ਦਿੱਲੀ ਪੁਲੀਸ ਨੇ ਸਿੰਘੂ, ਗਾਜ਼ੀਪੁਰ ਤੇ ਟਿਕਰੀ ਹੱਦ ’ਤੇ ਟਰੈਫਿਕ ਰੂਟ ਬਦਲੇ

ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਪੁਲੀਸ ਵੱਲੋਂ ਦਿੱਲੀ ਦੀਆਂ ਸਿੰਘੂ, ਗਾਜ਼ੀਪੁਰ ਤੇ ਟਿਕਰੀ ਹੱਦਾਂ ’ਤੇ ਟਰੈਫਿਕ ਰੂਟ ਬਦਲੇ ਜਾਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਾਜ਼ੀਪੁਰ ਵਿੱਚ ਕਿਸਾਨਾਂ ਦਾ ਭਾਰੀ ਇਕੱਠ ਹੋਣ ਮਗਰੋਂ ਆਈਟੀਓ ਵਿੱਚ ਪੁਲੀਸ ਵੱਲੋਂ ਬੈਰੀਕੇਡ ਵਧਾ ਦਿੱਤੇ ਗਏ ਹਨ।

ਗਾਜ਼ੀਪੁਰ ਦੇ ਨੇੇੜਲੇ ਰੂਟਾਂ ’ਤੇ ਟਰੈਫਿਕ ਬਦਲ ਦਿੱਤੀ ਗਈ ਹੈ, ਜਿਸ ਕਾਰਨ ਉਨ੍ਹਾਂ ਇਲਾਕਿਆਂ ਨਾਲ ਜੋੜਦੀਆਂ ਸੜਕਾਂ ’ਤੇ ਵੀ ਆਵਾਜਾਈ ਸੁਸਤ ਹੋ ਗਈ। ਦੂਜੇ ਪਾਸੇ ਕਿਰਤੀ ਕਿਸਾਨ ਯੂੁਨੀਅਨ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੁਲੀਸ ਬਿਨਾਂ ਵਜ੍ਹਾ ਟਰੈਫਿਕ ਰੂਟ ਬਦਲਣ ਦਾ ਕਾਰਨ ਕਿਸਾਨ ਅੰਦੋਲਨ ਦੇ ਮੁੜ ਤੇਜ਼ ਹੋਣ ਲਈ ਪੈਦਾ ਹਮਦਰਦੀ ਨੂੰ ਠੱਲ੍ਹ ਪਾਉਣ ਦੀ ਕਥਿਤ ਚਾਲ ਹੋ ਸਕਦੀ ਹੈ।

Previous articleਕਿਸਾਨਾਂ ਦਾ ਜ਼ਿਕਰ ਆਉਂਦੇ ਹੀ ਵਿਰੋਧੀ ਧਿਰ ਨੇ ਰੌਲਾ-ਰੱਪਾ ਪਾਇਆ
Next articleਸਿੰਘੂ, ਗਾਜ਼ੀਪੁਰ ਅਤੇ ਟਿਕਰੀ ਹੱਦ ’ਤੇ ਇੰਟਰਨੈੱਟ ਸੇਵਾ ਮੁਅੱਤਲੀ ’ਚ ਵਾਧਾ