ਦੀਵਾਨ ਟੋਡਰ ਮੱਲ ਦੀ ਹਵੇਲੀ ਨੂੰ ਕੌਮੀ ਸਮਾਰਕ (ਨੈਸ਼ਨਲ ਮੌਨੂਮੈਂਟ) ਘੋਸ਼ਿਤ ਕਰਨ ਦੀ ਮੰਗ

 ਹਵੇਲੀ ਦੀ ਤਸਵੀਰ

ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਕ ਨਿੱਜੀ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ  ਫਤਿਹਗੜ੍ਹ ਸਾਹਿਬ ਵਿਖੇਦੀਵਾਨ ਟੋਡਰ ਮੱਲ ਦੀ ਹਵੇਲੀ ਦੀ ਇਤਿਹਾਸਿਕ ਮਹੱਤਾ ਨੂੰ ਵੇਖਦੇ ਹੋਏ ਇਸ  ਨੂੰ ਕੌਮੀ ਸਮਾਰਕ ( ਨੈਸ਼ਨਲ ਮੌਨੂਮੈਂਟ ) ਘੋਸ਼ਿਤ ਕਰਕੇ ਭਾਰਤ ਸਰਕਾਰ ਦੇ ਪੁਰਾਤਿਤਵ ਵਿਭਾਗ ਨੂੰ ਦੇ ਦਿੱਤਾ ਜਾਵੇ , ਤਾਂ ਜੋ ਹੋਰਨਾਂ ਕੌਮੀ ਸਮਾਰਕਾਂ ਵਾਂਗ  ਇਸ ਦੀ ਵੀ ਸਾਂਭ ਸੰਭਾਲ ਹੋ ਸਕੇ।ਵਿਰਾਸਤੀ ਸੂਚੀ ਵਿਚ ਆਉਣ ਨਾਲ ਇਸ ਸਮਾਰਕ ਨੂੰ ਵੇਖਣ ਲਈ ਵਿਦੇਸ਼ਾਂ ਤੋਂ ਵੀ ਯਾਤਰੂ ਆਉਣਗੇ । ਉਹ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਮਿਸਾਲ ਸ਼ਹਾਦਤ ਤੇ ਦੀਵਾਨ ਟੋਡਰ ਮੱਲ ਵੱਲੋਂ ਉਨ੍ਹਾਂ ਦੇ ਸਸਕਾਰ ਲਈ ਪਾਏ ਵੱਡਮੁਲੇ ਯੋਗਦਾਨ ਤੋਂ ਜਾਣੂਹੋਣਗੇ।ਭਾਰਤ ਸਰਕਾਰ ਦੇ ਪੁਰਾਤਿਤਵ ਵਿਭਾਗ ਪਾਸ ਪੁਰਾਣੀਆਂ ਇਮਾਰਤਾਂ ਦੀ ਸਾਂਭ ਸੰਭਾਲ ਲਈ ਸਾਧਨ ਹਨ , ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਨਹੀਂ।ਇਸ ਲਈ ਇਸ ਬਚੀ ਖੁਚੀ ਇਮਾਰਤ ਨੂੰ ਭਾਰਤ ਸਰਕਾਰ ਦੇ ਪੁਰਾਤਿਤਵ ਵਿਭਾਗ ਦੀਆਂ ਸੇਵਾਵਾਂਲੈ ਕੇ ਫ਼ੌਰੀ ਸੰਭਾਲਣਾ ਚਾਹੀਦਾ ਹੈ ਤੇ  ਇਸ ਇਮਾਰਤ ਵਿਚ ਉਸਾਰੀ ਅਧੀਨ ਕਮਰਿਆਂ ਦੀ ਉਸਾਰੀ ਫੌਰੀ ਬੰਦ ਕਰਨੀ ਚਾਹੀਦੀ ਹੈ।ਜੋ ਵੀ ਉਸਾਰੀ ਕਰਨੀ ਹੈ ਉਹ 100 ਮੀਟਰ ਤੋਂ ਦੂਰ ਕਕੀਤੀ ਜਾਵੇ ,ਜਿਵੇਂ ਕਿ ਭਾਰਤ ਸਰਕਾਰ ਦੇ ਪੁਰਾਤਿਤਵ ਵਿਭਾਗ ਦੇ ਨਿਯਮ ਕਹਿੰਦੇਹਨ।

