ਤੇਲ ਕੀਮਤਾਂ ਖ਼ਿਲਾਫ਼ ਟੀਐੱਮਸੀ ਵੱਲੋਂ ਰੋਸ ਮੁਜ਼ਾਹਰਾ

ਕੋਲਕਾਤਾ (ਸਮਾਜ ਵੀਕਲੀ):ਪੱਛਮੀ ਬੰਗਾਲ ’ਚ ਹਾਕਮ ਤ੍ਰਿਣਮੂਲ ਕਾਂਗਰਸ ਨੇ ਤੇਲ ਕੀਮਤਾਂ ’ਚ ਹੋ ਰਹੇ ਵਾਧੇ ਖ਼ਿਲਾਫ਼ ਅੱਜ ਕੋਲਕਾਤਾ ’ਚ ਰੋਸ ਮੁਜ਼ਾਹਰਾ ਕੀਤਾ। ਪਾਰਟੀ ਵਰਕਰਾਂ ਨੇ ਰੋਸ ਮੁਜ਼ਾਹਰੇ ਦੌਰਾਨ ਫੁੱਲਾਂ ਨਾਲ ਸਜਾਏ ਗਏ ਖਾਲੀ ਐੱਲਪੀਜੀ ਸਿਲੰਡਰ ਲਏ ਹੋੲੇ ਸਨ। ਉਨ੍ਹਾਂ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਟੀਐੱਮਸੀ ਦੇ ਸੂਬਾਈ ਜਨਰਲ ਸਕੱਤਰ ਕੁਣਾਲ ਘੋਸ਼ ਨੇ ਕਿਹਾ, ‘ਸਾਰਾ ਦੇਸ਼ ਪਿਛਲੇ ਕੁਝ ਮਹੀਨਿਆਂ ਤੋਂ ਤੇਲ ਕੀਮਤਾਂ ’ਚ ਹੋਏ ਭਾਰੀ ਵਾਧੇ ਹੇਠ ਦਬਿਆ ਹੋਇਆ ਹੈ ਪਰ ਲਗਦਾ ਹੈ ਕਿ ਭਾਜਪਾ ਸਰਕਾਰ ਲੋਕਾਂ ਦੀ ਪ੍ਰੇਸ਼ਾਨੀ ਤੋਂ ਬੇਪ੍ਰਵਾਹ ਹੈ।’ ਟੀਐੱਮਸੀ ਦੀ ਰੈਲੀ ਉੱਤਰੀ ਕੋਲਕਾਤਾ ਦੇ ਰਾਜਾ ਦਿਨੇਂਦਰ ਮਾਰਗ, ਏਪੀਸੀ ਰੋਡ ਤੇ ਸੁਕੀਆ ਮਾਰਗ ਤੋਂ ਲੰਘੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਟਰੋਲ ਕੀਮਤਾਂ ’ਤੇ ਵਧ ਰਹੀ ਹੈ ‘ਟੈਕਸ ਡਕੈਤੀ’: ਰਾਹੁਲ
Next articleਯੂਪੀ ਚੋਣਾਂ: ਪ੍ਰਿਯੰਕਾ ਗਾਂਧੀ ਵੱਲੋਂ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦਾ ਵਾਅਦਾ