‘ਦਗਾ ਸਾਡੇ ਨਾਲ ਦਿੱਲੀ ਏ ਕਮਾਇਆ ਤੂੰ’ ਗੀਤ ਨੇ ਸ਼ੋਸਲ ਮੀਡੀਏ ਤੇ ਪਾਈਆਂ ਧੁੰਮਾਂ

ਪੰਜਾਬ (ਕੌੜਾ) ਗੋਲਡਨ ਵਿਰਸਾ ਯੂ.ਕੇ. ਭਵਿੱਖ ਵਿੱਚ ਵੀ ਪੰਜਾਬੀ ਇਤਿਹਾਸ ਲਈ ਕਰੇਗਾ ਕੰਮ – ਰਾਜਵੀਰ ਸਮਰਾ

(ਸਮਾਜ ਵੀਕਲੀ)- ਗੋਲਡਨ ਵਿਰਸਾ ਯੂ.ਕੇ. ਤੇ ਬਿੱਕਰ ਤਿੰਮੋਵਾਲ ਦੇ ਸਾਂਝੇ ਉੱਦਮ ਸਦਕਾ ਨੈਵਰ ਫੋਰਗੇਟ ਜੂਨ 1984 ਤਹਿਤ ਦਗਾ ਸਾਡੇ ਨਾਲ ਦਿੱਲੀ ਏ ਕਮਾਇਆ ਤੂੰ ਗੀਤ ਜੋ ਪਿਛਲੇ ਦਿਨੀਂ ਯੂ ਟਿਊਬ ਤੇ ਹੋਰ ਚੈਨਲਾਂ ਤੇ ਰਿਲੀਜ਼ ਕੀਤਾ ਗਿਆ ਸੀ । ਪੂਰੀਆਂ ਧੁੰਮਾਂ ਪਾ ਰਿਹਾ ਹੈ । ਇਸ ਗੀਤ ਨੂੰ ਜਿਥੇ ਬੰਟੀ ਬਿਸਲਾ ਨੇ ਆਪਣੀ ਬੁਲੰਦ ਆਵਾਜ਼ ਤੇ ਸੰਗੀਤਕ ਧੁਨਾਂ ਵਿੱਚ ਸ਼ਿੰਗਾਰਿਆ ਹੈ। ਉੱਥੇ ਹੀ ਗੋਲਡਨ ਵਿਰਸਾ ਯੂ. ਕੇ. ਦੇ ਐਮ ਡੀ ਤੇ ਪ੍ਰਸਿੱਧ ਗੀਤਕਾਰ ਰਾਜਵੀਰ ਸਮਰਾ ਏਕਲ ਗੱਡਾ ਨੇ ਕਲਮਬੱਧ ਕੀਤਾ ਹੈ । ਇਸ ਗੀਤ ਦਾ ਵੀਡੀਓ ਰਣਜੀਤ ਉਪਲ ਦੁਆਰਾ ਤਿਆਰ ਕੀਤਾ ਗਿਆ ਹੈ ।

ਗੋਲਡਨ ਵਿਰਸਾ ਯੂ.ਕੇ ਦੇ ਐਮ ਡੀ ਰਾਜਵੀਰ ਸਮਰਾ ਨੇ ਦੱਸਿਆ ਕਿ ਗੋਲਡਨ ਵਿਰਸਾ ਯੂ.ਕੇ. ਦਾ ਹਮੇਸ਼ਾਂ ਹੀ ਇਹ ਉਪਰਾਲਾ ਰਿਹਾ ਹੈ ਕਿ ਵਿਦੇਸ਼ਾਂ ਵਿੱਚ ਬੈਠੀ ਪੰਜਾਬ ਦੀ ਨੌਜਵਾਨੀ ਤੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਇਤਿਹਾਸ ਨਾਲ ਜੋਡ਼ਿਆ ਜਾਵੇ। ਇਸੇ ਨੂੰ ਮੁੱਖ ਰੱਖਦੇ ਹੋਏ । ਉਕਤ ਗੀਤ ਨੂੰ ਗੋਲਡਨ ਵਿਰਸਾ ਯੂ.ਕੇ. ਵੱਲੋਂ ਤਿਆਰ ਕਰਾ ਕੇ ਵੱਖ ਵੱਖ ਚੈਨਲਾਂ ਤੇ ਰਿਲੀਜ਼ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਗੋਲਡਨ ਵਿਰਸਾ ਯੂ.ਕੇ. ਵੱਲੋਂ ਇਹੋ ਜਿਹੇ ਉਪਰਾਲੇ ਕੀਤੇ ਜਾਣਗੇ। ਜਿਸ ਨਾਲ ਨੌਜਵਾਨ ਪੀੜ੍ਹੀ ਤੇ ਵਿਦੇਸ਼ਾਂ ਵਿਚ ਰਹਿ ਰਹੇ ਨੌਜਵਾਨਾਂ ਨੂੰ ਆਪਣੇ ਵਿਰਸੇ ਨੂੰ ਯਾਦ ਕਰਵਾਇਆ ਜਾਵੇ। ਉਹਨਾਂ ਇਸ ਗੀਤ ਨੂੰ ਪਸੰਦ ਕਰਨ ਤੇ ਆਪਣੇ ਲਾਈਕ ਤੇ ਬਹੁਮੁੱਲੇ ਸੰਦੇਸ਼ ਦੇਣ ਲਈ ਸਰੋਤਿਆਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleअखंड भारत या दक्षिण एशियाई देशों का संघ
Next articleਤਾਕ਼ਤ ਦੇ ਬਾਦਸ਼ਾਹ ਕਾਹਨੂੰ … ਦਵਾਈ ਵਪਾਰ ਦੇ ਠੱਗ ਹਨ ਇਹ ‘ਕੂਐਕ’