ਡਾ. ਚਰਨਜੀਤ ਸਿੰਘ ਗੁਮਟਾਲਾ

ਇੱਥੇ ਦੱਸਣਯੋਗ ਹੈ ਕਿ ਇਹ ਇਮਾਰਤ ਸਿੱਖ ਇਤਿਹਾਸ ਵਿਚ ਵਿਸ਼ੇਸ਼  ਸਥਾਨ  ਰੱਖਦੀ ਹੈ ।ਅੱਜ ਜਿਸ ਸਥਾਨ ’ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸੁਸ਼ੋਭਿਤ ਹੈ ,ਦੀ ਧਰਤੀ ਨੂੰ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਮੰਨਿਆ ਗਿਆ ਹੈ ਕਿਉਂਕਿ ਦੀਵਾਨ ਟੋਡਰਮੱਲ ਨੇ ਮੁਗ਼ਲ ਹਕੂਮਤ ਦੀਆਂ ਸ਼ਰਤਾਂ ’ਤੇ ਦਸਮ ਪਿਤਾ ਸ੍ਰੀ  ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ , ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦਾ ਸਸਕਾਰ ਕਰਨ ਲਈ 7800 ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਇਹ ਥਾਂਖਰੀਦੀ ਸੀ। ਇਸ ਕੰਮ ਲਈ ਦੀਵਾਨ ਟੋਡਰ ਮਲ ਨੇ ਆਪਣੀ ਸਾਰੀ ਜਾਇਦਾਦ ਤੇ ਘਰ  ਜਿਸ ਨੂੰ ਜਹਾਜ਼ ਹਵੇਲੀ ਵਜੋਂ ਜਾਣਿਆ ਜਾਂਦਾ ਹੈ , ਸਿੱਖ ਕੌਮ ਦੇ ਲੇਖੇ ਲਗਾ ਦਿੱਤੀ ਸੀ।

ਇਸ ਜਹਾਜ਼ ਹਵੇਲੀ ਨੂੰ 1980 ਵਿੱਚ ਪੰਜਾਬ ਸਰਕਾਰ ਨੇ ਸੁਰੱਖਿਅਤ ਇਮਾਰਤ ਐਲਾਨ ਦਿੱਤਾ ਸੀ ਪਰ ਸਰਕਾਰ ਦੇ ਸਭਿਆਚਾਰਕ ਮਾਮਲਿਆਂ, ਪੁਰਾਤਤਵ ਅਤੇ ਅਜਾਇਬਘਰਾਂ ਬਾਰੇ ਵਿਭਾਗ ਨੇ ਜ਼ਮੀਨ ਐਕੁਆਇਰ ਨਹੀਂ ਕੀਤੀ ਸੀ। ਇਸ ਦੀ ਮਾਲਕੀ ਇਕ ਟਰੱਸਟਕੋਲ ਸੀ ।ਸਾਲ 2008 ਵਿੱਚ ਐੱਸਜੀਪੀਸੀ ਨੇ ਟਰੱਸਟ ਤੋਂ ਇਹ ਜ਼ਮੀਨ ਲੈ ਲਈ ਸੀ। ਇਸ ਸਮੇਂ ਦੌਰਾਨ ਇਹ ਇਮਾਰਤ ਬਿਨਾਂ ਕਿਸੇ ਸਾਂਭ-ਸੰਭਾਲ ਤੋਂ ਪਈ ਹੋਈ ਹੈ। ਇਮਾਰਤ ਦੀ ਸਾਂਭ-ਸੰਭਾਲ ਕਰਨ ਦੀ ਬਜਾਏ ਐੱਸਜੀਪੀਸੀ ਨੇ ਹਵੇਲੀ ਦੇ ਵਿਹੜੇ ਵਿੱਚ ਇੱਕ ਕਮਰਾਉਸਾਰ ਦਿੱਤਾ।ਕੁਝ ਸਮਾਂ ਪਹਿਲਾਂ ਤਿੰਨ ਹੋਰ ਕਮਰਿਆਂ ਦੀ ਨੀਂਹ ਰੱਖ ਦਿੱਤੀ, ਜੋ ਕਿ ਇਸ ਨਾਲ ਮੇਲ ਨਹੀਂ ਖਾਂਦੀ।3 ਫ਼ਰਵਰੀ 2014 ਨੂੰ ਪੰਜਾਬੀ ਟ੍ਰਿਬਿਊਨ ਨੇ ‘ਖੰਡਰ ਬਣ ਰਹੀ ਹੈ ਦੀਵਾਨ ਟੋਡਰ ਮਲ ਦੀ ਇਤਿਹਾਸਕ ਹਵੇਲੀ’ ਸਿਰਲੇਖ ਹੇਠ ਇਕ ਵਿਸਥਾਰ ਸਹਿਤ ਰਿਪੋਰਟ ਤਸਵੀਰ ਸਮੇਤ ਛਾਪੀ ਸੀ। ਅਫ਼ਸੋਸ ਦੀ ਗਲ ਇਹ ਹੈ ਕਿ ਇਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇਕੋਈ ਨੋਟਿਸ ਨਹੀਂ ਲਿਆ , ਸਗੋਂ ਆਧੁਨਿਕ ਇਮਾਰਤਾਂ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਡਾ. ਚਰਨਜੀਤ ਸਿੰਘ ਗੁਮਟਾਲਾ, 001 9375739812(ਯੂ ਐਸ ਏ)

 

Previous articleHC judge recuses from hearing Honeypreet’s bail plea
Next articleਪੀਐੱਮ ਮੋਦੀ ਨੇ ਜੇਟਲੀ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਸ਼ਰਧਾਂਜਲੀ ਦਿੰਦਿਆਂ ਹੋਏ ਭਾਵੁਕ