ਦਿੱਲੀ ਫ਼ਤਹਿ

ਜਸਕੀਰਤ ਸਿੰਘ

(ਸਮਾਜ ਵੀਕਲੀ)

26 ਜਨਵਰੀ ਦਾ ਇਕ ਦਿਨ ਸੀ ਆਇਆ
ਕਿਸਾਨਾਂ ਸ਼ਾਂਤਮਈ ਪੂਰੀ ਦਿੱਲੀ ਫੇਰਾ ਲਾਇਆ ।
ਤਿੰਨ ਕਾਨੂੰਨ ਰੱਦ ਕਰਵਾਉਂਣ ਦੀ ਖਾਤਰ
ਵੇਖ ਕੋਨੇ ਕੋਨੇ ਤੋਂ ਉੱਠ ਕਿਸਾਨ ਤੁਰਿਆ ਆਇਆ ।
ਦਿੱਲੀ ਦੀ ਬਰੂਹੇ ਸ਼ਾਂਤਮਈ ਕਿਸਾਨਾਂ ਧਰਨਾ ਲਾਇਆ
ਫੇਰ ਕਿਉਂ ਗੰਦੀ ਸਰਕਾਰੇ ਤੈਨੂੰ ਉਹ ਰਾਸ ਨਾ ਆਇਆ ।
ਤੂੰ ਅੱਥਰੂ ਗੈਸਾਂ ਦੇ ਕਿਸਾਨਾਂ ਉਪਰ ਵੀ ਸੁੱਟੇ ਗੋਲੇ
ਪਰ ਕਿਸਾਨਾਂ ਨੂੰ ਨਾ ਕੋਈ ਰਤਾ ਵੀ ਹਿਲਾ ਪਾਇਆ ।
ਪੁਲਿਸ ਹੱਥੋਂ ਤੂੰ ਸਰਕਾਰੇ ਫੇਰ ਹਮਲਾ ਵੀ ਕਰਵਾਇਆ
ਇਕ ਘੋੜਾ ਇਕ ਜਵਾਨ ਤੂੰ ਸਾਡਾ ਨਾਲ ਸ਼ਹੀਦ ਕਰਵਾਇਆ ।
ਅੱਧੀ ਰਾਤੀਂ ਫੇਰ ਤੂੰ ਸਰਕਾਰੇ ਇਕ ਨਵਾਂ ਪੈਂਤੜਾ ਅਪਣਾਇਆ
ਚੁੱਪ ਚਾਪ ਬੈਠੇ ਕਿਸਾਨਾਂ ਉੱਤੇ ਤੂੰ ਲਾਠੀ ਚਾਰਜ ਕਰਵਾਇਆ ।
ਦੇਖ ਟੁੱਟਦੇ ਸੰਘਰਸ਼ ਨੂੰ ਰਾਕੇਸ਼ ਟਿਕੈਤ ਦਾ ਹੰਝੂ ਵੱਗ ਆਇਆ
ਵੇਖ ਜਿਸਨੂੰ ਕਿਸਾਨਾਂ ਦਾ ਕਾਫ਼ਲਾ ਸੰਘਰਸ਼ੀ ਪਰਤ ਆਇਆ ।
ਮੋਰਚਾ ਫ਼ਤਹਿ ਕਰਕੇ ਜਾਣਾ ਕਿਸਾਨ ਸੋਚਕੇ ਹੈ ਆਇਆ
ਐਵੇਂ ਕਿਵੇਂ ਤੇਥੋਂ ਸਰਕਾਰੇ ਏ ਕਿਸਾਨ ਜਾਊਗਾ ਹਰਾਇਆ ।
ਜਸਕੀਰਤ ਸਿੰਘ
ਮੋਬਾਈਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :-ਫ਼ਤਹਿਗੜ੍ਹ ਸਾਹਿਬ )
Previous articleਰੇਤ ਮਾਫੀਆ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਵਲੋਂ ਪੱਕਾ ਮੋਰਚਾ ਸ਼ੁਰੂ
Next articleਕੁੱਝ ਤਾਂ ਕਰ