ਦਾਨੇਵਾਲ ਦਰਬਾਰ ਬਾਬਾ ਮਸਤ ਵਲੀ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਲਈ ਦਿੱਤਾ ਜਾ ਰਿਹਾ ਸ਼ਗਨ

ਮਹਿਤਪੁਰ ਫਰਵਰੀ (ਵਰਮਾ) (ਸਮਾਜ ਵੀਕਲੀ): ਦਾਨੇਵਾਲ  ਦਰਬਾਰ ਬਾਬਾ ਮਸਤ ਵਲੀ ਪ੍ਰਬੰਧਕ ਕਮੇਟੀ ਵੱਲੋਂ ਜੋ ਸ਼ਗਨ ਸਕੀਮ ਲਗਪਗ 3 ਸਾਲਾਂ ਤੋਂ ਚੱਲ ਰਹੀ ਹੈ।ਜਿਸ ਵਿੱਚ ਗ਼ਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਵਾਸਤੇ 11000 ਰੁਪਏ  ਸ਼ਗਨ ਦਿੱਤਾ ਜਾਂਦਾ ਹੈ  । ਇਸ ਸਕੀਮ ਤਹਿਤ  ਗਗਨ ਪੁੱਤਰ ਤਰਸੇਮ  ਵਾਸੀ ਦਾਨੇਵਾਲ ਨੇ ਇਸ ਸਕੀਮ ਦਾ ਲਾਭ ਉਠਾਇਆ  ।ਇਸ ਸਕੀਮ ਦਾ ਲਾਭ ਹੁਣ ਤੱਕ  35  ਤੋਂ 40 ਪਰਿਵਾਰ ਲੈ ਚੁੱਕੇ ਹਨ ।ਜੋ ਦਾਨੇਵਾਲ ਪਿੰਡ ਦੇ ਵਸਨੀਕ ਹਨ  ।ਇਸ ਤੋਂ ਇਲਾਵਾ 23 ਵਿਧਵਾ ਔਰਤਾਂ ਨੂੰ  ਅਤੇ 4 ਅਪਾਹਿਜ   ਵਿਅਕਤੀਆਂ ਨੂੰ ਹਰ ਮਹੀਨੇ ਪੈਨਸ਼ਨ ਦਿੱਤੀ ਜਾਂਦੀ ਹੈ । ਇਸ ਮੌਕੇ  ਸੁਰਜੀਤ ਸਿੰਘ ਵਿਰਕ  ,ਲਵਪ੍ਰੀਤ ,ਸਰਬਜੀਤ ਸਿੰਘ ,ਹਰਮਨਪ੍ਰੀਤ ਸਿੰਘ   ,ਸੁਖਵਿੰਦਰ ਸਿੰਘ  ਆਦਿ ਹਾਜ਼ਰ ਸਨ  ।
Previous articleਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵਲੋਂ ਆਨਲਾਈਨ ਤੀਜਾ ਹਫ਼ਤਾਵਾਰੀ ਕਵੀ ਦਰਬਾਰ ਕਰਵਾਇਆ ਗਿਆ |
Next articleLavrov, Blinken discuss problems, cooperation between Russia, US