ਕਪੂਰਥਲਾ, ਸਮਾਜ ਵੀਕਲੀ ( ਕੌੜਾ )- ਗੋਲਡਨ ਵਿਰਸਾ ਯੂ ਕੇ ਦੇ ਬੈਨਰ ਹੇਠ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਬਲ ਬਖਸ਼ਣ ਲਈ ਦਿੱਲੀ ਦੀ ਇਹ ਸਰਕਾਰੇ ਗੀਤ ਯੂ ਟਿਊਬ ਤੇ ਹੋਰ ਚੈਨਲਾਂ ਦਿੱਤੇ ਪੂਰੀ ਧਮਾਲਾਂ ਪਾ ਰਿਹਾ ਹੈ । ਜੱਜ ਅਟਵਾਲ ਦੇ ਕਲਮ ਤੋਂ ਲਿਖਿਆ ਇਹ ਗੀਤ ਸੰਨੀ ਮੋਰਾਂਵਾਲੀ ਨੇ ਆਪਣੀ ਆਵਾਜ਼ ਵਿੱਚ ਜਿਥੇ ਬੰਟੀ ਬਿਸਲਾ ਦੀਆਂ ਸੰਗੀਤਕ ਧੁਨਾਂ ਵਿੱਚ ਬੜੇ ਹੀ ਜੋਸ਼ ਭਰਪੂਰ ਲਹਿਜੇ ਵਿੱਚ ਗਾਇਆ ਹੈ।
ਉੱਥੇ ਹੀ ਗੋਲਡਨ ਵਿਰਸਾ ਯੂ ਕੇ ਦੇ ਐਮ ਡੀ ਰਾਜਵੀਰ ਸਮਰਾ ਨੇ ਦੱਸਿਆ ਕਿ ਗੋਲਡਨ ਵਿਰਸਾ ਯੂ ਕੇ ਹਮੇਸ਼ਾਂ ਹੀ ਨਵੀਂ ਪੀੜ੍ਹੀ ਨੂੰ ਆਪਣੇ ਪੰਜਾਬੀ ਵਿਰਸੇ ਨਾਲ ਜੋੜਨ ਤੇ ਉਨ੍ਹਾਂ ਨੂੰ ਆਪਣੇ ਹੱਕ ਲੈਣ ਲਈ ਹਮੇਸ਼ਾ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਵੱਖ ਵੱਖ ਗੀਤਾਂ ਰਾਹੀਂ ਸੇਧ ਦੇ ਰਿਹਾ ਹੈ। ਇਸੇ ਹੀ ਲੜੀ ਤਹਿਤ ਉਕਤ ਗੀਤ ਵੀ ਗੋਲਡਨ ਵਿਰਸਾ ਯੂ ਕੇ ਦਾ ਉਪਰਾਲਾ ਇਸ ਲਈ ਇਕ ਛੋਟਾ ਜਿਹਾ ਕਦਮ ਹੈ।ਉਨ੍ਹਾਂ ਦੱਸਿਆ ਕਿ ਗੋਲਡਨ ਵਿਰਸਾ ਯੂ ਕੇ ਤੇ ਬਿੱਕਰ ਤਿੰਮੋਵਾਲ ਵੱਲੋਂ ਇਹ ਉਪਰਾਲਾ ਸਾਂਝੇ ਤੌਰ ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੀ 19 ਮਈ ਨੂੰ ਰਿਲੀਜ਼ ਹੋਇਆ। ਇਹ ਗੀਤ ਯੂ ਟਿਊਬ ਤੇ ਹੋਰ ਵੱਖ ਵੱਖ ਸੋਸ਼ਲ ਮੀਡੀਆ ਦੇ ਚੈਨਲਾਂ ਤੇ ਧੁੰਮਾਂ ਪਾ ਰਿਹਾ ਹੈ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly