(ਸਮਾਜ ਵੀਕਲੀ)- ਸਾਡੇ ਜੰਬੂਦੀਪ (ਭਾਰਤ) ਵਿੱਚ ਰੂਸ ਅਤੇ ਕਾਲੇ ਸਮੁੰਦਰ ਵਿਚਕਾਰ ਯੂਰੇਸ਼ੀਆ ਤੋਂ ਆਉਣ ਵਾਲੇ ਬਾਮਣਾਂ ਤੋਂ ਪਹਿਲਾਂ ਸਾਡੀ ਸੱਭਿਅਤਾ ਬਹੁਤ ਹੀ ਅਗਾਂਹ ਵਧੂ ਸੀ। ਜਿਸਦੇ ਸਬੂਤ ਅੱਜ ਦੇ ਸਿੰਧ, ਪਾਕਿਸਤਾਨ ਵਿੱਚ ਦੇਖੇ ਜਾ ਸਕਦੇ ਹਨ। ਤਕਰੀਬਨ 6-7 ਹਜ਼ਾਰ ਸਾਲ ਪਹਿਲਾਂ ਸਾਡੇ ਸ਼ਹਿਰਾਂ ਵਿੱਚ ਸੀਵਰਜ਼ ਸਿਸਟਮ ਸੀ, ਸੜਕਾਂ ਸਨ, ਸੜਕਾਂ ਉੱਤੇ ਲਾਇਟਾਂ ਸਨ, ਬਿਜਲੀ ਦੀਆਂ ਨਹੀਂ, ਜਿਵੇਂ ਲੰਡਨ ਵਿੱਚ ਬਿਜਲੀ ਤੋਂ ਪਹਿਲਾਂ ਤੇਲ ਨਾਲ ਜਲਣ ਵਾਲੀਆਂ ਲਾਇਟਾਂ ਸਨ। ਜਿਨ੍ਹਾਂ ਨੂੰ ਆਦਮੀ ਘੋੜੇ ਤੇ ਜਾਕੇ ਜਗਾਉਂਦਾ ਸੀ ਅਤੇ ਸੂਰਜ ਨਿਕਲਣ ਤੋਂ ਬਾਦ ਬੁਝਾਇਆ ਜਾਂਦਾ ਸੀ। ਸਾਰੇ ਮਕਾਨ ਇੱਕੋ ਜਿਹੇ ਸਨ। ਅੱਜ ਦੀ ਤਰ੍ਹਾਂ ਨਹੀਂ ਕਿ ਅਮੀਰਾਂ ਦੇ ਬੰਗਲੇ, ਕੋਠੀਆਂ ਅਲੱਗ ਅਤੇ ਮਿਡਲ ਕਲਾਸ ਅਤੇ ਮਜ਼ਦੂਰਾਂ ਦੇ ਅਲੱਗ।
ਅੱਜ ਜਿਨ੍ਹਾਂ ਨੂੰ ਬਾਮਣ ਦੇਵਤਾ ਕਹਿੰਦੇ ਹਨ ਦਰਅਸਲ ਉਹ ਇਨ੍ਹਾਂ ਦੇ ਸੈਨਾਪਤੀ ਸਨ। ਜਿਵੇਂ ਵਿਸ਼ਨੂੰ, ਇੰਦਰ, ਕੁਸਤਾ, ਮਹੇਸ਼ ਆਈਆਨ, ਦਿਵੋਦਾਸਾ, ਅਰੂ, ਬ੍ਰਹਮਾ, ਆਦਿ। ਇਨ੍ਹਾਂ ਦੇ ਸੈਨਾਪਤੀਆਂ ਨੇ ਜਿੰਨਾਂ ਜ਼ਿਆਦਾ ਦਸੂਆ ਜਾਂ ਅਸੁਰ ਰਾਜਿਆਂ ਨੂੰ ਬਰਬਾਦ ਕੀਤਾ, ਉਨਾਂ ਹੀ ਨੂੰ ਮਹਾਨ ਦੇਵਤਾ ਬਣਾ ਦਿੱਤਾ। ਰਿਗਵੇਦ ਵਿੱਚ ਅੰਕਤ ਹੈ-:
ਇੰਦਰ ਤੂੰ ਅਸੁਰਾਂ ਦੇ ਦੋ ਰਾਜੇ ਪਿੱਪਰਨ ਅਤੇ ਪਰਵੱਧਾ ਨੂੰ ਕਤਲ ਕਰ ਦਿੱਤਾ। ਤੂੰ ਵਿਧਿੱਥਾ ਦੇ ਬੇਟੇ ਰਾਜ਼ਸ਼ਵਾ ਨੂੰ ਕੈਦੀ ਬਣਾ ਲਿਆ। ਆਪਨੇ 50,000 ਕਾਲੇ ਰੰਗ ਦੇ ਦਸੂਆ ਨੂੰ ਮਾਰਕੇ ਖ਼ਤਮ ਕਰ ਦਿੱਤਾ। ਤੂੰ ਮੂਲਨਿਵਾਸੀ ਸ਼ਾਬਰ ਰਾਜੇ ਦੇ ਸ਼ਹਿਰ ਨੂੰ ਬਰਬਾਦ ਕਰ ਦਿੱਤਾ।
ਮੂਲਨਿਵਾਸੀ ਰਾਜੇ ਸ਼ਾਂਬਰ, ਪਿੱਪਰਮ, ਮਰਿਗਾਧਾਮ, ਪਰਵੱਧਾ, ਸੁਸ਼ੂਵਾਸਮ, ਜਾਲਾਂਧਾਰ ਮਿਰਤੀਸੇਵਨ, ਨਾਮ, ਵੈਦਿੱਧੀ, ਰਾਨਧਿਰ ਆਦਿ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਸ਼ਾਂਬਰ ਅਤੇ ਜਾਲਾਂਧਾਰ ਦਾ ਨਾਂਅ ਜ਼ਿਆਦਾ ਉੱਭਰਕੇ ਉੱਪਰ ਆਉਂਦੇ ਹਨ। ਸ਼ਾਂਬਰ ਬਹੁਤ ਹੀ ਸ਼ਕਤੀਸ਼ਾਲੀ ਅਸੁਰ (ਮੂਲਨਿਵਾਸੀ) ਰਾਜਾ ਸੀ। ਜਿਸਦੇ ਜੰਬੂਦੀਪ ਵਿੱਚ 100 ਕਿਲੇ ਸਨ। ਯੂਰੇਸ਼ੀਅਨ ਬਾਮਣਾਂ ਦਾ ਸਭ ਤੋਂ ਸਾਕਤਵਰ ਸੈਨਾਪਤੀ ਇੰਦਰ ਸ਼ਾਬਰ ਨਾਲ 40 ਸਾਲ ਹਮਲੇ ਕਰਦਾ ਰਿਹਾ, ਹਰ ਵਾਰ ਉਸਨੂੰ ਹਾਰ ਦਾ ਮੂੰਹ ਹੀ ਦੇਖਣਾ ਪੈਂਦਾ। ਆਖਿਰ ਜਦੋਂ ਸ਼ਾਂਬਰ ਬਹੁਤ ਜ਼ਿਆਦਾ ਬੁੜਾ ਹੋ ਗਿਆ ਤਾਂ ਉਹ ਇੰਦਰ ਤੋਂ ਹਰ ਗਿਆ।
ਦੂਸਰਾ ਸਿੰਧੂਘਾਟੀ ਦਾ ਰਾਜਾ ਜਾਲਾਂਧਾਰ ਸੀ। ਅੱਜ ਦਾ ਜਲੰਧਰ ਉਸਦੇ ਨਾਂਅ ਤੇ ਅੱਜ ਵੀ ਸਲਾਮਤ ਹੈ। ਅਸੀ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਜਲੰਧਰ ਤੋਂ ਬਦਲਕੇ ਅਸਲੀ ਨਾਂਅ ਜਾਲਾਂਧਾਰ ਕਰ ਦਿੱਤਾ। ਭਾਰੀਆ (ਵਾਇਫ) ਜੰਬੂਦੀਪ ਦੀ ਸਭ ਤੋਂ ਪੁਰਾਣੀ ਭਾਸ਼ਾ ਪਾਲੀ ਵਿੱਚ ਘਰ ਵਾਲੀ ਨੂੰ ਭਾਰੀਆ ਕਹਿੰਦੇ ਹਨ। ਪਤਨੀ ਲਫ਼ਜ਼ ਹਿੰਦੂਆਂ ਦਾ ਹੈ ਭਾਵ-: ਪਤਨ ਕਰਨ ਵਾਲੀ ਪਤਨੀ ! ਜਾਲਾਂਧਾਰ ਦੀ ਭਾਰੀਆ ਦਾ ਨਾਂਅ ਵਰਿੰਦਾ ਸੀ। ਆਮ ਲੋਕ ਪਿਆਰ ਅਤੇ ਸਤਿਕਾਰ ਨਾਲ ਉਸਨੂੰ ਤੁਲਸੀ ਕਹਿੰਦੇ ਸਨ। ਬਾਮਣਾਂ ਦੇ ਸੈਨਾਪਤੀ ਵਿਸ਼ਨੂੰ ਨੇ ਵਰਿੰਦਾ ਦੀ ਪੱਤ ਲੁੱਟਣ ਤੋਂ ਬਾਦ ਉਸਦਾ ਕਤਲ ਕਰ ਦਿੱਤਾ। ਲੋਕਾਂ ਨੇ ਵਰਿੰਦਾ ਜਿਸਨੂੰ ਪਿਆਰ, ਸਤਿਕਾਰ ਨਾਲ ਤੁਲਸੀ ਕਹਿੰਦੇ ਸਨ। ਉਸਦੇ ਮਾਣ ਸਤਿਕਾਰ ਲਈ ਘਰ ਦੇ ਵਿਹੜੇ ਵਿੱਚ ਪੌਦਾ ਲਗਾਕੇ ਉਸਨੂੰ ਤੁਲਸੀ ਦੇ ਨਾਂਅ ਨਾਲ ਪੁਕਾਰਿਆ। ਅੱਜ ਸਾਰੇ ਭਾਰਤ ਵਾਸੀਆਂ ਦੇ ਬਹੁਮੱਤ ਵਿਹੜਿਆਂ ਵਿੱਚ ਇਹ ਪੌਦਾ ਮਿਲਦਾ ਹੈ। ਜਿਸਨੂੰ ਹਰ ਰੋਜ਼ ਸਵੇਰੇ ਉੱਠਕੇ ਮੱਥਾ ਟੇਕਿਆ ਜਾਂਦਾ ਹੈ ਅਤੇ ਪੂਜਾ ਕੀਤੀ ਜਾਂਦੀ ਹੈ।
ਜੰਬੂਦੀਪ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਤੋਂ ਬਾਦ ਬਾਮਣਾਂ ਨੇ ਮੂਲਨਿਵਾਸੀਆਂ ਦਾ ਸਾਰੇ ਦਾ ਸਾਰਾ ਇਤਹਾਸ ਜਲਾ ਦਿੱਤਾ, ਮਿਟਾ ਦਿੱਤਾ। ਅੱਜ ਅਸੀਂ ਅਗਰ ਆਪਣੇ ਇਤਹਾਸ ਨੂੰ ਲੱਭ ਸਕਦੇ ਹਾਂ ਤਾਂ ਉਹ ਇਨ੍ਹਾਂ ਦੇ ਗਰੰਥਾਂ ਵਿੱਚੋਂ ਹੀ ਲੱਭੇਗਾ। ਸਾਰੇ ਮੂਲਨਿਵਾਸੀਆਂ ਨੇ ਬੁੱਧ ਦੀ ਸ਼ਰਣ ਵਿੱਚ ਆਉਣ ਤੋਂ ਬਾਦ, ਅਸੀਂ ਬੋਧੀਆਂ ਨੇ ਤਕਰੀਬਨ 1,000 (ਇੱਕ ਹਜ਼ਾਰ) ਸਾਲ ਜੰਬੂਦੀਪ ਉੱਤੇ ਰਾਜ ਕੀਤਾ। ਜਦੋਂ 1235 ਈਸਵੀ ਵਿੱਚ ਬਖ਼ਤਿਆਰ ਖ਼ਿਲਜ਼ੀ ਨੇ ਹਮਲਾ ਕੀਤਾ ਤਾਂ ਬਾਮਣਾਂ ਨੇ ਨਾਲੰਦਾ (ਬੋਧੀ ਯੁਨੀਵਰਸਿਟੀ) ਨੂੰ ਕਿਹਾ ਕਿ ਇਕ ਫੌਜੀ ਕਿਲਾ ਹੈ ਜਦੋਂ ਤੱਕ ਤੂੰ ਇਸਨੰੁ ਖ਼ਤਮ ਨਹੀ ਕਰਦਾ, ਜਿੱਤ ਹਾਸਲ ਨਹੀਂ ਕਰ ਸਕਦਾ। ਬਖ਼ਤਿਆਰ ਖ਼ਿਲਜ਼ੀ ਨੇ ਅੱਬ ਦੇਖਿਆ ਨਾ ਤੱਬ ਫੌਰਨ 10 ਕਿਲੋਮੀਟਰ ਲੰਬੀ, 2 ਕਿਲੋਮੀਟਰ ਚੌੜੀ ਜਿਸ ਵਿੱਚ 10,000 (ਦਸ ਹਜ਼ਾਰ) ਵਿਦਆਰਥੀ, 2,000 (ਦੋ ਹਜ਼ਾਰ) ਪ੍ਰੋਫੈਸਰ ਹੀ ਸਨ। ਉਸਨੂੰ ਖ਼ਿਲਜ਼ੀ ਨੇ ਤਹਿਸ ਨਹਿਸ ਕਰ ਦਿੱਤਾ, ਸਭ ਦਾ ਕਤਲ ਕਰ ਦਿੱਤਾ। ਜੋ ਤਿੰਨ ਬਹੁਤ ਹੀ ਵਿਸ਼ਾਲ ਕਈ ਕਈ ਮੰਜਲਾਂ ਲਾਇਬਰੇਰੀਆਂ ਸਨ, ਬਾਮਣਾਂ ਨੇ ਇਹ ਕਹਿਕੇ ਸਾਰਾ ਲਿਟਰੇਚਰ ਜਲਾ ਦਿੱਤਾ ਕਿ ਅਸੀਂ ਯੱਗ ਕਰ ਰਹੇ ਹਾਂ।
ਬਹੁਤ ਗੁੱਸਾ ਆਉਂਦਾ ਹੈ, ਜਦੋਂ ਅੱਜ ਕੱਲ ਸਾਡੇ ਨਵੇਂ ਬਣੇ ਬੋਧੀ ਨੌਜ਼ਵਾਨ, ਹਰ ਰੀਤੀ ਰਿਵਾਜ਼ ਨੂੰ ਬਾਮਣਾਂ ਦਾ ਕਹਿ ਦਿੰਦੇ ਹਨ। ਸਾਥੀਓ ਜਿਸ ਸ਼ਵਾਸਤਕਾ ਉੱਤੇ ਇਹ ਬਾਮਣ ਇੰਨਾ ਮਾਣ ਕਰਦੇ ਹਨ ਇਨ੍ਹਾਂ ਨੇ ਤਾਂ ਇਹ ਵੀ ਸਾਡਾ ਹੀ ਚੋਰੀ ਕੀਤਾ ਹੋਇਆ ਹੈ। ਬਾਮਣਾਂ ਵਿੱਚ ਜੋ ਵੀ ਅਕਲ ਦੀ ਗੱਲ ਹੈ ਸਭ ਚੋਰੀ ਦਾ ਮਾਲ ਹੈ ! ਆਪਣੇ ਪਿਆਰੇ ਗਾਂਧੀ ਲਈ ਵੀ ਇਨ੍ਹਾਂ ਬਾਮਣਾਂ ਨੇ ਗਰੀਕ ਭਾਸ਼ਾ ਦੇ ਲਫ਼ਜ਼ ਬਾਪੂ ਨੂੰ ਵੀ ਚੁਰਾਇਆ ਹੋਇਆ ਹੈ !
ਜੈ ਮੂਲਨਿਵਾਸੀ
ਹਰਬੰਸ ਵਿਰਦੀ, ਵੈਸਟ ਲੰਡਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly