(ਸਮਾਜ ਵੀਕਲੀ)
ਉਹ ਚਾਂਦਨੀ ਚੌਕ ਵੀ ਦਿੱਲੀਏ ਤੇਰਾ ਸੀ ,
ਜਿੱਥੇ ਸ਼ਹੀਦੀ ਪਾ ਗਿਆ ਤੇਗ ਬਹਾਦਰ ਮੇਰਾ ਸੀ ,
ਨਾ ਹੀ ਉਦੋਂ ਹਾਰ ਮੰਨੀ ਨਾ ਹੀ ਹੁਣ ਵਾਪਿਸ ਜਾਵਾਂਗੇ ,
ਉਸੇ ਕੌਮ ਦੇ ਜਾਏ ਆਂ ਇਕਪਾਸਾ ਕਰਕੇ ਜਾਵਾਂਗੇ।
ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਦਾ ਬਾਟਾ ਪੀਤਾ ਏ,
ਸਾਰੀਆਂ ਹੀ ਔਕੜਾਂ ਦਾ ਸਾਹਮਣਾ ਖੰਡੇ ਨਾਲ ਕੀਤਾ ਏ,
ਸਵਾ ਲੱਖ ਨਾਲ ਬਾਬਾ ਇੱਕ ਲੜਾ ਗਿਆ ਸੀ,
ਆਪ ਦੇ ਹੱਕਾਂ ਲਈ ਕਿਵੇਂ ਡਟਣਾ ਸਾਨੂੰ ਸਿਖਾ ਗਿਆ ਸੀ,
ਅਜੀਤ ਤੇ ਜੁਝਾਰ ਕੋਲੋਂ ਸਿੱਖਿਆ ਏ ਲੜਨਾ ,
ਵੈਰੀਆਂ ਦੇ ਮੂਹਰੇ ਕਿੱਦਾਂ ਹਿੱਕ ਤਾਣ ਖਡ਼੍ਹਨਾ ,
ਜੋਰਾਵਰ ਫਤਹਿ ਧਰਮ ਲਈ ਸ਼ਹੀਦੀ ਪਾ ਗਏ,
ਉਹੀ ਪੋਹ ਦੇ ਮਹੀਨੇ ਵਾਲੇ ਦਿਨ ਯਾਦ ਆ ਗਏ,
ਠੰਢਾ ਬੁਰਜ ਹੁਣ ਦਿੱਲੀਏ ਤੂੰ ਬਣ ਗਈ,
ਸੂਬੇ ਤੇ ਗੰਗੂ ਵਾਂਗ ਸਰਕਾਰ ਸਾਡੀ ਵੈਰੀ ਬਣ ਗਈ।
ਪਰ ਸਾਨੂੰ ਆਪਣੇ ਹੱਕਾਂ ਲਈ ਡੱਟਣਾ ਆਉਂਦਾ ਏ,
ਵੈਰੀ ਨੂੰ ਅੱਕ ਦੇ ਵਾਂਗੂ ਪੱਟਣਾ ਆਉੰਦਾ ਏ।
ਮਨਦੀਪ ਕੌਰ ਦਰਾਜ
98775-67020