ਦਿੱਲੀ ਵਿੱਚ ਠੰਢ ਨੇ 14 ਸਾਲਾਂ ਦਾ ਰਿਕਾਰਡ ਤੋੜਿਆ

ਨਵੀਂ ਦਿੱਲੀ (ਸਮਾਜ ਵੀਕਲੀ) : ਰਾਸ਼ਟਰੀ ਰਾਜਧਾਨੀ ’ਚ ਸ਼ੁੱਕਰਵਾਰ ਨੂੰ ਘੱਟੋ ਘੱਟ 7.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜੋ ਕਿ ਭਾਰਤ ਦੇ ਮੌਸਮ ਵਿਭਾਗ ਅਨੁਸਾਰ 14 ਸਾਲਾਂ ’ਚ ਨਵੰਬਰ ਦੇ ਮਹੀਨੇ ‘ਚ ਸਭ ਤੋਂ ਘੱਟ ਹੈ। ਆਈਐੱਮਡੀ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ 29 ਨਵੰਬਰ 2006 ਤੋਂ ਇਹ ਨਵੰਬਰ ਵਿਚ ਦਿੱਲੀ ਦਾ ਸਭ ਤੋਂ ਘੱਟ ਘੱਟੋ ਘੱਟ ਤਾਪਮਾਨ ਹੈ ਜਦੋਂ ਸ਼ਹਿਰ ਦਾ ਘੱਟੋ ਘੱਟ 7.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਸ੍ਰੀਵਾਸਤਵ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਮਾਪਦੰਡ ਪੂਰੇ ਕੀਤੇ ਗਏ ਹਨ। ਜੇ ਸ਼ਨਿੱਚਰਵਾਰ ਨੂੰ ਸਥਿਤੀ ਬਣੀ ਰਹਿੰਦੀ ਹੈ ਤਾਂ ਦਿੱਲੀ ਵਿਚ ਸੀਤ ਲਹਿਰ ਦਾ ਐਲਾਨ ਕਰਾਂਗੇ। ਦਿੱਲੀ ਵਿੱਚ ਪਿਛਲੇ ਸਾਲ ਸਭ ਤੋਂ ਘੱਟੋ ਘੱਟ ਤਾਪਮਾਨ 11.5 ਡਿਗਰੀ ਸੈਲਸੀਅਸ, 2018 ਵਿਚ 10.5 ਡਿਗਰੀ ਤੇ ਨਵੰਬਰ ਮਹੀਨੇ 2017 ਵਿਚ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 28 ਨਵੰਬਰ 1938 ਨੂੰ ਨਵੰਬਰ ਵਿੱਚ ਸਭ ਤੋਂ ਘੱਟ ਤਾਪਮਾਨ ਦਾ ਸਰਬੋਤਮ ਰਿਕਾਰਡ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਕਾਈਮੇਟ ਮੌਸਮ ਏਜੰਸੀ ਦੇ ਮਾਹਰ ਮਹੇਸ਼ ਪਲਾਵਤ ਨੇ ਕਿਹਾ ਕਿ ਬਰਫ ਨਾਲ ਭਰੀਆਂ ਪੱਛਮੀ ਹਿਮਾਲਿਆ ਤੋਂ ਤੇਜ਼ ਹਵਾਵਾਂ ਚੱਲਣ ਨਾਲ ਪਾਰਾ ਵਿੱਚ ਗਿਰਾਵਟ ਆਈ ਹੈ ਤੇ ਇਹੋ ਸਥਿਤੀ ਸ਼ਨਿੱਚਵਾਰ ਤੱਕ ਜਾਰੀ ਰਹੇਗੀ।

ਇਕ ਤਾਜ਼ਾ ਪੱਛਮੀ ਗੜਬੜੀ 23 ਨਵੰਬਰ ਨੂੰ ਉੱਤਰ ਪੱਛਮੀ ਭਾਰਤ ਦੇ ਨੇੜੇ ਆ ਰਹੀ ਹੈ। ਸ਼ੁੱਕਰਵਾਰ ਸਵੇਰੇ ਦਿੱਲੀ ’ਚ ਇੱਕ ਵਾਰ ਫਿਰ ਅਕਾਸ਼ ’ਚ ਧੁੰਦ ਦੀ ਇੱਕ ਪਰਤ ਸੀ ਜਦੋਂ ਰਾਸ਼ਟਰੀ ਰਾਜਧਾਨੀ ’ਚ ਏਅਰ ਕੁਆਲਿਟੀ ਇੰਡੈਕਸ (ਏਕਿਯੂਆਈ) ਇੱਕ ਦਿਨ ਪਹਿਲਾਂ ‘ਮੱਧਮ’ ਹੋਣ ਦੇ ਬਾਅਦ ‘ਬਹੁਤ ਮਾੜੀ’ ਸ਼੍ਰੇਣੀ ’ਚ ਆ ਗਿਆ। ਸਿਸਟਮ ਆਫ ਏਅਰ ਕੁਆਲਿਟੀ ਐਂਡ ਮੌਸਮ ਦੀ ਭਵਿੱਖਬਾਣੀ ਤੇ ਖੋਜ ਅਨੁਸਾਰ, ਸ਼ਹਿਰ ਦਾ ਸਮੁੱਚਾ ਏਕਿਯੂਆਈ 309 (ਬਹੁਤ ਮਾੜਾ) ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਤੋਂ ਪਤਾ ਚੱਲਿਆ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਆਸ ਪਾਸ ਦੇ ਖੇਤਰ ’ਚ 281 ਤੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ’ਚ ਏਕਿਯੂਆਈ 279 ਦਰਜ ਕੀਤੇ ਗਏ। ਚਾਂਦਨੀ ਚੌਕ, ਦੁਆਰਕਾ, ਤੇ ਆਰ ਕੇ ਪੁਰਮ ਨੇ ਕ੍ਰਮਵਾਰ 314, 336 ਤੇ 304 ਏਕਿਯੂਆਈ ਦੀ ਰਿਪੋਰਟ ਸੀ। ਇਹ ਸਾਰੇ ’ਬਹੁਤ ਮਾੜੇ’ ਵਰਗ ’ਚ ਸਨ।

Previous articleਬਰਗਾੜੀ ਕਾਂਡ ’ਚ ‘ਸ਼ਾਮਲ’ ਨੌਜਵਾਨ ਦੇ ਪਿਤਾ ਦੀ ਗੋਲੀਆਂ ਮਾਰ ਕੇ ਹੱਤਿਆ
Next articleਕਾਂਗਰਸ ਵੱਲੋਂ ਤਿੰਨ ਕਮੇਟੀਆਂ ਦਾ ਗਠਨ