀਤੀ ਅਤੇ ਖ਼ੂਬਸੂਰਤ ਬਾਗਾਂ ਅਤੇ ਫੂਫਾਰਿਆਂ ਦਾ ਆਨੰਦ ਮਾਣਿਆ, ਅਤੇ ਇਸ ਤੋਂ ਬਾਅਦ ਸਕੂਲੀ ਵਿਦਿਆਰਥੀ ਚੌਂਕੀ ਢਾਣੀ ਵਿੱਚ ਦਾਖਲ ਹੋਏ ਜਿੱਥੇ ਵਿਦਿਆਰਥੀਆਂ ਦਾ ਢੋਲ ਢਮੱਕੇ ਨਾਲ ਸਵਾਗਤ ਕੀਤਾ ਗਿਆ ਟਰਿੱਪ ਤੇ ਗਏ ਸਾਰੇ ਮੈਂਬਰਾਂ ਨੂੰ ਤਿਲਕ ਲਗਾ ਕੇ ਰਸਮੀ ਢੰਗ ਨਾਲ ਜੀ ਆਇਆ ਕਿਹਾ ਗਿਆ । ਉੱਥੇ ਬੱਚਿਆਂ ਨੇ ਵੱਖ-ਵੱਖ ਰਾਜਸਥਾਨੀ ਡਾਂਸ, ਕੱਠਪੁਤਲੀ ਡਾਂਸ, ਮੈਜਿਕ ਸ਼ੋਅ, ਊਠ ਅਤੇ ਘੋੜ ਸਵਾਰੀ ਦਾ ਅਨੰਦ ਲਿਆ ਖੁੱਲੇ ਵਿੱਚ ਲੱਗੇ ਡੀ ਜੇ ਉੱਪਰ ਖੁੱਲਾ ਡਾਂਸ ਕੀਤਾ। ਅਤੇ ਖੂਬ ਮਸਤੀ ਕੀਤੀ ਇਸ ਉਪਰੰਤ ਵਿਦਿਆਰਥੀਆਂ ਨੇ ਚੌਕੀ ਢਾਂਣੀ ਅੰਦਰ ਹੀ ਦੁਪਹਿਰ ਦਾ ਭੋਜਨ ਕੀਤਾ ਅਤੇ ਰਾਜਧਾਨੀ ਢੰਗ ਨਾਲ ਬੈਠ ਕੇ ਵੱਖ ਵੱਖ ਪ੍ਰਕਾਰ ਦੇ ਰਾਜਸਥਾਨੀ ਭੋਜਨਾਂ ਦਾ ਲੁਤਫ਼ ਉਠਾਇਆ ਤੇ ਖੂਬ ਮਸਤੀ ਕੀਤੀ, ਅਤੇ ਰਸਮੀ ਵਿਦਾਈ ਲਈ। ਵਾਪਸੀ ਦੌਰਾਨ ਵਿਦਿਆਰਥੀਆਂ ਨੇ ਨਾਢਾ ਸਾਹਿਬ ਦੇ ਗੁਰੂ ਘਰ ਦੇ ਦਰਸ਼ਨ ਕੀਤੇ ਅਤੇ ਲੰਗਰ ਛਕਿਆ।
ਵਿਦਿਆਰਥੀਆਂ ਨਾਲ ਗਏ ਡਾ: ਮੁਨੀਸ਼ ਮੋਹਨ ਸ਼ਰਮਾ ਜੀ, ਮੈਡਮ ਬਲਜੀਤ ਕੌਰ ਮੈਡਮ ਵਰਿੰਦਰ ਕੌਰ, ਸਨਮੀਤ ਸਿੰਘ, ਕਮਲਦੀਪ ਸਿੰਘ,ਸੰਦੀਪ ਸਿੰਘ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਵਿਦਿਆਰਥੀਆਂ ਦੀ ਅਗਵਾਈ ਕੀਤੀ ਗਈ ਤੇ ਸਹੀ ਸਮੇਂ ਤੇ ਵਿਦਿਆਰਥੀ ਸਕੂਲ ਵਾਪਿਸ ਪਹੁੰਚੇ । ਸਮੁੱਚੀ ਸਕੂਲ ਮੈਨੇਜਮੈਂਟ ਵੱਲੋਂ ਸਮੂਹ ਅਧਿਆਪਕਾਂ ਮਾਪਿਆਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਤੇ ਭਵਿੱਖ ਵਿੱਚ ਅਜਿਹੇ ਉਪਰਾਲੇ ਹੋਰ ਕਰਦੇ ਰਹਿਣ ਦਾ ਵਿਸ਼ਵਾਸ ਦਵਾਇਆ ਗਿਆ।
ਰਿਪੋਰਟ:- ਸੰਦੀਪ ਸਿੰਘ ‘ਬਖੋਪੀਰ’