ਦਿੱਲੀ ਸੰਘਰਸ਼ ਵਿੱਚ ਜਥਾ ਰਵਾਨਾ ਕੀਤਾ ਗਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਮੀਰੀ ਪੀਰੀ ਗੁਰਸਰ ਕਪੂਰਥਲਾ ਵੱਲੋਂ ਦਿੱਲੀ ਸੰਘਰਸ਼ ਵਿੱਚ  ਜਥਾ ਰਵਾਨਾ ਕੀਤਾ ਗਿਆ।  ਕੇਂਦਰ ਸਰਕਾਰ ਅਤੇ ਐੱਮ ਪੀ ਐੱਮ ਐੱਲ ਏ ਦੀ ਗਲਤ ਬਿਆਨ ਬਾਜ਼ੀ ਤੇ ਖੇਤੀ ਦੇ ਤਿੰਨੇ ਕਨੂੰਨਾਂ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ  ਇਸ ਮੌਕੇ ਪ੍ਰਧਾਨ ਮੀਰੀ ਪੀਰੀ ਜ਼ੋਨ ਹਰਵਿੰਦਰ ਸਿੰਘ ਉੱਚਾ, ਜਰਨਲ ਸਕੱਤਰ ਦਿਲਪ੍ਰੀਤ ਸਿੰਘ ਟੋਡਰਵਾਲ, ਪ੍ਰੈੱਸ ਸਕੱਤਰ ਮਨਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮੁਖ਼ਤਿਆਰ ਸਿੰਘ ਮੁੰਡੀਛੰਨਾ, ਮੀਤ ਪ੍ਰਧਾਨ ਰਵਿੰਦਰ ਸਿੰਘ ਕੋਲੀਆਵਾਲ, ਸੀਨੀਅਰ ਮੀਤ ਪ੍ਰਧਾਨ ਸ਼ੇਰ ਸਿੰਘ ਮਹੀਂਵਾਲ, ਵਿੱਤ ਸਕੱਤਰ ਸੇਵਾ ਸਿੰਘ ਖੀਰਾਂਵਾਲੀ, ਸੀਨੀਅਰ ਆਗੂ ਹਰਨਾਮ ਸਿੰਘ , ਮਾਸਟਰ ਗਿਆਨ ਸਿੰਘ, ਸਤਨਾਮ ਸਿੰਘ, ਸ਼ਮਸ਼ੇਰ ਸਿੰਘ, ਤੇਜਬੀਰ ਸਿੰਘ ,ਵਰਿੰਦਰ ਸਿੰਘਨੇ ਦੱਸਿਆ ਕੇ ਬੀ ਜੇ ਪੀ ਸਰਕਾਰ ਤੇ ਮਨਹੋਰ ਲਾਲ ਖੱਟਰ ਵਲੋਂ ਦਿੱਤੀਆਂ ਜਾਂਦੀਆ ਗ਼ਲਤ ਬਿਆਨਬਾਜ਼ੀਆਂ ਕਰ ਕੇ ਪੰਜਾਬ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਜਿਸ ਦਾ ਨਤੀਜਾ ਕੱਲ੍ਹ ਨੂੰ ਹੋਰ ਵੀ ਮਾਰੂ ਸਿੱਧ ਹੋ ਸਕਦਾ ਹੈ। ਉਹਨਾਂ ਅਪੀਲ ਕੀਤੀ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਸਮਝਦੇ ਹੋਏ ਸਰਕਾਰ ਨੂੰ ਉਹਨਾਂ ਖ਼ਿਲਾਫ਼ ਗ਼ਲਤ ਬਿਆਨਬਾਜੀ ਦੀ ਥਾਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ  ਅਤੇ ਜਲਦ ਤੋਂ ਜਲਦ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ।
Previous articleਬਿਊਟੀ ਪਾਰਲਰ ਮੈਨੇਜਮੈਂਟ ਦੀ ਟੇ੍ਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ।
Next articleਪੰਜਾਬ: ਰਾਤ ਦਾ ਕਰਫਿਊ ਇੱਕ ਘੰਟਾ ਵਧਾਇਆ