ਨਵੀਂ ਦਿੱਲੀ (ਸਮਾਜ ਵੀਕਲੀ) : ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਦਿਨੇਸ਼ ਤ੍ਰਿਵੇਦੀ ਨੇ ਅੱਜ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਅਸਤੀਫ਼ਾ ਦੇਣ ਮਗਰੋਂ ਤ੍ਰਿਵੇਦੀ ਨੇ ਕਿਹਾ ਕਿ ਉਹ ਪਾਰਟੀ ਵਿਚ ਘੁਟਣ ਮਹਿਸੂਸ ਕਰ ਰਹੇ ਸਨ ਤੇ ਪਾਰਟੀ ਹੁਣ ਇਸ ਦੀ ਸੁਪਰੀਮੋ ‘ਮਮਤਾ ਬੈਨਰਜੀ ਦੇ ਹੱਥ ਵਿਚ ਨਹੀਂ’ ਰਹਿ ਗਈ।
ਲੋਕ ਸਭਾ ਵਿਚ ਦੋ ਦਿਨ ਪਹਿਲਾਂ ਤ੍ਰਿਵੇਦੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀ ਸ਼ਲਾਘਾ ਕੀਤੀ ਸੀ। ਸਦਨ ਵਿਚ ਬਜਟ ’ਤੇ ਚਰਚਾ ਦੌਰਾਨ ਤ੍ਰਿਵੇਦੀ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਅਸਤੀਫ਼ਾ ਚੇਅਰਮੈਨ ਨੂੰ ਸੌਂਪ ਦਿੱਤਾ ਤੇ ਉਨ੍ਹਾਂ ਇਸ ਨੂੰ ਸਵੀਕਾਰ ਕਰ ਲਿਆ। ਭਾਜਪਾ ਆਗੂ ਕੈਲਾਸ਼ ਵਿਜੈਵਰਗੀਆ ਨੇ ਕਿਹਾ ਕਿ ਤ੍ਰਿਵੇਦੀ ਦਾ ਪਾਰਟੀ ਵਿਚ ਸਵਾਗਤ ਹੈ।