(ਸਮਾਜ ਵੀਕਲੀ)
ਤੇਰੇ ਦਿੱਤੇ ਬੇਹਿਸਾਬ ਦਰਦਾਂ ਨੂੰ,
ਮੈਂ ਆਪਣੀ ਬੁੱਕਲ਼ ਵਿੱਚ ਲੁਕੋ ਲੈਂਦਾ ਹਾਂ।
ਮਹਿਫ਼ਲ ਵਿੱਚ ਥੋੜ੍ਹਾ ਜਿਹਾ ਹੱਸਦਾ ,
ਤਨਹਾਈ ਵਿੱਚ ਖੁੱਲ ਕੇ ਰੋ ਲੈਂਦਾ ਹਾਂ।
ਧਰਤੀ ਤੇ ਲਿਖ ਕੇ ਨਾਮ ਤੇਰਾ ਰੂਪ,
ਕਦੀ ਤੱਕਦਾ ਤੇ ਕਦੀ ਮਿਟਾ ਲੈਂਦਾ ਹਾਂ।
ਟੁੱਟੇ ਦਿਲ ਨੂੰ ਦੇਵਾਂ ਫੇਰ ਮੈਂ ਦਿਲਾਸਾ,
ਕਦੀ ਏਦੇ ਨਾਲ ਵੀ ਕਾਵਾਂ ਰੌਲੀ ਪਾ ਲੈਂਦਾ ਹਾਂ।
ਮੈਂ ਇਸ ਦਿਲ ਨਾਲ ਕਾਵਾਂ ਰੌਲੀ ਪਾ ਕੇ,
ਫ਼ੇਰ ਆਪਣਾ ਮਨ ਮੈਂ ਸਮਝਾ ਲੈਂਦਾ ਹਾਂ।
ਜਸਪਾਲ ਸਿੰਘ ਮਹਿਰੋਕ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly