ਦਿਹਾਤੀ ਮਜਦੂਰ ਸਭਾ ਵਲੋਂ ਅੰਬਾਨੀ ਅਡਾਨੀ ਦਾ ਪੁਤਲਾ ਫੂਕਿਆ

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ/ਯਾਦਵਿੰਦਰ ਸੰਧੂ) : ਦੇਸ਼ ਦੀਆਂ ਕਿਸਾਨ ਜੱਥੇਬੰਦੀਆਂ ਦੇ ਸੱਦੇ ਤੇ ਦਿਹਾੜੀ ਮਜਦੂਰ ਸਭਾ ਤਹਿਸੀਲ ਸੁਲਤਾਨਪੁਰ ਲੋਧੀ ਦੇ ਸੈਕੜੇ ਮਜਦੂਰਾਂ ਕਿਸਾਨਾਂ ਖੇਤ ਮਜਦੂਰਾਂ ਅਤੇ ਇਸਤਰੀਆਂ ਨੇ ਇਕੱਠੇ ਪਿੰਡ ਤਾਸ਼ ਚੌਕ ਵਿੱਚ ਮੋਦੀ ਸਰਕਾਰ ਅਡਾਨੀ ਅਤੇ ਅੰਬਾਨੀ ਦਾ ਪੁਤਲਾ ਫੂਕਿਆ, ਜਿਸ ਦੀ ਅਗਵਾਈ ਕਾਮਰੇਡ ਪਾਲ ਚੰਦ ਹੈਦਰਾ ਬਾਦੀ ਪ੍ਰਧਾਨ ਦਿਹਾੜੀ ਮਜਦੂਰ ਸਭਾ ਨੇ ਕੀਤੀ ,

ਅੱਜ ਦੀ ਮੀਟਿੰਗ ਨੇ ਕੇਂਦਰ ਸਰਕਾਰ ਤੋ ਮੰਗ ਕੀਤੀ ਦੇਸ਼ ਦੇ ਕਿਸਾਨਾਂ ਲਈ ਬਣੇ ਖੇਤੀ ਕਾਨੂੰਨ ਰੱਦ ਕੀਤੇ ਜਾਣ ,ਬਿਜਲੀ ਸੋਧ ਬਿੱਲ 2020 ਅਤੇ ਝੋਨੇ ਦੀ ਪਰਾਲੀ ਸਾੜਨ ਤੇ ਇੱਕ ਕਰੋੜ ਦਾ ਜੁਰਮਾਨਾ ਲਾਉਣ ਦਾ ਆਰਡੀਨੈਂਸ ਵਾਪਿਸ ਲਿਆ ਜਾਵੇ,ਕਿਸਾਨਾਂ ਦੀਆਂ 23 ਫਸਲਾਂ ਤੇ ਐੱਮ.ਐੱਸ.ਪੀ ਲਾਗੂ ਕੀਤੀ ਜਾਵੇ ਅਤੇ ਘੱਟ ਕੀਮਤ ਤੇ ਫਸਲਾਂ ਖਰੀਦਣ ਲਈ ਸਜਾ ਦਾ ਸਮਾਧਾਨ ਕੀਤਾ ਜਾਵੇ ਅਤੇ ਦੇਸ਼ ਮਜਦੂਰਾਂ ਦੇ ਕਾਨੂੰਨ ਤੋੜ ਕੇ 4 ਕਾਨੂੰਨ ਬਣਾਉਣੇ ਬੰਦ ਕੀਤੇ ਜਾਣ ਅਤੇ ਦੇਸ਼ ਦੇ ਮਜਦੂਰਾਂ ਤੇ ਮਿਮੀਲੈਂਜ ਐਕਟ ਲਾਗੂ ਕੀਤਾ ਕੀਤਾ ਜਾਵੇ,ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ ਦੇਸ਼ ਦੇ ਕਿਸਾਨਾਂ ਵੱਲੋ ਦਿੱਲੀ ਵਿੱਚ ਲਾਏ ਧਰਨੇ ਦੀ ਜਮਾਇਤ ਕਰਦੇ ਹੋਏ

ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਾਲੇ ਕਾਨੂੰਨ ਵਾਪਿਸ ਲਏ ਜਾਣ ,ਨਹੀ ਤਾਂ ਦਿਹਾੜੀ ਮਜਦੂਰ ਸਭਾ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਨੂੰ ਕੂਚ ਕਰਨਗੇ ਜਿਸ ਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ,ਪਾਲ ਚੰਦ ਹੈਦਰਾਬਾਦੀ ਪ੍ਰਧਾਨ ਅਤੇ ਜਨਰਲ ਸਕੱਤਰ ਓਮ ਪ੍ਰਕਾਸ਼ ਤੋਂ ਇਲਾਵਾ ਹਰਬੰਸ ਮੱਟੂ ਸਟੇਟ ਕਮੇਟੀ ਮੈਂਬਰ ਪੰਜਾਬ ਸੁਰਜੀਤ ਸਿੰਘ ਡੱਲਾ,ਸੰਗਤ ਸਿੰਘ ਰੰਧਾਵਾ ਸੁਖਚੈਨ ਸਿੰਘ ਸਰਪੰਚ ਉਮਰੀਪੁਰ ਡੱਲਾ,ਮੱਦਨ ਲਾਲ ਪੰਨਾ, ਪ੍ਰੇਮ ਲਾਲ ਲੋਹੀਆ,ਬਲਬੀਰ ਸਿੰਘ ਅੱਛਾ ਤਾਸ਼ਪੁਰ ਜਤਿੰਦਰ ਕੁਮਾਰ ਅਤੇ ਸਿਮਰਨਜੀਤ ਸਿੰਘ ਸਟੇਟ ਕਮੇਟੀ ਮੈਂਬਰ ਸਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ,ਕਾਮਰੇਡ ਗੁਰਮੇਜ ਸਿੰਘ ਕਨਵੀਨਰ ਜੇ.ਪੀ.ਐੱਮ ਆਦਿ ਹਾਜਰ ਸਨ।

Previous articleਪਿੰਡ ਭਾਗੋਰਾਈਆਂ ‘ਚ’ ਖੇਤੀ ਬਿੱਲਾਂ ਦੇ ਵਿਰੋੋਧ ਵਿੱਚ ਮੋਦੀ ਦਾ ਪੁਤਲਾ ਫੂਕਿਆ ਅਤੇ ਕੀਤਾ ਪਿੱਟ ਸਿਆਪਾ
Next articleਪੇਂਡੂ ਮਜ਼ਦੂਰ ਯੂਨੀਅਨ ਤੇ ਕਿਰਤੀ ਕਿਸਾਨ ਯੂਨੀਅਨ ਨੇ ਮੋਦੀ ਦੇ ਪੁਤਲੇ ਸਾੜੇ