ਦਿੱਲੀ ਤੋਂ ‘ਆਪ’ ਦੇ ਵਿਧਾਇਕਾਂ ਨੇ ਪੰਜਾਬ ਵਿੱਚ ਕਮਾਨ ਸਾਂਭੀ

ਨਵੀਂ ਦਿੱਲੀ (ਸਮਾਜ ਵੀਕਲੀ):  ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿਧਾਇਕਾਂ ਨੂੰ ਪੰਜਾਬ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ ਹਨ। ਪਾਰਟੀ ਨੇ ਹਰੀ ਨਗਰ ਤੋਂ ਵਿਧਾਇਕਾ ਰਾਜਕੁਮਾਰੀ ਢਿੱਲੋਂ ਨੂੰ ਬਟਾਲਾ ਤੇ ਗੁਰਦਾਸਪੁਰ, ਵਿਧਾਇਕ ਅਜੈ ਦੱਤ ਨੂੰ ਗੁਰਦਾਸਪੁਰ, ਬੁਰਾੜੀ ਤੋਂ ਵਿਧਾਇਕ ਸੰਜੀਵ ਝਾਅ ਨੂੰ ਲੁਧਿਆਣਾ, ਸੌਰਭ ਭਾਰਦਵਾਜ ਨੂੰ ਕਈ ਸ਼ਹਿਰ ਦਿੱਤੇ ਗਏ ਹਨ। ‘ਆਪ’ ਦੇ ਘੱਟ ਗਿਣਤੀ ਸੈੱਲ ਦੇ ਵਿੰਗ ਦੇ ਮੀਤ ਪ੍ਰਧਾਨ ਜਸਮੀਤ ਸਿੰਘ ਗੋਬਿੰਦਪੁਰੀ ਨੇ ਦੱਸਿਆ ਕਿ ਹੋਰ ਵਰਕਰਾਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ ਹਨ ਤੇ ਪਾਰਟੀ ਇਸ ਵਾਰ ਵੱਡੀ ਉਮੀਦ ਨਾਲ ਡਟੀ ਹੋਈ ਹੈ। ਉਹ ਖ਼ੁਦ ਗੜਸ਼ੰਕਰ ’ਚ ਸਥਾਨਕ ਉਮੀਦਵਾਰ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।

Previous articleਰਵਾਇਤੀ ਪਾਰਟੀਆਂ ਦੀ ਥਾਂ ‘ਆਪ’ ਨੂੰ ਮੌਕਾ ਦੇਣਗੇ ਲੋਕ: ਚੱਢਾ
Next articleਭਾਰਤ ਨੇ ਰੱਖਿਆ ਸੌਦੇ ’ਚ ਖਰੀਦਿਆ ਸੀ ਪੈਗਾਸਸ: ਅਮਰੀਕੀ ਅਖ਼ਬਾਰ